ਗਾਂਧੀ ਅਤੇ ਪਟੇਲ ਦੇ ਮਾਰਗ ਦੀ ਜਿੱਤ ਹੈ ਮੋਦੀ ਦੀ ਜਿੱਤ

ਗਾਂਧੀ ਅਤੇ ਪਟੇਲ ਦੇ ਮਾਰਗ ਦੀ ਜਿੱਤ ਹੈ ਮੋਦੀ ਦੀ ਜਿੱਤ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਰਾਜਮੰਤਰੀ ਸਵਾਮੀ ਚਿਨਮਯਾਨੰਦ ਨੇ ਕਿਹਾ ਕਿ ਮੋਦੀ ਦੀ ਜਿੱਤ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦਾ ਮਾਰਗ ਅਜੇ ਵੀ ਓਨਾ ਹੀ ਮਜ਼ਬੂਤ ਹੈ ਜਿੰਨਾ ਕਿ ਆਜ਼ਾਦੀ ਦੀ ਲੜਾਈ ਵਿਚ ਸੀ। ਸਵਾਮੀ ਚਿਨਮਯਾਨੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕਸਭਾ ਚੋਣ ਦੇ ਪਹਿਲੇ ਪੜਾਅ ਵਿਚ ਜਦੋਂ ਭਾਜਪਾ ਦੇ ਪ੍ਰਧਾਨਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ਮੁਕਤ ਭਾਰਤ ਬਣਾਉਣ ਦਾ ਨਾਅਰਾ ਦਿੱਤਾ ਤਾਂ ਲੋਕਾਂ ਨੂੰ ਉਨ੍ਹਾਂ ਦੀ ਗੱਲ ‘ਤੇ ਯਕੀਨ ਨਹੀਂ ਸਗੋਂ ਹਾਸਾ ਆ ਰਿਹਾ ਸੀ ਪਰ ਮੋਦੀ ਨੇ ਕਾਂਗਰਸ ਨੂੰ ਇਸ ਹਾਲਤ ਵਿਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਉਸ ਨੇ ਲੋਕਸਭਾ ਵਿਚ ਵਿਰੋਧੀ ਧਿਰ ਦੀ ਹੈਸੀਅਤ ਵੀ ਗੁਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੈ ਪ੍ਰਕਾਸ਼ ਨਾਰਾਇਣ ਦੇ ਸੰਪੂਰਨ ਕ੍ਰਾਂਤੀ ਦੇ ਨਾਅਰੇ ਤੋਂ ਵੀ ਜਿਸ ਕਾਂਗਰਸ ਦੀਆਂ ਜੜ੍ਹਾ ਨਹੀਂ ਪੁੱਟੀਆਂ ਗਈਆਂ ਉਸ ਕਾਂਗਰਸ ਦਾ ਦੇਸ਼ ਦੀ ਸਿਆਸਤ ਦੇ ਆਸਮਾਨ ਤੋਂ ਸਫਾਇਆ ਕਰਕੇ ਨਰਿੰਦਰ ਮੋਦੀ ਨੇ ਜੋ ਰਿਕਾਰਡ ਬਣਾਇਆ ਉਹ ਵਿਸ਼ਵ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

468 ad