ਗਾਇਕ ਦਾ ਚਾਕੂ ਮਾਰ ਕੇ ਕਤਲ

ਬਾਰਸੀਲੋਨਾ—ਡੋਮੀਨਿਕ ਗਣਰਾਜ ਦੇ ਰੈਪ ਗਾਇਕ ਮੰਕੀ ਬਲੈਕ ਦਾ ਬਾਰਸੀਲੋਨਾ ਉਪਨਗਰ ਵਿਚ ਇਕ ਝਗੜੇ ਦੌਰਾਨ ਚਾਕੂ ਮਾਰ ਕੇ Singarਕਤਲ ਕਰ ਦਿੱਤਾ ਗਿਆ।  ਪੁਲਸ ਨੇ ਦੱਸਿਆ ਕਿ ਦੋ ਹਮਲਾਵਰਾਂ ਨੇ 27 ਸਾਲਾ ਰੈਪਰ ਮੰਕੀ ਬਲੈਕ ‘ਤੇ ਚਾਕੂ ਦੇ ਸੱਤ ਵਾਰ ਕੀਤੇ। ਜਾਂਚ ਦੇ ਕਰੀਬੀ ਸੂਤਰਾਂ ਦੇ ਮੁਤਾਬਕ ਇਕ ਬਾਰ ਦੇ ਨਜਦੀਕ ਸ਼ੁਰੂ ਹੋਈ ਬਹਿਸ ਤੋਂ ਬਾਅਦ ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਸੂਤਰਾਂ ਦੇ ਮੁਤਾਬਕ ਹਮਲਾਵਰ ਆਪਣੀਆਂ ਕੁਝ ਨਿੱਜੀ ਚੀਜ਼ਾਂ ਗਲਤੀ ਨਾਲ ਬਾਰ ਵਿਚ ਛੱਡ ਕੇ ਚਲੇ ਗਏ ਸਨ।
ਮੰਕੀ ਬਲੈਕ ਪਿਛਲੇ ਚਾਰ ਸਾਲਾਂ ਤੋਂ ਓਜੁਨਾ ਵਿਚ ਰਹਿ ਰਹੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ਾਸਕਾਂ ਅਤੇ ਦੋਸਤਾਂ ਨੇ ਘਟਨਾ ਵਾਲੀ ਥਾਂ ‘ਤੇ ਮੋਮਬੱਤੀਆਂ ਜਲਾ ਕੇ ਅਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਦਿੱਤੀ।
ਮੰਕੀ ਬਲੈਕ ਦਾ ਅਸਲੀ ਨਾਂ ਲਿਓਨਾਰਡੋ ਮਾਈਕਲ ਫਲੋਰਸ ਓਜੁਨਾ ਸੀ। ਉਨ੍ਹਾਂ ਨੇ ਸਾਲ 2006 ਵਿਚ ਆਪਣੀ ਸੰਗੀਤ ਕਰੀਅਰ ਸ਼ੁਰੂ ਕੀਤਾ ਸੀ। ਉਹ ਆਪਣੇ ਦੇਸ਼ ਵਿਚ ਟਾਈਨੇਨ ਮੀਡੋ ਗਾਣੇ ਤੋਂ ਮਸ਼ਹੂਰ ਹੋਏ ਸਨ।

468 ad