ਗੁਰਦਾਸਪੁਰ ‘ਚ 10 ਕੋਰੜ ਤੋਂ ਜ਼ਿਆਦਾ ਦੀ ਹੈਰੋਇਨ ਬਰਾਮਦ

ਜਲੰਧਰ— ਪੰਜਾਬ ਦੇ ਗੁਰਦਾਸਪੁਰ ਸੈਕਟਰ ‘ਚ ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੁਲਸ ਨਾਲ Heroineਸੰਯੁਕਤ ਜਾਂਚ ਮੁਹਿੰਮ ਦੌਰਾਨ 2 ਕਿਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ‘ਚ 10 ਕਰੋੜ 15 ਲੱਖ ਦੱਸੀ ਗਈ ਹੈ। ਸੀਮਾ ਸੁਰੱਖਿਆ ਬਲ ਦੇ ਪੰਜਾਬ ਫਰੰਟੀਅਰ ਦੇ ਡਿਪਟੀ ਇੰਸਪੈਕਟਰ ਆਰ. ਪੀ. ਐੱਸ. ਜਸਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਪੰਜਾਬ ਪੁਲਸ ਦੇ ਪ੍ਰਦੇਸ਼ ਵਿਸ਼ੇਸ਼ ਮੁਹਿੰਮ ਸੈਮੀਨਾਰ ਦੀ ਗੁਪਤ ਸੂਚਨਾ ਦੇ ਆਧਾਰ ‘ਤੇ ਸੀਮਾ ਸੁਰੱਖਿਆ ਬਲ ਨੇ ਗੁਰਦਾਸਪੁਰ ਸੈਕਟਰ ਦੇ ਪੰਜਗ੍ਰੇਨ ਸੀਮਾ ਚੌਕੀ ਇਲਾਕੇ ‘ਚ ਸੀਮਾ ਸੁਰੱਖਿਆ ਘੇਰੇ ਤੋਂ ਅੱਗੇ ਇਕ ਤਲਾਸ਼ੀ ਮੁਹਿੰਮ ਚਲਾਈ। ਉਨ੍ਹਾਂ ਨੇ ਦੱਸਿਆ ਕਿ ਇਸ ਮਿਹੰਮ ‘ਚ 4 ਪੈਕੇਟ ਹੈਰੋਇਨ ਬਰਾਮਦ ਕੀਤੀ ਗਈ। ਹਰੇਕ ਪੈਕੇਟ ਦਾ ਭਾਰ ਅੱਧਾ ਕਿਲੋ ਹੈ। ਬਰਾਮਦ ਨਸ਼ੀਲੇ ਪਦਾਰਥ ਦਾ ਕੁੱਲ ਭਾਰ 2.030 ਕਿਲੋ ਹੈ, ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ‘ਚ 10 ਕਰੋੜ 15 ਲੱਖ ਰੁਪਏ ਦੱਸੀ ਗਈ ਹੈ। ਜਸਵਾਲ ਨੇ ਇਹ ਵੀ ਦੱਸਿਆ ਕਿ ਇਸ ਬਰਾਮਦਗੀ ਨਾਲ ਹੀ ਇਸ ਸਾਲ ਹੁਣ ਤੱਕ ਭਾਰਤ-ਪਾਕਿ ਸੀਮਾ ‘ਤੇ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ 245.68 ਕਿਲੋ ਤੋਂ ਜ਼ਿਆਦਾ ਹੈਰੋਇਨ ਬਰਾਮਦ ਕੀਤੀ ਹੈ।

468 ad