ਗਰਭ ਦੌਰਾਨ ਸ਼ਰਾਬ ਕਰ ਦਿੰਦੀ ਹੈ ਬੱਚੇ ਦਾ ਦਿਮਾਗ ਕਮਜ਼ੋਰ

ਨਿਊਯਾਰਕ-ਜੇਕਰ ਤੁਸੀਂ ਗਰਭਵਤੀ ਹੋ, ਗਰਭ ਅੰਦਰਲੇ ਬੱਚੇ ਦੀ ਸਿਹਤ ਲਈ ਤੁਹਾਨੂੰ ਕੁਝ ਸਮੇਂ ਲਈ ਸ਼ਰਾਬ ਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਵਲੋਂ ਸ਼ਰਾਬ ਦਾ ਸੇਵਨ ਗਰਭ ਅੰਦਰਲੇ ਬੱਚੇ ਦੇ ਦਿਮਾਗ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਫੀਟਲ ਐਲਕੋਹਲ ਸਪੈਕਟ੍ਰਮ ਡਿਸਾਰਡਰ (ਐੱਫ. ਏ. ਐੱਸ. Drinkਡੀ.) ਦੇ ਸ਼ਿਕਾਰ ਬੱਚਿਆਂ ਦੇ ਦਿਮਾਗੀ ਕਮਜ਼ੋਰੀ ਦੇਖੀ ਗਈ ਹੈ। ਖੋਜ ਵਿਚ ਪਾਇਆ ਗਿਆ ਕਿ ਗਰਭ ਅਵਸਥਾ ਦੌਰਾਨ ਮਾਂ ਵਲੋਂ ਸ਼ਰਾਬ ਦਾ ਸੇਵਨ ਭਰੂਣ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬੱਚੇ ਦੇ ਜਨਮ ਤੋਂ ਬਾਅਦ ਵੀ ਬਚਪਨ ਅਤੇ ਬਾਅਦ ਵਿਚ ਬੱਚੇ ਦੇ ਦਿਮਾਗ ਦੇ ਵਿਕਾਸ ‘ਚ ਰੁਕਾਵਟ ਪੈਦਾ ਹੁੰਦੀ ਹੈ। 
ਅਮਰੀਕਾ ਦੇ ‘ਦਿ ਸੇਬਨ ਰਿਸਰਚ ਇੰਸਟੀਚਿਊਟ ਆਫ ਚਿਲਡਰੇਨ ਹਾਸਪੀਟਲ ਲਾਸ ਏਂਜਲਸ’ ਦੀ ਖੋਜਕਾਰ ਪ੍ਰਾਪਤੀ ਗੌਤਮ ਨੇ ਕਿਹਾ ਕਿ ਐੱਫ. ਏ. ਐੱਸ. ਡੀ. ਦੇ ਸ਼ਿਕਾਰ ਬੱਚਿਆਂ ਵਿਚ ਮਾਨਸਿਕ ਅਤੇ ਅਭਿਆਸ ਦੌਰਾਨ ਫੰਕਸ਼ਨਲ ਮੈਗਨੇਟਿਕ ਰੈਜੀਨੈਂਸ ਇਮੇਜਿਨ ਦੀ ਮਦਦ ਨਾਲ ਦਿਮਾਗੀ ਸਰਗਰਮੀਆਂ ‘ਤੇ ਨਜ਼ਰ ਰੱਖੀ ਗਈ। ਪਰ ਇਸ ਤਕਨੀਕ ਦੀ ਮਦਦ ਨਾਲ ਦਿਮਾਗ ਦੀਆਂ ਸਰਗਰਮੀਆਂ ਦੀ ਨਿਗਰਾਨੀ ਇਸ ਤੋਂ ਪਹਿਲਾਂ ਨਹੀਂ ਕੀਤੀ ਗਈ ਹੈ।

468 ad