ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਵੱਲੋਂ ਨਗਰ ਕੀਰਤਨ 22 ਮਈ ਨੂੰ

1

ਈਪਰ, ਬੈਲਜ਼ੀਅਮ, 7 ਮਈ ( ਪੀਡੀ ਬੇਉਰੋ ) ਗੁਰਦਵਾਰਾ ਗੁਰੂ ਨਾਨਕ ਸਾਹਿਬ ਵਿਲਵੋਰਦੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਨਗਰ ਕੀਰਤਨ 22 ਮਈ ਦਿਨ ਐਤਵਾਰ ਨੂੰ ਸਜਾਇਆ ਜਾ ਰਿਹਾ ਹੈ। ਖ਼ਾਲਸਾ ਸਾਜਣਾ ਦਿਵਸ ( ਵਿਸਾਖੀ ) ਨੂੰ ਸਮਰਪਤਿ ਇਹ ਨਗਰ ਕੀਰਤਨ ਤਕਰੀਬਨ 10 ਵਜੇ ਸੁਰੂ ਹੋਵੇਗਾ ਤੇ ਸਾਂਮ 4 ਵਜੇ ਦੇ ਕਰੀਬ ਸਮਾਪਤੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਬੰਧਕਾਂ ਸ: ਰੇਸ਼ਮ ਸਿੰਘ, ਭਾਈ ਦਲਜੀਤ ਸਿੰਘ ਅਤੇ ਗਿਆਨੀ ਹਰਦੇਵ ਸਿੰਘ ਹੋਰਾਂ ਨੇ ਬੈਲਜ਼ੀਅਮ ਭਰ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦਵਾਰਾ ਪ੍ਰਬੰਧਕ ਕਮੇਟੀਆਂ, ਸਪੋਰਟਸ਼ ਕਲੱਬਾਂ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਇਸ ਪਵਿੱਤਰ ਦਿਹਾੜੇ ਮੌਕੇ ਸਜਾਏ ਜਾ ਰਹੇ ਇਸ ਮਹਾਨ ਨਗਰ ਕੀਰਤਨ ਵਿੱਚ ਪਰਿਵਾਰਾਂ ਸਮੇਤ ਸਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ ਹੈ। ਵਧੇਰੇ ਜਾਣਕਾਰੀ ਅਗਲੇ ਦਿਨਾਂ ਵਿੱਚ ਇਸ਼ਤਿਹਾਰ ਰਾਂਹੀ ਦਿੱਤੀ ਜਾਵੇਗੀ

468 ad

Submit a Comment

Your email address will not be published. Required fields are marked *