ਗਠਜੋੜ ਨੂੰ ਬਚਾਉਣ ਲਈ ਆਖਰ ਬੋਲ ਹੀ ਪਏ ਬਾਦਲ

ਸੰਗਰੂਰ-ਪੰਜਾਬ ਸਰਕਾਰ ਜਿੱਥੇ ਟੈਕਸ ‘ਤੇ ਟੈਕਸ ਲਗਾ ਰਹੀ ਹੈ, ਉੱਥੇ ਭਾਜਪਾ ਆਪਣੀ ਸ਼ਹਿਰੀ ਵੋਟ ਬੈਂਕ ਬਚਾਉਣ ਲਈ ਹਾਂ ‘ਚ ਹਾਂ ਮਿਲਾਉਂਦੀ ਹੋਈ ਨਜ਼ਰ ਆਈ। ਆਪਣੀ Badalਸਹਿਯੋਗੀ ਪਾਰਟੀ ਦੇ ਬਗਾਵਤੀ ਤੇਵਰ ਦੇਖ ਕੇ ਆਖੀਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅੱਗੇ ਆਉਣਾ ਹੀ ਪਿਆ।
ਵੀਰਵਾਰ ਨੂੰ ਸੰਗਰੂਰ ਵਿਖੇ ਪੁੱਜੇ ਮੁੱਖ ਮੰਤਰੀ ਬਾਦਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਗਠਜੋੜ ਦੇ ਨੇਤਾਵਾਂ ਨੂੰ ਵਿਰੋÎਧੀ ਬਿਆਨਬਾਜ਼ੀ ਕਰਨ ਤੋਂ ਰੋਕਿਆ। ਅਕਾਲੀ ਦਲ ਅਤੇ ਭਾਜਪਾ ਨੇਤਾਵਾਂ ਵਿਚਕਾਰ ਚੱਲ ਰਹੀ ਤਕਰਾਰ ਦੌਰਾਨ ਮੁੱਖ ਮੰਤਰੀ ਬਾਦਲ ਨੇ ਗਠਜੋੜ ਦੇ ਨੇਤਾਵਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਬਾਦਲ ਨੇ ਪਾਰਟੀ ਦੇ ਨੇਤਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਮੁੱਦੇ ਨੂੰ ਮੀਡੀਆ ‘ਚ ਲਿਜਾਣ ਦੀ ਥਾਂ ਪਾਰਟੀ ਪੱਧਰ ‘ਤੇ ਇਸ ਦੀ ਗੱਲ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ ਅਰੁਣ ਜੇਤਲੀ ਦੀ ਹਾਰ ਤੋਂ ਬਾਅਦ ਪੰਜਾਬ ‘ਚ ਅਕਾਲੀ-ਭਾਜਪਾ ਗਠਜੋੜ ਵਿਚਕਾਰ ਦਰਾਰ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਪੱਧਰ ਤੋਂ ਲੈ ਕੇ ਅੰਮ੍ਰਿਤਸਰ ਪੱਧਰ ਤੱਕ ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਜੇਤਲੀ ਦੀ ਹਾਰ ਨੂੰ ਲੈ ਕੇ ਇਕ-ਦੂਜੇ ‘ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ।

468 ad