ਖਾਲਸਾ ਪੰਥ ਦੀਆ ਸਮੁੱਚੀਆ ਧਿਰਾ ਨੂੰ ਸਰੱਬਤ ਖਾਲਸਾ ਵਿੱਚ ਸਾਮਲ ਕਰਨ ਲਈ ਪ੍ਰਬੰਧਕ ਕਮੇਟੀ ਤੱਤਪਰ

12204943_1692214604326476_1389355998_nਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸ਼ਰਾਰਤੀ ਅਨਸਰਾ ਖਿਲਾਫ਼ ਅੱਜ ਤੱਕ ਕੋਈ ਵੀ ਕਨੂੰਨੀ ਕਾਰਵਾਈ ਨਾ ਹੋਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਮੇਤ 4 ਤਖ਼ਤਾ ਦੇ ਜਥੇਦਰਾ ਨੂੰ ਰਾਜਸੀ ਚੁੰਗਲ ਚੋ ਅਜਾਦ ਕਰਵਾਉਣ, ਜੇਲਾਂ ਵਿੱਚ ਨਜਰਬੰਦ ਸਿੱਖਾਂ ਦੀ ਰਿਹਾਈ ਕਰਵਾਉਣ ਸਮੇਤ ਖਾਲਸਾ ਪੰਥ ਨੂੰ ਦਰਪੇਸ ਮੁਸਕਲਾਂ ਦੇ ਹੱਲ ਲਈ 10 ਨਵੰਬਰ 2015 ਦਿਨ ਮੰਗਲਵਾਰ ਨੂੰ ਸ਼ਹੀਦ ਬਾਬਾ ਨੋਧ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਯਾਦਗਰ ਜੇ ਨਜਦੀਕ 40 ਏਕੜ ਦੇ ਰਕਬੇ ਵਿੱਚ ਹੋ ਰਹੇ ਸਰਬੱਤ ਖਾਲਸਾ ਵਿੱਚ ਸਮੁੱਚੀਆ ਪੰਥਕ ਧਿਰਾ ਨੂੰ ਸਾਮਲ ਕਰਨ ਲਈ ਸਰਬੱਤ ਖਾਲਸਾ 2015 ਪ੍ਰਬੰਧਕ ਕਮੇਟੀ ਪੂਰੀ ਤਰਾ ਤੱਤਪਰ ਹੈ।
ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸਰੱਬਤ ਖਾਲਸਾ ਕਮੇਟੀ ਦੇ ਮੁੱਖ ਦਫ਼ਤਰ ਇੰਚਾਰਜ ਸ੍ਰ ਜਸਜੀਤ ਸਿੰਘ,ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਬੀਤੇ ਕਲ ਚੰਡੀਗੜ੍ਹ ਅਤੇ ਫਤਿਹਗੜ੍ਹ ਸਾਹਿਬ ਵਿਖੇ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ (1920) ਦੇ ਪ੍ਰਧਾਨ ਸ੍ਰ ਰਵੀ ਇੰਦਰ ਸਿੰਘ, ਪ੍ਰਮੁੱਖ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦਾਲ ਅਕਾਲੀ ਦਲ ਯੂਨਾਈਟਿਡ ਦੇ ਮੁੱਖੀ ਭਾਈ ਮੋਹਕਮ ਸਿੰਘ, ਸ੍ਰ ਗੁਰਦੀਪ ਸਿੰਘ ਬਠਿੰਡਾ, ਭਾਈ ਧਿਆਨ ਸਿੰਘ ਮੰਡ, ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਸਤਨਾਮ ਸਿੰਘ ਮਨਾਵਾ, ਸ੍ਰ ਬੂਟਾ ਸਿੰਘ ਰਣਸੀਹ ਕਲਾਂ, ਭਾਈ ਰੇਸ਼ਮ ਸਿੰਘ ਯੂ.ਐਸ.ਏ, ਪ੍ਰੋਫੇਸਰ ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ (ਨਾਰੀਕੇ) ਸ੍ਰ ਤੇਜਿੰਦਰ ਸਿੰਘ ਪੰਨੂ, ਬੀਬੀ ਪ੍ਰੀਤਮ ਕੌਰ, ਸ੍ਰ ਰਾਜਵਿੰਦਰ ਸਿੰਘ ਬਡਹੇੜੀ, ਸਮੇਤ ਅਨੇਕਾ ਆਗੂਆਂ ਨੇ ਆਪਸੀ ਵਿਚਾਰ ਵਟਾਦਰਾ ਕਰਕੇ ਫੈਸਲਾ ਕੀਤਾ ਹੈ ਕਿ ਖਾਲਸਾ ਪੰਥ ਦੀਆ ਉਹ ਧਿਰਾਂ ਜੋ ਸਰਬੱਤ ਖਾਲਸਾ ਦਾ ਵਿਰੋਧ ਕਰ ਰਹੀਆ ਹਨ, ਨੂੰ ਸਰਬੱਤ ਖਾਲਸਾ ਵਿੱਚ ਸਮੂਹਲੀਅਤ ਕਰਵਾਉਣ ਲਈ 10 ਨਵੰਬਰ ਤੱਕ ਲਗਾਤਾਰ ਯਤਨ ਜਾਰੀ ਰੱਖ ਜਾਣਗੇ। ਉਹਨਾਂ ਕਿਹਾ ਕਿ ਇਹ ਸਰੱਬਤ ਖਾਲਸਾ ਕਿਸੇ ਇੱਕ ਧਿਰ ਦਾ ਨਹੀ ਇਸ ਨੇ ਸਮੁੱਚੀ ਸਿੱਖ ਕੌਮ ਨੂੰ ਇੱਕ ਨਵੀ ਚੇਤਨਤਾ ਪ੍ਰਦਾਨ ਕਰਨੀ ਹੈ ਇਸ ਵਿੱਚ ਲਏ ਜਾਣ ਵਾਲੇ ਫੈਸਲੇ ਸਰਬਪ੍ਰਵਾਨਿਤ ਬਣਾਉਣ ਲਈ ੭ ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਫਿਰ ਮੀਟਿੰਗ ਕੀਤੀ ਜਾ ਰਹੀ ਹੈ। ਉਹਨਾਂ ਕੌਮ ਪ੍ਰਸਤ ਲੋਕਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੁਝਾਅ ਪ੍ਰਬੰਧਕ ਕਮੇਟੀ ਨੂੰ ਜਰੂਰ ਦੇਣ।

468 ad

2 Comments

  1. test

    Reply
  2. test1

    Reply

Submit a Comment

Your email address will not be published. Required fields are marked *