ਖਾਲਸਾ ਤੋਂ ਵਾਲ-ਵਾਲ ਬਚੇ ਦਿਗਵਿਜੇ ਸਿੰਘ !

14ਚੰਡੀਗੜ੍, 17 ਮਈ ( ਜਗਦੀਸ਼ ਬਾਂਬਾ ) ਆਮ ਆਦਮੀ ਪਾਰਟੀ ਵਿੱਚੋਂ ਮੁਅੱਤਲ ਕੀਤੇ ਗਏ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੂੰ ਕਾਂਗਰਸੀ ਲੀਡਰ ਤੇ ਸਾਬਕਾ ਵਾਤਾਵਰਨ ਮੰਤਰੀ ਦਿਗਵਿਜੇ ਸਿੰਘ ਉੱਤੇ ਇੰਨਾ ਗੁੱਸਾ ਆਇਆ ਕਿ ਉਹ ਉਨ੍ਹਾਂ ਦੀ ਜਾਨ ਵੀ ਲੈ ਸਕਦੇ ਸਨ। ਇਹ ਵਾਕਿਆ ਸਾਕਾ ਨੀਕਾ ਤਾਰਾ ਸਮੇਂ ਦਾ ਹੈ। ਉਸ ਸਮੇਂ ਹਰਿੰਦਰ ਸਿੰਘ ਖ਼ਾਲਸਾ ਨਾਰਵੇ ਵਿੱਚ ਭਾਰਤ ਦੇ ਹਾਈ ਕਮਿਸ਼ਨ ਸਨ। ਖ਼ਾਲਸਾ ਅਨੁਸਾਰ ਜਿਸ ਸਮੇਂ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ, ਉਸ ਵਕਤ ਭਾਰਤ ਦੇ ਵਾਤਾਵਰਨ ਬਾਰੇ ਮੰਤਰੀ ਦਿੱਗਵਿਜੇ ਨਾਰਵੇ ਦੀ ਯਾਤਰਾ ਉੱਤੇ ਸਨ।
ਖਾਲਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤੀ ਮੰਤਰੀ ਦਿਗਵਿਜੇ ਸਿੰਘ ਨੂੰ ਆਪਣੇ ਘਰ ਰਾਤ ਦਾ ਖਾਣ ਦਿੱਤਾ ਗਿਆ ਸੀ। ਖਾਣੇ ਤੋਂ ਬਾਅਦ ਜਦੋਂ ਉਹ ਦਿਗਵਿਜੇ ਸਿੰਘ ਨੂੰ ਹੋਟਲ ਛੱਡਣ ਗਏ ਤਾਂ ਉਨ੍ਹਾਂ ਦਰਬਾਰ ਸਾਹਿਬ ਉੱਤੇ ਹਮਲੇ ਦੀ ਜਾਣਕਾਰੀ ਦਿੱਤੀ ਤੇ ਸੁਰੱਖਿਆ ਦੇ ਆਧਾਰ ਉੱਤੇ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ। ਖ਼ਾਲਸਾ ਅਨੁਸਾਰ ਇਹ ਗੱਲ ਸੁਣ ਕੇ ਦਿਗਵਿਜੈ ਸਿੰਘ ਨੇ ਸਿੱਖ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ। ਇਸ ਨੂੰ ਸੁਣ ਕੇ ਉਨ੍ਹਾਂ ਨੂੰ ਗ਼ੁੱਸਾ ਆਇਆ ਤੇ ਉਨ੍ਹਾਂ ਆਪਣੀ ਪਿਸਟਲ ਨੂੰ ਹੱਥ ਪਾ ਲਿਆ।ਖ਼ਾਲਸੇ ਅਨੁਸਾਰ ਉਨ੍ਹਾਂ ਦਿਗਵਿਜੇ ਸਿੰਘ ਨੂੰ ਮਾਰ ਦੇਣਾ ਸੀ ਪਰ ਉਹ ਆਪਣੇ ਜਜ਼ਬਾਤ ਉੱਤੇ ਕਾਬੂ ਪਾ ਗਏ। ਸਾਕਾ ਨੀਲਾ ਤਾਰਾ ਦੇ ਵਿਰੋਧ ਵਿੱਚ ਹਰਿੰਦਰ ਸਿੰਘ ਖ਼ਾਲਸਾ ਭਾਰਤ ਸਰਕਾਰ ਦੇ ਹੈੱਡ ਆਫ਼ ਮਿਸ਼ਨ ਦੀ ਨੌਕਰੀ ਛੱਡ ਕੇ ਸਿਆਸੀ ਪਨਾਹ ਲੈ ਲਈ ਸੀ।

468 ad

Submit a Comment

Your email address will not be published. Required fields are marked *