ਖਿਡਾਰੀਆਂ ਦਾ ਸਨਮਾਨ ਕਰਨ ‘ਚ ਹਰਿਆਣਾ ਅੱਗੇ, ਪੰਜਾਬ ਪਿੱਛੇ

ਚੰਡੀਗੜ੍ਹ, ਪੰਜਾਬ ਭਾਵੇਂ ਹੀ ਹਮੇਸ਼ਾ ਹਰਿਆਣਾ ਨਾਲ ਵੱਡੇ ਭਰਾ ਵਰਗਾ ਵਰਤਾਓ ਕਰਦਾ ਰਿਹਾ ਹੋਵੇ ਪਰ ਇਸ਼ ਵਾਰ ਖਿਡਾਰੀਆਂ ਨੂੰ ਸਨਮਾਨਿਤ ਤੇ ਪੁਰਸਕਾਰ ਦੇਣ ਦੇ ਮਾਮਲੇ ਵਿਚ ਪੰਜਾਬ ਕਿਤੇ ਪਿੱਛਏ ਰਹਿ ਗਿਆ ਹੈ। ਸ਼ਾਇਦ ਇਹ ਹੀ ਕਾਰਨ ਹੈ ਕਿ ਕੌਮਾਂਤਰੀ ਪੱਧਰ ‘ਤੇ ਦੇਸ਼ ਲਈ ਤਮਗੇ ਹਾਸਲ ਕਰਨ ਵਾਲੇ ਪੰਜਾਬ ਦੇ ਖਿਡਾਰੀ ਖੁਦ ਨੂੰ ਹਰਿਆਣਾ ਦੇ Commonwealth Games winnersਖਿਡਾਰੀਆਂ ਦੇ ਬਰਾਬਰ ਘੱਟ ਮਹਿਸੂਸ ਕਰ ਰਹੇ ਹਨ। ਪੰਜਾਬ ਦੇ ਖਿਡਾਰੀ ਗੁਆਂਡੀ ਰਾਜ ਹਰਿਆਣਾ ਦੇ ਖਿਡਾਰੀਆਂ ਨਾਲ ਆਪਣੀ ਤੁਲਨਾ ਇਸ ਲਈ ਵੀ ਕਰਨ ‘ਤੇ ਮਜਬੂਰ ਹੋਏ ਹਨ ਕਿਉਂਕਿ ਹਰਿਆਣਾ ਦੇ ਖਿਡਾਰੀਆਂ ‘ਤੇ ਕੌਮਾਂਤਰੀ ਪੱਧਰ ‘ਤੇ ਤਮਗੇ ਜਿੱਤਣ ‘ਤੇ ਇਨਾਮਾਂ  ਦਾ ਮੀਂਹ ਵਰ੍ਹਨ ਲੱਗਦਾ ਹੈ।
ਹਰਿਆਣਾ ਸਰਕਾਰ ਆਪਣੇ ਤਮਗਾ ਜੇਤੂ ਖਿਡਾਰੀਆਂ ਨੂੰ ਇਨਾਮਾਂ ਵਿਚ ਮਹਿੰਗੀਆਂ ਕੱਡੀਆਂ, ਸਮਾਰਟ ਮੋਬਾਈਲ ਫੋਨ ਤੇ ਦੂਜੇ ਹੋਰ ਪੁਰਸਕਾਰਾਂ ਦੇ ਨਾਲ-ਨਾਲ ਚੰਗੀਆਂ ਨੌਕਰੀਆਂ ਵੀ ਮੁਹੱਈਆ ਕਰਵਾ ਰਹੀ ਹੈ। ਇੱਥੋਂ ਤਕ ਕਿ ਹਰਿਆਣਾ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਦੇਸੀ ਘਿਊ ਤਕ ਵੀ ਦਿੰਦੀ ਹੈ, ਿਜਸ ਕਾਰਨ ਉਨ੍ਹਾਂ ਨੂੰ ਅੱਗੇ ਤਮਗਾ ਜਿੱਤਣ ਲਈ ਪ੍ਰ੍ਰੇਰਣਾ ਤੇ ਉਤਸ਼ਾਹ ਮਿਲਦਾ ਹੈ। ਪਿਛਲੇ ਕੁਝ ਸਾਲਾਂ ਵਿਚ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਨੇ ਤਮਗਾ ਜਿੱਤਣ ਵਾਲੇ ਅਪਾਣੇ ਰਾਜ ਦੇ ਖਿਡਾਰੀਆਂ ਨੂੰ ਦਿਲ ਖੋਲ੍ਹ ਕੇ ਪੁਰਸਕਾਰ ਵੰਡੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀ ਮਹਿਲਾ ਕੁਸ਼ਤੀ ਪ੍ਰਤੀਯੋਗਿਤਾ ਵਿਚ ਕਾਂਸੀ ਤਮਗਾ ਜਿੱਤਣ ਵਿਚ ਨਵਜੋਤ ਕੌਰ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੂੰ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਦੀ ਕਲਾ ਸਿੱਖਣੀ ਚਾਹੀਦੀ ਹੈ। ਨਵਜੋਤ ਅਮ੍ਰਿਤਸਰ  ਦੇ ਨੇੜੇ ਤਰਨਤਾਰਨ ਜ਼ਿਲੇ ਇਕ ਪਿੰਡ ਨਾਲ ਸੰਬੰਧ ਰੱਖਦੀ ਹੈ। ਉਸਦਾ ਮੰਨਣਾ ਹੈ ਕਿ ਪੰਜਾਬ ਵਿਚ ਖਿਡਾਰੀਆਂ ਨੂੰ ਉਹੋ ਜਿਹਾ ਸਨਮਾਨ ਨਹੀਂ ਮਿਲਦਾ ਜਿਹੋ ਜਿਹਾ ਹਰਿਆਣਾ ਵਿਚ ਖਿਡਾਰੀਆਂ  ਨੂੰ ਮਿਲਦਾ ਹੈ। ਪੰਜਾਬ ਦੇ ਐਥਲੀਟ ਇਸ ਗੱਲ ਤੋਂ ਨਿਰਾਸ਼ ਹਨ ਕਿ ਰਾਜ ਸਰਕਾਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਰੂਚੀ ਕਾਰਨ ਹਰ ਸਾਲ ਕਬੱਡੀ ਵਿਚ ਤਾਂ ਕਰੋੜਾਂ ਰੁਪਏ ਖਰਚ ਕਰਦੀ ਹੈ ਪਰ ਕੌਮਾਂਤਰੀ ਪੱਧਰ ‘ਤੇ ਤਮਗਾ ਜਿੱਤਣ ਵਾਲੇ ਐਥਲੀਟਾਂ ਲਈ  ਉਨ੍ਹਾਂ ਕੋਲ ਕੋਈ ਯੋਜਨਾ ਨਹੀਂ ਹੈ। ਹਰ ਸਾਲ ਕਰੋੜਾਂ ਰੁਪਏ ਖਰਚ ਕਰਕੇ ਬਾਲੀਵੁੱਡ ਸਿਤਾਰਿਆਂ ਨੂੰ ਕਬੱਡੀ ਪ੍ਰਤੀਯੋਗਿਤਾ ਦੇ ਉਦਘਾਟਨੀ  ਤੇ ਸਮਾਪਤੀ ਸਾਰੋਹ ਵਿਚ ਬੁਲਾਇਆ ਜਾਂਦਾ ਹੈ। ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਹੀ ਚਾਂਦੀ ਤਮਾਗ ਜਿੱਤਣ ਵਾਲੀ ਜੂਡੋ ਖਿਡਾਰਨ ਨਵਜੋਤ ਚਾਨਾ ਵੀ ਸਰਕਾਰੀ ਰਵੱਈਏ ਤੋਂ ਨਾਰਾਜ਼ ਹੈ। ਚਾਨਾ ਨੇ ਕਿਹਾ, ”ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਜ ਮੈਨੂੰ ਸਹੀ ਸਨਮਾਨ ਨਹੀਂ ਮਿਲਿਆ। ਮੈਂ ਹੁਣ ਵੀ ਪੁਲਸ ਵਿਚ ਏ. ਐੱਸ. ਆਈ.  ਦੇ ਅਹੁਦੇ ‘ਤੇ ਹੀ ਹਾਂ ਜਦਕਿ ਜੇਕਰ ਮੈਂ ਹਰਿਆਣਾ ਵਿਚ ਹੁੰਦਾ ਤਾਂ ਡੀ. ਐੱਸ. ਪੀ. ਬਣ ਗਿਆ ਹੁੰਦਾ।”

468 ad