ਗਰੀਬਾਂ ਦੀ ਮਦਦ ਲਈ ਸਮੁੰਦਰਾਂ ਦੇ ਪਾਰੋਂ ਪਰਤੀ ਇਹ ਭਾਰਤੀ ਕੁੜੀ

ਲੰਡਨ—ਅੱਜ-ਕੱਲ੍ਹ ਵਿਦੇਸ਼ਾਂ ਵਿਚ ਜਾ ਕੇ ਵਸਣ ਅਤੇ ਪੈਸਾ ਕਮਾਉਣ ਦੀ ਇਕ ਦੌੜ ਜਿਹੀ ਲੱਗੀ ਹੈ। ਅਜਿਹੇ ਵਿਚ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ, ਜੋ ਆਪਣਾ ਪਿਛੋਕੜ Londonਯਾਦ ਰੱਖਦੇ ਹਨ ਪਰ ਕੋਲਕਾਤਾ ਦੀ ਜਿਲੀਆ ਹਸਲਮ ਅਜਿਹੀ ਹੀ ਹੈ। ਜਿਲੀਆ ਵਿਦੇਸ਼ਾਂ ਦੇ ਐਸ਼ੋ-ਆਰਾਮ ਨੂੰ ਠੋਕਰ ਮਾਰ ਕੇ ਵਾਪਸ ਝੁੱਗੀਆਂ ਵਿਚ ਆ ਗਈ, ਜਿਥੋਂ ਦੋ ਦਹਾਕੇ ਪਹਿਲਾਂ ਉਸ ਨੇ ਆਪਣਾ ਸਫਰ ਸ਼ੁਰੂ ਕੀਤਾ ਸੀ। ਜਿਲੀਆ ਹਸਲਮ ਬ੍ਰਿਟਿਸ਼ ਦੇ ਮਾਤਾ-ਪਿਤਾ ਦੀ ਸੰਤਾਨ ਹੈ, ਜੋ 1947 ਤੋਂ ਬਾਅਦ ਭਾਰਤ ਵਿਚ ਹੀ ਰਹਿ ਗਏ ਸਨ। ਹਸਲਮ ਦਾ ਬਚਪਨ ਬੇਹੱਦ ਗਰੀਬੀ ਵਿਚ ਬੀਤਿਆ। ਇਥੋਂ ਉਹ ਇਕ ਸਫਲ ਬੈਂਕਿੰਗ ਪ੍ਰੋਫੈਸ਼ਨਲ ਬਣ ਕੇ ਉੱਭਰੀ ਅਤੇ ਉਤਸ਼ਾਹਪੂਰਵਕ ਬੁਲਾਰਣ ਅਤੇ ਕਾਰਪੋਰੇਟ ਟ੍ਰੇਨਰ ਦੇ ਰੂਪ ਵਿਚ ਲੰਡਨ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਹਸਲਮ ਨੇ ਕਿਹਾ ਕਿ ਚਾਹੇ ਉਹ ਇਥੋਂ ਦੂਰ ਚਲੀ ਗਈ ਪਰ ਉਸ ਦਾ ਦਿਲ ਅੱਜ ਵੀ ਭਾਰਤ ਦੇ ਲਈ ਹੀ ਧੜਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਵਾਂਝੇ ਲੋਕਾਂ, ਕੈਦੀਆਂ, ਸਾਬਕਾ ਕੈਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਬ੍ਰਿਟੇਨ ਵਿਚ ਅਪਣਾਏ ਜਾਣ ਵਾਲੇ ਕੁਝ ਵਿਵਹਾਰਾਂ ਨੂੰ ਇੱਥੇ ਸ਼ੁਰੂ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇੱਥੇ ਆ ਕੇ ਉਨ੍ਹਾਂ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਨੇ ਮੁਸ਼ਕਿਲ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ। ਹਸਲਮ ਨੇ ਆਪਣੇ ਸੇਵਾ ਸੰਗਠਨ ਰੇਮੇਡੀਆ ਟਰੱਸਟ ਫਾਊਂਡੇਸ਼ਨ ਦੇ ਬੈਨਰ ਹੇਠ ਵੱਖ-ਵੱਖ ਖੇਤਰਾਂ ਤੋਂ ਸੋਇਮਸੇਵੀਆਂ ਦੀਆਂ ਪੰਜ ਟੀਮਾਂ ਬਣਾਈਆਂ ਹਨ। ਇਹ ਸੋਇਮ ਸੇਵੀ ਮੁੱਢਲੀਆਂ ਲੋੜਾਂ ਤੋਂ ਵਾਂਝੇ ਲੋਕਾਂ ਦੇ ਜੀਵਨ ਵਿਚ ਸੁਧਾਰ ਲਿਆਉਣ ਦੀ ਮੁਹਿੰਮ ਵਿਚ ਕੰਮ ਕਰਨਗੇ।

468 ad