ਗਰੀਬੀ ਨੇ ਲਈ ਦੋ ਲੋਕਾਂ ਦੀ ਜਾਨ

3ਬਰਨਾਲਾ, 3 ਮਈ ( ਜਗਦੀਸ਼ ਬਾਮਬਾ ) ਬਰਨਾਲਾ ‘ਚ ਗਰੀਬੀ ਨੇ ਦੋ ਲੋਕਾਂ ਦੀ ਜਾਨ ਲੈ ਲਈ ਹੈ। ਗਰੀਬੀ ਕਾਰਨ ਇਹ ਪੁਰਾਣੇ ਸੁੱਕੇ ਪਏ ਖੂਹ ‘ਚੋਂ ਪੁਰਾਣੀਆਂਇੱਟਾਂ ਕੱਢ ਰਹੇ ਸੀ। ਇਸ ਦੌਰਾਨ ਮਿੱਟੀ ਦੀ ਢਿੱਗ ਡਿੱਗ ਪਈ ਜਿਸ ਨਾਲ ਇਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਦੀਆਂ ਲਾਸ਼ਾਂ ਕਈਘੰਟੇ ਮਿੱਟੀ ‘ਚ ਦੱਬੀਆਂ ਰਹੀਆਂ। ਸੈਂਕੜੇ ਲੋਕਾਂ ਨੇ ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਵਾਹ ਨਾ ਚੱਲੀ।

ਘਟਨਾ ਬਰਨਾਲਾ ਦੇ ਪਿੰਡ ਬਦਰਾ ਦੀ ਹੈ ਜਿੱਥੇ ਚਰਨਜੀਤ ਸਿੰਘ ਨਾਂ ਦਾ ਮਜ਼ਦੂਰ 25 ਫੁੱਟ ਡੂੰਘੇ ਖੂਹ ‘ਚੋਂ ਇੱਟਾਂ ਕੱਢ ਰਿਹਾ ਸੀ।ਉਸ ਨਾਲ ਇੱਕ ਹੋਰ ਵਿਅਕਤੀ ਸੀ। ਇਸੇ ਦਰਮਿਆਨ ਮਿੱਟੀ ਦੀ ਢਿੱਗ ਡਿੱਗ ਗਈ। ਇਨ੍ਹਾਂ ਨੂੰ ਕਈ ਘੰਟਿਆਂ ਬਾਅਦ ਹਸਪਤਾਲਲਿਜਾਇਆ ਗਿਆ ਪਰ ਡਾਕਟਰਾਂ ਨੇ ਇਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਦੇ ਲੋਕਾਂ ਨੇ ਇਨ੍ਹਾਂ ਗਰੀਬ ਲੋਕਾਂ ਲਈ ਆਰਥਿਕਸਹਾਇਤਾ ਦੀ ਮੰਗ ਕੀਤੀ ਹੈ।ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਕੇ ਘਰਦਿਆਂ ਨੂੰ ਸੌਂਪ ਦਿੱਤੀਆਂ ਹਨ ਤੇ ਇਸ ਅਣਹੋਣੀ ਘਟਨਾ ਨਾਲ ਪਿੰਡ ‘ਚ ਸੋਗ ਦੀ ਲਹਿਰ ਹੈ।

468 ad

Submit a Comment

Your email address will not be published. Required fields are marked *