ਗਲਾਸਗੋ ‘ਚ ਬੈਠੀ ਰਾਜਵਿੰਦਰ ਨੇ ‘ਵਟਸਐਪ’ ਰਾਹੀਂ ਸੰਭਾਲਿਆ ਬੇਟਾ

ਜਲੰਧਰ-ਗਲਾਸਗੋ ‘ਚ ਕਾਂਸੇ ਦੇ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੀ ਰਾਜਵਿੰਦਰ ਕੌਰ ਨੇ ਜਲੰਧਰ ਸਟੇਸ਼ਨ ‘ਤੇ ਆਉਂਦਿਆਂ ਹੀ ਆਪਣੇ ਬੇਟੇ ਨੂੰ ਗਲੇ ਨਾਲ ਲਗਾ ਲਿਆ Glasgoਅਤੇ ਉਸ ਨੂੰ ਪਿਆਰ ਕਰਨ ਲੱਗੀ। ਰਾਜਵਿੰਦਰ ਭਾਵੇਂ ਹੀ ਆਪਣੇ ਬੇਟੇ ਤੋਂ ਸੱਤ ਸਮੁੰਦਰ ਦੂਰ ਸੀ ਪਰ ਫਿਰ ਵੀ ਉਹ ਵਟਸਐਪ ਰਾਹੀਂ ਆਪਣੇ ਬੇਟੇ ਦੀ ਪਲ-ਪਲ ਦੀ ਖਬਰ ਰੱਖਦੀ ਸੀ ਅਤੇ ਉਸ ਦੀ ਸਾਂਭ-ਸੰਭਾਲ ਕਰਨ ਲਈ ਆਪਣੇ ਪਤੀ ਨੂੰ ਹਦਾਇਤਾਂ ਦਿੱਤੀ ਰਹਿੰਦੀ ਸੀ।
ਰਾਜਵਿੰਦਰ ਨੇ ਕਿਹਾ ਕਿ ਉਸ ਨੂੰ ਗਲਾਸਗੋ ਜਾਣ ਤੋਂ ਪਹਿਲਾਂ ਆਪਣੇ ਬੇਟੇ ਦਾ ਫਿਕਰ ਸੀ ਪਰ ਉਸ ਦੇ ਪਤੀ ਨੇ ਵਟਸਐਪ ਅਤੇ ਸਕਾਈਪ ਐਪ ਰਾਹੀਂ ਬੇਟੇ ਨਾਲ ਸੰਪਰਕ ‘ਚ ਰਹਿਣ ਦਾ ਸੁਝਾਅ ਦਿੱਤਾ। ਇਨ੍ਹਾਂ ਐਪਸ ਦੀ ਮਦਦ ਨਾਲ ਹੀ ਗਲਾਸਗੋ ‘ਚ ਬੈਠੀ ਰਾਜਵਿੰਦਰ ਜਲੰਧਰ ‘ਚ ਰਹਿ ਰਹੇ ਆਪਣੇ ਬੇਟੇ ਦੀ ਸਾਂਭ-ਸੰਭਾਲ ਕਰਦੀ ਸੀ। ਰਾਜਵਿੰਦਰ ਨੇ ਦੱਸਿਆ ਕਿ ਕਾਮਨਵੈਲਥ ਗੇਮ ਦੀਆਂ ਤਿਆਰੀਆਂ ਕਾਰਨ ਉਸ ਨੂੰ ਵੱਖ-ਵੱਖ ਕੈਂਪਾਂ ‘ਚ ਰਹਿਣਾ ਪੈਂਦਾ ਸੀ, ਜਿਸ ਕਾਰਨ ਉਸ ਨੂੰ ਆਪਣੇ ਬੇਟੇ ਦੀ ਹਮੇਸ਼ਾ ਚਿੰਤਾ ਰਹਿੰਦੀ ਸੀ। ਇਸ ਦੌਰਾਨ ਵਟਸਐਪ ‘ਤੇ ਗਲਾਸਗੋ ‘ਚ ਬੈਠ ਕੇ ਬੇਟੇ ਬਾਰੇ ਸਾਰੀ ਜਾਣਕਾਰੀ ਲੈਂਦੀ ਰਹੀ।
ਇਸ ਤੋਂ ਇਲਾਵਾ ਉਹ ਬੇਟੇ ਦੀਆਂ ਫੋਟੋਆਂ ਅਤੇ ਵੀਡੀਓ ਵਟਸਐਪ ‘ਤੇ ਮੰਗਵਾ ਕੇ ਦੇਖਦੀ ਰਹੀ। ਰਾਜਵਿੰਦਰ ਨੇ ਕਿਹਾ ਹੈ ਕਿ ਮੈਡਲ ਹਾਸਲ ਕਰਨ ‘ਚ ਉਸ ਦੇ ਪਤੀ ਅਤੇ ਪਰਿਵਾਰ ਨੇ ਉਸ ਦੀ ਬਹੁਤ ਮਦਦ ਕੀਤੀ। ਉਸ ਨੇ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਨੇ ਮੇਰਾ ਖਿਆਲ ਨਹੀਂ ਰੱਖਿਆ ਹੁੰਦਾ ਤਾਂ ਸ਼ਾਇਦ ਅੱਜ ਉਹ ਕਾਮਨਵੈਲਥ ‘ਚ ਜਿੱਤ ਨਹੀਂ ਸਕਦੀ ਸੀ।

468 ad