ਖਾਲਿਸਤਾਨ ਦੇ ਸ਼ਹਿਰੀਆਂ ਨੂੰ ਦੋਹਰੀ ਨਾਗਰਿਕਤਾ ਰੱਖਣ ਦੀ ਇਜਾਜ਼ਤ ਹੋਵੇਗੀ…ਸਿਮਰਨਜੀਤ ਸਿੰਘ ਮਾਨ

SSMANNਲੈਸਟਰ (ਯੂ.ਕੇ. – ਮਈ 8 2016) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ ਕੇ ਵਲੋਂ ਖਾਲਿਸਤਾਨ ਦੇ ਐਲਾਨਨਾਮੇ ਦੀ 30ਵੀਂ ਵਰੇ ਗੰਢ ਤੇ ਲੈਸਟਰ ਵਿੱਚ ਰੱਖੀ ਗਈ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਹੋਇਆ। ਸੰਗਤ ਵਹੀਰਾਂ ਘੱਤ ਕੇ ਖਾਲਿਸਤਾਨੀ ਬੁਲਾਰਿਆਂ ਦੇ ਵਿਚਾਰ ਸੁਣਨ ਪਹੁੰਚੀ। ਇਸ ਮੌਕੇ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਦੋ ਅਹਿਮ ਐਲਾਨ ਕੀਤੇ ਜਿੰਨ੍ਹਾਂ ਵਿੱਚ ਇੱਕ ਬਿਆਨ ਕਿ ਲੋਕਾਂ ਨੂੰ ਖਾਲਿਸਤਾਨ ਪ੍ਰਤੀ ਮਨਾਂ ਵਿਚੋਂ ਡਰ ਡੁੱਕਰ ਕੱਢ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਭਾਰਤੀ ਮੀਡੀਆ, ਭਾਰਤੀ ਖੁਫੀਆ ਏਜੰਸੀਆਂ ਦੇ ਇਸ਼ਾਰਿਆਂ ਤੇ ਸਿੱਖਾਂ ਤੇ ਬੇਹੂਦਾ ਦੋਸ਼ ਲਾ ਰਿਹਾ ਹੈ, ਪਰ ਅਸੀਂ ਖਾਲਿਸਤਾਨ ਦੀ ਆਜ਼ਾਦੀ ਲਈ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਨਾਲ ਸੰਪਰਕ ਕਰ ਸਕਦੇ ਹਾਂ। ਇਹ ਸਾਡਾ ਅਧਿਕਾਰ ਹੈ, ਹੱਕ ਹੈ। ਸਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਖਾਲਿਸਤਾਨ ਦੀ ਆਜ਼ਾਦੀ ਤੋਂ ਬਾਅਦ ਤੁਸੀਂ ਇੰਗਲੈਂਡ ਅਤੇ ਖਾਲਿਸਤਾਨ ਦੀ ਨਾਗਰਿਕਤਾ ਰੱਖ ਸਕੋਂਗੇ। ਖਾਲਿਸਤਾਨ ਵਿੱਚ ਦੋਹਰੀ ਨਾਗਰਿਕਤਾ ਦੀ ਆਗਿਆ ਹੋਵੇਗੀ, ਜੋ ਕਿ ਹੁਣ ਭਾਰਤ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ।

468 ad

Submit a Comment

Your email address will not be published. Required fields are marked *