ਖੇਤ ਮਜ਼ਦੂਰ ਵੀ ਪਏ ਖੁਦਕੁਸ਼ੀਆਂ ਦੇ ਰਾਹ ‘ਤੇ

6ਚੰਡੀਗੜ੍ਹ , 7 ਮਈ ( ਜਗਦੀਸ਼ ਬਾਮਬਾ ) ਪੰਜਾਬ ਵਿੱਚ ਕਰਜ਼ੇ ਕਾਰਨ ਕਿਸਾਨਾਂ ਅਤੇ ਮਜ਼ਦੂਰ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਕਿਸਾਨ ਅਤੇ ਦੋ ਖੇਤ ਮਜ਼ਦੂਰ ਨੇ ਖ਼ੁਦਕੁਸ਼ੀ ਕੀਤੀ ਹੈ। ਮਾਨਸਾ ਦੇ ਪਿੰਡ ਖ਼ਿਆਲਾ ਕਲਾਂ ਦੇ ਕਿਸਾਨ ਗੁਰਮੇਲ ਸਿੰਘ, ਲਹਿਰਾਗਾਗਾ ਦੇ ਪਿੰਡ ਸੰਗਤੀਵਾਲਾ ਦੇ ਮਜ਼ਦੂਰ ਤਰਸੇਮ ਸਿੰਘ ਅਤੇ ਬੁਢਲਾਡਾ ਦੇ ਪਿੰਡ ਹੀਰੋ ਖ਼ੁਰਦ ਦੇ ਸੁਖਪਾਲ ਸਿੰਘ ਟੈਣੀ ਨੇ ਖ਼ੁਦਕੁਸ਼ੀ ਕਰ ਲਈ। ਖ਼ਿਆਲਾ ਕਲਾਂ ਦੇ ਕਿਸਾਨ ਗੁਰਮੇਲ ਸਿੰਘ ਨੇ ਦਿੱਲੀ-ਫ਼ਿਰੋਜ਼ਪੁਰ ਰੇਲਵੇ ਲਾਈਨ ’ਤੇ ਪਿੰਡ ਖੋਖਰ ਕੋਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪਿੰਡ ਦੇ ਸਰਪੰਚ ਰਮੇਸ਼ ਕੁਮਾਰ ਖ਼ਿਆਲਾ ਅਨੁਸਾਰ ਗੁਰਮੇਲ ਸਿੰਘ ਕੋਲ ਢਾਈ ਏਕੜ ਜ਼ਮੀਨ ਸੀ, ਜਿਸ ਵਿੱਚੋਂ ਇੱਕ ਏਕੜ ਗਹਿਣੇ ਹੋ ਗਈ ਸੀ। ਇਸ ਦੇ ਚੱਲਦੇ ਹੋਏ ਉਹ ਮਾਨਸਿਕ ਤੌਰ ਉੱਤੇ ਕਾਫ਼ੀ ਪ੍ਰੇਸ਼ਾਨ ਸੀ। ਇਸੀ ਚੱਲਦੇ ਹੋਏ ਉਸ ਨੇ ਰੇਲ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।
ਇਸ ਤਰ੍ਹਾਂ ਲਹਿਰਾਗਾਗਾ-ਛਾਜਲੀ ਰੇਲਵੇ ਸਟੇਸ਼ਨ ਵਿਚਕਾਰ ਗੋਬਿੰਦਗੜ੍ਹ ਖੋਖਰ ਨੇੜੇ ਪਿੰਡ ਸੰਗਤੀਵਾਲਾ ਦੇ ਮਜ਼ਦੂਰ ਤਰਸੇਮ ਸਿੰਘ ਨੇ ਵੀ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ। ਸਰਪੰਚ ਅਮਰੀਕ ਸਿੰਘ ਨੇ ਦੱਸਿਆ ਕਿ ਕਰਜ਼ੇ ਕਾਰਨ ਤਰਸੇਮ ਸਿੰਘ ਕਾਫ਼ੀ ਪ੍ਰੇਸ਼ਾਨ ਸੀ। ਪਿੰਡ ਹੀਰੋ ਖ਼ੁਰਦ ਦੇ ਮਜ਼ਦੂਰ ਸੁਖਪਾਲ ਸਿੰਘ ਟੈਣੀ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲਈ। ਉਹ ਬੈਂਕ ਅਤੇ ਸ਼ਾਹੂਕਾਰ ਤੋਂ ਲਿਆ ਕਰਜ਼ਾ ਨਾ ਮੋੜਨ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸਨ ,

468 ad

Submit a Comment

Your email address will not be published. Required fields are marked *