ਖਾਲਿਸਤਾਨ ਦੀ ਅਜਾਦੀ ਨੂੰ ਲੈ ਕੇ ਬਰਮਿੰਘਮ ਸਿਟੀ ਕੌਸਲ ਦੇ ਹਾਲ ‘ਚ ਮਾਨ ਸਾਹਿਬ ਵੱਲੋ ਜੱਥੇਬੰਦੀਆਂ ਦੇ ਆਗੂਆ ਨਾਲ ਬੈਠਕ

2ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਰਹੀ ਬੇਅਦਬੀ ਨੂੰ ਰੋਕਣ ਵਿਚ ਬਾਦਲ ਸਰਕਾਰ ਪੂਰੀ ਤਰਾਂ ਫੇਲ : ਅਟਵਾਲ
ਫਰੀਦਕੋਟ,15 ਮਈ ( ਜਗਦੀਸ਼ ਬਾਂਬਾ ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ਼੍ਰ ਸਿਮਰਨਜੀਤ ਸਿੰਘ ਮਾਨ ਨੇ ਯੂਕੇ ਵਿਚ ਬਰਮਿੰਘਮ ਸਿਟੀ ਕੌਸਲ ਦੇ ਖਚਾ- ਖਚ ਭਰੇ ਹਾਲ ‘ਚ ਖਾਲਿਸਤਾਨ ਦੀ ਅਜਾਦੀ ਨੂੰ ਲੈ ਕੇ ਸਾਰੀਆਂ ਯੂਕੇ ਦੀ ਸਿੱਖ ਜੱਥੇਬੰਦੀਆਂ ਤੇ ਆਗੂਆ ਨਾਲ ਇੱਕ ਅਹਿਮ ਬੈਠਕ ਕੀਤੀ ,ਇਸ ਬੈਠਕ ਵਿਚ ਸਿੱਖ ਯੂਥ ਫੈਡਰੇਸ਼ਨ,ਅਖੰਡ ਕੀਰਤਨੀਆਂ ਜੱਥਾ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਤੋ ਇਲਾਵਾ ਯੂਨਾਇਟਿਡ ਖਾਲਸਾ ਦਲ ਦੇ ਆਗੂ ਅਤੇ ਮੈਂਬਰ ਸ਼ਾਮਿਲ ਸਨ। ਸ਼੍ਰ ਸਿਮਰਨਜੀਤ ਸਿੰਘ ਮਾਨ ਨੇ ਬੈਠਕ ਦੌਰਾਨ ਕਿਹਾ ਕਿ ਬੜੇ ਅਮਨ ਪਸੰਦ ਤਰੀਕੇ ਨਾਲ ਖਾਲਿਸਤਾਨ ਦੀ ਪ੍ਰਾਪਤੀ ਲਈ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਵੇਗਾ ਤਾਂ ਹੀ ਇਹ ਸੰਭਵ ਹੋ ਸਕਦਾ ਹੈ, ਇਸ ਲਈ ਸਾਰਿਆਂ ਨੂੰ ਪਿਛਲੇ ਗਿਲੇ ਸ਼ਿਕਵੇ ਭੁਲਾ ਕੇ ਇਕ ਮੰਚ ਤੇ ਇੱਕਠਾ ਹੋਣਾ ਪਵੇਗਾ ਜਿਸ ਤੇ ਜਿੱਥੇ ਸਾਰੀਆਂ ਜੱਥੇਬੰਦੀਆਂ ਨੇ ਸਹਿਮਤੀ ਪ੍ਰਗਟ ਕੀਤੀ ਉੱਥੇ ਹੀ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿੱਚ ਢੱਟ ਕੇ ਹਮਾਇਤ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਪੰਜਾਬ ਦੀ ਬਾਦਲ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਹੁਣ ਇਹ ਸਰਕਾਰ ਦਾ ਅੰਤ ਨੇੜੇ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਦਲ ਅੰਮ੍ਰਿਤਸਰ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਅਤੇ ਜੋ ਬਾਦਲ ਸਰਕਾਰ ਵੱਲੋ ਵਧੀਕੀਆਂ ਕੀਤੀਆਂ ਗਈਆਂ ਹਨ ਉਸਦਾ ਸਾਰਾ ਹਿਸਾਬ ਲਿਆਂ ਜਾਵੇਗਾ। ਸ਼੍ਰ ਮਾਨ ਨੇ ਮੋਦੀ ਸਰਕਾਰ ਖਿਲਾਫ ਬੋਲਦਿਆਂ ਕਿਹਾ ਕਿ ਮੋਦੀ ਦੇਸ਼ ਦੇ ਇਹੋ ਜਿਹੇ ਪ੍ਰਧਾਨ ਮੰਤਰੀ ਹਨ ਜਿੰਨਾ ਨੇ ਸਿਆਸਤ ਵਿਚ ਰਹਿੰਦੇ ਹੋਏ ਨਾ ਹੀ ਕਦੇ ਸਿੱਖਾਂ ਦੇ ਭਲੇ ਬਾਰੇ ਕੁੱਝ ਸੋਚਿਆਂ ਹੈ ਅਤੇ ਨਾ ਹੀ ਕਦੇ ਸੋਚਣਗੇ, ਜਦੋ ਇਹ 2013 ਵਿਚ ਗੁਜਰਾਤ ਦੇ ਮੁੱਖ ਮੰਤਰੀ ਸਨ, ਉਸ ਵੇਲੇ ਦੇ ਦੰਗਿਆਂ ਨੇ 60,000 ਤੋ ਉਪਰ ਲੋਕਾਂ ਦੀਆਂ ਜਮੀਨਾਂ ਖੋਹ ਕੇ ਉਹਨਾਂ ਨੂੰ ਬੇਦਖਲ ਕੀਤਾ ਗਿਆ ਸੀ ਕਈਆਂ ਨੂੰ ਬੜੀ ਬਹਿਰੀਮੀ ਨਾਲ ਮਾਰਿਆਂ ਗਿਆ ਸੀ ਅਤੇ ਧੀਆਂ ਭੈਣਾ ਦੀਆਂ ਇੱਜਤਾਂ ਲੁੱਟ ਲÂਂੀਆਂ ਗਈਆਂ। ਇਸ ਮੌਕੇ ਗੁਰਦਿਆਲ ਸਿੰਘ ਅਟਵਾਲ ਚੈਅਰਮੈਨ ਤੇ ਕੌਸਲਰ ਯੂਕੇ ਨੇ ਬੋਲਦਿਆਂ ਕਿਹਾ ਕਿ ਪੰਜਾਬ ਭਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆ ਬੇਅਦਬੀ ਨੂੰ ਰੋਕਣ ਵਿਚ ਬਾਦਲ ਸਰਕਾਰ ਪੂਰੀ ਤਰਾਂ ਫੇਲ ਹੋਈ ਹੈ ਅਤੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਰਕਾਰ ਚੁੱਪੀ ਧਾਰੀ ਬੈਠੀ ਹੈ,ਇਸ ਲਈ ਸਮਾਂ ਆਉਣ ‘ਤੇ ਸਭ ਤੋਂ ਪਹਿਲਾਂ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਸਲਾਖਾ ਦੇ ਪਿੱਛੇ ਢੱਕਿਆ ਜਾਵੇਗਾ । ਇਸ ਮੌਕੇ ਆਗੂ ਅਮਰੀਕ ਸਿੰਘ ਗਿੱਲ,ਜੋਗਾ ਸਿੰਘ,ਸ਼੍ਰ ਬਲਬੀਰ ਸਿੰਘ,ਲਵਸ਼ਿੰਦਰ ੰਿਸੰਘ ਡੱਲੇਵਾਲ ਆਦਿ ਤੋ ਇਲਾਵਾ ਭਾਰੀ ਗਿਣਤੀ ਵਿਚ ਮੈਂਬਰ ਵੀ ਹਾਜ਼ਰ ਸਨ।

468 ad

Submit a Comment

Your email address will not be published. Required fields are marked *