ਗਾਂਧੀ ਨੇ ਲਗਾਇਆ ਸੀ ਆਪਣੇ ਬੇਟੇ ‘ਤੇ ਬਲਾਤਕਾਰ ਦਾ ਦੋਸ਼

ਨਵੀਂ ਦਿੱਲੀ-ਮਹਾਤਮਾ ਗਾਂਧੀ ਨੇ ਆਪਣੇ ਵੱਡੇ ਬੇਟੇ ਹਰੀ ਲਾਲ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ ਅਤੇ ਉਹ ਉਨ੍ਹਾਂ ਵਤੀਰੇ ਤੋਂ ਬਹੁਤ ਦੁਖੀ ਸਨ। ਗਾਂਧੀ ਨੇ ਇਸ ਤਰ੍ਹਾਂ ਦੇ ਦੋਸ਼ ਲਗਾਉਂਦੇ ਹੋਏ ਹਰੀ ਲਾਲ ਨੂੰ ਤਿੰਨ ਚਿੱਠੀਆਂ ਲਿਖੀਆਂ ਸਨ। ਇਹ ਚਿੱਠੀਆਂ ਜੂਨ 1935 ‘ਚ ਲਿਖੀਆਂ ਗਈਆਂ ਸਨ। ਜਿਨ੍ਹਾਂ ਦੀ ਨਿਲਾਮੀ ਅਗਲੇ ਹਫਤੇ ਇੰਗਲੈਂਡ ‘ਚ ਕੀਤੀ Gandhi Kuttaਜਾਵੇਗੀ। ਗਾਂਧੀ ਦੀਆਂ ਇਨ੍ਹਾਂ ਚਿੱਠੀਆਂ ਨੂੰ ਸ਼੍ਰੇਪਸ਼ਰ ਕਾਉਂਟੀ ਸਥਿਤ ਮੁਲੋਕਸ ਦੇ ਨਿਲਾਮੀਕਰਤਾ ਨੀਲਾਮ ਕਰਨ ਜਾ ਰਿਹਾ ਹੈ। ਨੀਲਾਮੀਘਰ ਨੂੰ 3 ਚਿੱਠੀਆਂ ਦੇ ਇਸ ਸੈੱਟ ਲਈ 50 ਤੋਂ 60 ਹਜ਼ਾਰ ਪਾਊਂਡ (50-60 ਲੱਖ ਰੁਪਏ) ਮਿਲਣ ਦੀ ਉਮੀਦ ਹੈ। ਹਰੀ ਲਾਲ ਦੇ ਗਲਤ ਵਤੀਰੇ ‘ਤੇ ਗਾਂਧੀ ਜੀ ਨੇ ਇਕ ਚਿੱਠੀ ‘ਚ ਲਿਖਿਆ ‘ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੇਰੀ ਸਮੱਸਿਆ ਮੇਰੇ ਲਈ ਸਾਡੇ ਦੇਸ਼ ਦੀ ਆਜ਼ਾਦੀ ਤੋਂ ਵੀ ਜ਼ਿਆਦਾ ਮੁਸ਼ਕਿਲ ਹੋ ਗਈ ਹੈ। ਮੰਨੂ (ਹਰੀ ਲਾਲ ਦੀ ਧੀ) ਤੇਰੇ ਬਾਰੇ ਕਈ ਗੱਲਾਂ ਕਹਿ ਰਹੀ ਹੈ। ਉਹ ਕਹਿੰਦੀ ਹੈ ਕਿ ਤੂੰ 8 ਸਾਲ ਪਹਿਲਾਂ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਜ਼ਖਮ ਇੰਨਾ ਡੂੰਘਾ ਸੀ ਕਿ ਉਸ ਨੂੰ ਇਲਾਜ ਕਰਵਾਉਣਾ ਪਿਆ।’ ਜ਼ਿਕਰਯੋਗ ਹੈ ਕਿ ਮੰਨੂ ਸਾਬਰਮਤੀ ਆਸ਼ਰਮ ‘ਚ ਆਪਣੇ ਦਾਦੇ ਕੋਲ ਰਹਿਣ ਆਈ ਸੀ। ਮਲੋਕਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਚਿੱਠੀਆਂ ਗੁਜਰਾਤੀ ‘ਚ ਲਿਖੀਆਂ ਗਈਆਂ ਹਨ ਅਤੇ ਚੰਗੀ ਹਾਲਤ ‘ਚ ਹਨ। ਨਿਲਾਮੀਘਰ ਨੂੰ ਇਹ ਚਿੱਠੀਆਂ ਗਾਂਧੀ ਪਰਿਵਾਰ ਦੇ ਇਕ ਮੈਂਬਰ ਤੋਂ ਮਿਲੀਆਂ ਹਨ। ਇਹ ਚਿੱਠੀਆਂ ਗਾਂਧੀ ਜੀ ਅਤੇ ਉਨ੍ਹਾਂ ਦੇ ਬੇਟੇ ਦਰਮਿਆਨ ਆਏ ਤਣਾਅਪੂਰਨ ਰਿਸ਼ਤੇ ਬਾਰੇ ਜਾਣਕਾਰੀ ਦਿੰਦੀਆਂ ਹਨ। ਗਾਂਧੀ ਨੇ ਇਕ ਹੋਰ ਚਿੱਠੀ ‘ਚ ਹਰੀ ਲਾਲ ਬਾਰੇ ਲਿਖਿਆ ‘ਕਿਰਪਾ ਕਰਕੇ ਮੈਨੂੰ ਪੂਰੀ ਸਚਾਈ ਦੱਸੋ ਕਿ ਤੇਰੀ ਅਜੇ ਵੀ ਸ਼ਰਾਬ ਅਤੇ ਐਸ਼ੋ-ਆਰਾਮ ‘ਚ ਦਿਲਚਸਪੀ ਹੈ। ਮੇਰੀ ਇੱਛਾ ਹੈ ਕਿ ਕਿਸ ਵੀ ਤਰ੍ਹਾਂÎ ਨਾਲ ਸ਼ਰਾਬ ਦਾ ਸਹਾਰਾ ਲੈਣ ਦੀ ਬਜਾਏ ਚੰਗਾ ਹੈ ਤੂੰ ਮਰ ਜਾਵੇ। ਹਰੀ ਲਾਲ ਗਾਂਧੀ ਪੜ੍ਹਾਈ ਲਈ ਇੰਗਲੈਂਡ ਜਾਣਾ ਚਾਹੁੰਦੇ ਸਨ, ਤਾਂ ਜੋ ਉਹ ਗਾਂਧੀ ਜੀ ਦੀ ਤਰ੍ਹਾਂ ਬੈਰਿਸਟਰ ਬਣ ਸਕਣ ਪਰ ਮਹਾਤਮਾ ਗਾਂਧੀ ਨੇ ਇਸਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਪੱਛਮੀ ਸਿੱਖਿਆ ਬ੍ਰਿਟਿਸ਼ ਰਾਜ ਖਿਲਾਫ ਸੰਘਰਸ਼ ‘ਚ ਮਦਦਗਾਰ ਨਹੀਂ ਹੋ ਸਕਦੀ। ਇਸ ਕਾਰਨ ਹਰੀ ਲਾਲ ਨੇ 1911 ‘ਚ ਪਰਿਵਾਰ ਨਾਲ ਸਾਰੇ ਰਿਸ਼ਤੇ ਤੋੜ ਲਏ ਸਨ। ਹਰੀ ਲਾਲ ਦੇ ਆਪਣੇ ਪਿਤਾ ਨਾਲ ਸੰਬੰਧ ਸਾਰੀ ਉਮਰ ਹੀ ਖਰਾਬ ਰਹੇ। ਇਕ ਹੋਰ ਚਿੱਠੀ ‘ਚ ਗਾਂਧੀ ਨੇ ਔਰਤਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਲਿਖਿਆ ਸੀ ਔਰਤਾਂ ਨੇ ਸਾਡੇ ਤੋਂ ਕਿਤੇ ਜ਼ਿਆਦਾ ਕੰਮ ਕੀਤਾ ਹੈ। ਅਜੇ ਵੀ ਕਾਫੀ ਕੁਝ ਕਰਨਾ ਬਾਕੀ ਹੈ।

468 ad