ਗੁਰਦਿਆਲ ਸਿੰਘ ਸੰਘਾ ਪ੍ਰਤੀ ਯਾਦਗਾਰੀ ਬੈਠਕ 15 ਮਈ ਨੂੰ

old books and fountain penਸਟਾਕਟਨ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ( ਸਟਾਕਟਨ ਯੂਨਿਟ) ਵਲੋਂ 15 ਮਈ 2016 ਦਿਨ ਐਤਵਾਰ ਨੂੰ ਮਰਹੂਮ ਸ: ਗੁਰਦਿਆਲ ਸਿੰਘ ਸੰਘਾ ਨਾਲ ਜੁੜੀਆਂ ਯਾਦਾਂ ਦੀ ਸਾਂਝ ਨੂੰ ਨਿੱਘਿਆ ਕਰਨ ਲਈ ਉਚੇਚੇ ਤੌਰ ਤੇ ਇੱਕ ਸਾਹਿਤਕ ਬੈਠਕ ਸੱਦੀ ਜਾ ਰਹੀ ਹੈ। ਇਸ ਬੈਠਕ ਵਿਚ ਕਨੈਡਾ ਤੋਂ ਮਸ਼ਹੂਰ ਕਹਾਣੀਕਾਰ ਅਮਰਜੀਤ ਸਿੰਘ ਚਾਹਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚ ਰਹੇ ਹਨ। ਵਰਨਣਯੋਗ ਹੈ ਕਿ ਗੁਰਦਿਆਲ ਸਿੰਘ ਸੰਘਾ ਨੇ ਆਪਣੇ ਸਮਿਆਂ ਵਿਚ ਲੋਕ ਹਿਤਾਂ ਪ੍ਰਤੀ ਸਰਗਰਮ ਰਹਿਣ ਦੇ ਨਾਲ ਨਾਲ ਸਾਹਿਤਕ ਸਿਰਜਣਾ ਵੀ ਕੀਤੀ ਹੈ। ਉਹ ਕੈਲੀਫੋਰਨੀਆਂ ਦੀਆਂ ਸਾਹਿਤ ਸਭਾਵਾਂ ਵਿਚ ਵੀ ਸ਼ਿਰਕਤ ਕਰਦੇ ਰਹੇ ਹਨ। ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਸ ਬੈਠਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ, ਯਾਦ ਰਹੇ ਕਿ ਗੁਰਦਿਆਲ ਸਿੰਘ ਸੰਘਾ ਪ੍ਰੋ: ਹਰਭਜਨ ਸਿੰਘ ਦੇ ਛੋਟੇ ਭਰਾ ਸਨ। ਇਹ ਬੈਠਕ ਪ੍ਰੋਫੈਸਰ ਸਾਹਿਬ ਦੇ ਨਿਵਾਸ ਅਸਥਾਨ ਤੇ ਹੀ ਸੱਦੀ ਜਾ ਰਹੀ ਹੈ। ਇਹ ਸਮਾਗਮ 486 Ridge Creek lane, Patterson CA 95363  ਤੇ ਸ਼ਾਮ 3.00 ਵਜੇ ਤੋਂ 8.00 ਵਜੇ ਤੱਕ ਚਲੇਗਾ।

468 ad

Submit a Comment

Your email address will not be published. Required fields are marked *