ਗੁਪਤ ਜਾਣਕਾਰੀ ਚੋਰੀ ਕਰਨ ਦੇ ਮਾਮਲੇ ‘ਚ ਦੋ ਕੈਨੇਡਾਈ ਨਾਗਰਿਕਾਂ ਤੋਂ ਪੁੱਛਗਿੱਛ

ਸ਼ੰਘਾਈ-ਚੀਨ ਦੇ ਰਾਸ਼ਟਰ ਦੀ ਗੁਪਤ ਜਾਣਕਾਰੀ ਚੋਰੀ ਕਰਨ ਦੇ ਦੋਸ਼ ‘ਚ ਸ਼ੱਕ ਦੇ ਆਧਾਰ ‘ਤੇ ਕੈਨੇਡਾ ਦੇ ਦੋ ਨਾਗਰਿਕਾਂ ਤੋਂ ਪੁੱਛਗਿੱਛ ਕੀਤਾ ਜਾ ਰਹੀ ਹੈ। ਖਬਰਾਂ ਅਨੁਸਾਰ ਚੀਨ ਦੀ Canadaਉਤਰੀ ਕੋਰੀਆ ਨਾਲ ਲੱਗਦੀ ਸਰਹੱਦ ‘ਤੇ ਇਕ ਕੌਫੀ ਵਾਲੀ ਦੁਕਾਨ ਚਲਾਉਣ ਵਾਲੇ ਦੋ ਕੈਨੇਡਾਈ ਨਾਗਰਿਕਾਂ ‘ਤੇ ਦੇਸ਼ ਦੀ ਫੌਜ ਅਤੇ ਰੱਖਿਆ ਨਾਲ ਸੰਬੰਧਤ ਗੁਪਤ ਸੂਚਨਾ ਚੋਰੀ ਕਰਨਾ ਦਾ ਸ਼ੱਕ ਹੈ। ਉਤਰੀ-ਪੂਰਬੀ ਲਿਆਓਨਿੰਗ ਸੂਬੇ ਦੇ ਡੰਡੋਂਗ ਸ਼ਹਿਰ ਦੀ ਸੁਰੱਖਿਆ ਬਿਊਰੋ ਕੇਵਿਨ ਗਰਾਟ ਅਤੇ ਉਸਦੀ ਪਤਨੀ ਜੁਲੀਆ ਗਰਾਟ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਦੋਹਾਂ ਨੂੰ ਗ੍ਰਿਫਤਾਰ ਕਰਨ ਸੰਬੰਧੀ ਕੋਈ ਸੂਚਨਾ ਨਹੀਂ ਮਿਲੀ ਹੈ। 
ਬੀਜਿੰਗ ‘ਚ ਕੈਨੇਡਾ ਦੇ ਦੂਤਘਰ ਅਧਿਕਾਰੀਆਂ ਨੇ ਕਿਹਾ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਹੈ ਅਤੇ ਦੋ ਕੈਨੇਡਾਈ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ‘ਚ ਪੁੱਛਗਿੱਛ ਕੀਤੇ ਜਾਣ ਦੇ ਨਾਲ ਹੀ ਹੋਰ ਜ਼ਿਆਦਾ ਸੂਚਨਾ ਪ੍ਰਾਪਤ ਕੀਤੀ ਜਾ ਰਹੀ ਹੈ। ਦੂਤਘਰ ਦੇ ਬੁਲਾਰੇ ਮੇਰੀ ਅਤਰੇ ਦੇਹਲੇਰ ਨੇ ਕਿਹਾ ਦੂਤਘਰ ਅਧਿਕਾਰੀ ਜ਼ਰੂਰਤ ਪੈਣ ‘ਤੇ ਮਦਦ ਲਈ ਤਿਆਰ ਹੈ।

468 ad