ਗਰਮੀ ਨੇ ਕੱਢੇ ਵੱਟ, ਸਰਕਾਰ ਵੱਲੋਂ ਹਾਈ ਅਲਰਟ

12ਨਵੀਂ ਦਿੱਲੀ, 18 ਮਈ ( ਪੀਡੀ ਬੇਉਰੋ ) ਦੇਸ਼ ‘ਚ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਦੇ ਕਈ ਸ਼ਹਿਰਾਂ ‘ਚ ਅੱਜ ਪਾਰਾ 44 ਡਿਗਰੀ ਤੱਕ ਜਾ ਸਕਦਾ ਹੈ। ਵਧ ਰਹੇ ਤਾਪਮਾਨ ਦੇ ਚੱਲਦੇ ਰਾਜਸਥਾਨ ‘ਚ ਜੈਸਲਮੇਰ ਭਾਰਤ-ਪਾਕਿ ਸਰਹੱਦ ‘ਤੇ ਅੱਗ ਵਰ ਰਹੀ ਹੈ। ਇੱਥੋਂ ਦਾ ਤਾਪਮਾਨ ਮੰਗਲਵਾਰ ਦੇ ਦਿਨ 54 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਬਠਿੰਡਾ ‘ਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ, ਅੰਮ੍ਰਿਤਸਰ 44 ਡਿਗਰੀ ਜਦਕਿ ਹਿਮਾਲਿਆ ਦੀ ਗੋਦ ‘ਚ ਵਸੇ ਚੰਡੀਗੜ੍ਹ ਦਾ ਪਾਰਾ ਅੱਜ 43 ਡਿਗਰੀ ਤੱਕ ਜਾ ਸਕਦਾ ਹੈ। ਹਰਿਆਣਾ ਦੇ ਹਿਸਾਰ ‘ਚ ਅੱਜ ਗਰਮੀ 46 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਏਗੀ।
ਲਗਾਤਾਰ ਵਧ ਰਹੇ ਤਾਪਮਾਨ ਦੇ ਚੱਲਦੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼ ਤੇ ਦਿੱਲੀ ‘ਚ ਗਰਮ ਹਵਾਵਾਂ ਦਾ ਕਹਿਰ ਖਤਰਨਾਕ ਹੋ ਸਕਦਾ ਹੈ। ਗਰਮ ਹਵਾਵਾਂ ਦੇ ਚੱਲਦੇ ਤਾਪਮਾਨ 47 ਡਿਗਰੀ ਤੱਕ ਜਾ ਸਕਦਾ ਹੈ।

468 ad

Submit a Comment

Your email address will not be published. Required fields are marked *