ਖਾਲਸਈ ਫਲਸਫੇ ਦਾ ਧਾਰਨੀ ਖਾਲਿਸਤਾਨ ਨਾਲ ਅਸਿਹਮਤ ਨਹੀਂ ਹੋ ਸਕਦਾ -ਯੂਨਾਈਟਿਡ ਖਾਲਸਾ ਦਲ ਯੂ,ਕੇ

4ਲੰਡਨ , 5 ਮਈ ( ਪੀਡੀ ਬੇਉਰੋ ) ਪਿਛਲੇ ਕੁੱਝ ਦਿਨਾਂ ਤੋਂ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਸਾਬਕਾ ਬੁਲਾਰੇ, ਖਾਲਸਾ ਐਕਸ਼ਨ ਕਮੇਟੀ ਦੇ ਸਾਬਕਾ ਕਨਵੀਨਰ ਅਤੇ ਪਿਛਲੇ ਸਾਲ ਸਥਾਪਤ ਹੋਏ ਯੂਨਾਈਟਿਡ ਅਕਾਲੀ ਦਲ ਦੇ ਮੁਖੀ ਭਾਈ ਮੋਹਕਮ ਸਿੰਘ ਦੀ ਇੰਟਰਵਿਊ ਵਾਲੀ ਇੱਕ ਵੀਡੀਉ ਵੱਡੀ ਪੱਧਰ ਤੇ ਵਾਇਰਲ ਹੋ ਰਹੀ ਹੈ ।ਜਿਸ ਵਿੱਚ ਸਿੱਖ ਕੌਮ ਨਾਲ ਦਰਦ ਰੱਖਣ ਵਾਲਿਆਂ ਵਲੋਂ ਪਾਈਆਂ ਜਾ ਰਹੀਆਂ ਲਾਹਨਤਾਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ । ਬਹੁਤੇ ਵੀਰ ਗਾਲੀ ਗਲੋਚ ਵਾਲੀ ਅਸੱਭਿਅਕ ਭਾਸ਼ਾ ਵੀ ਵਰਤ ਰਹੇ ਹਨ ਜੋ ਕਿ ਚੰਗੀ ਗੱਲ ਨਹੀਂ ਹੈ । ਇਸ ਸਮੁੱਚੇ ਵਰਤਾਰੇ ਦੇ ਸੰਦਰਭ ਵਿੱਚ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਪੱਸ਼ਟ ਪਹੁੰਚ ਅਪਣਾਉਂਦਿਆਂ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਉਹ ਚੱਲੇ ਹੋਏ ਅਤੇ ਬੇਕਾਰ ਹੋ ਚੁੱਕੇ ਕਾਰਤੂਸਾਂ ਵਿੱਚ ਬਰੂਦ ਭਰ ਕੇ ਇਹਨਾਂ ਨੂੰ ਨਵਿਆਉਣ ਦਾ ਯਤਨ ਨਾ ਕਰਨ , ਕਿਉਂ ਕਿ ਇਸ ਵਿੱਚੋਂ ਖੁਆਰੀ ਤੋਂ ਬਗੈਰ ਕੁੱਝ ਵੀ ਪ੍ਰਾਪਤ ਨਹੀਂ ਹੋਣਾ ।ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੇ ਪ੍ਰਧਾਨ ਸ੍ਰ, ਨਿਰਮਲ ਸਿੰਘ ਸੰਧੂ ਅਤੇ ਜਰਨਲ ਸਕੱਤਰ ਸ੍ਰ, ਲਵਸ਼ਿੰਦਰ ਸਿੰਘ ਡੱਲੇਵਾਲ ਨੇ ਜਾਰੀ ਬਿਆਨ ਵਿੱਚ ਆਖਿਆ ਸਿੱਖ ਕੌਮ ਨੂੰ ਅਪੀਲ ਕਰਦਿਆਂ ਆਖਿਆ ਕਿ 26 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏ ਸਰਬੱਤ ਖਾਲਸਾ ਮੌਕੇ ਸਟੇਜ ਸਕੱਤਰ ਇਹੀ ਭਾਈ ਮੋਹਕਮ ਸਿੰਘ ਸੀ , ਇਸ ਦੇ ਉਸ ਵਕਤ ਅਤੇ ਹੁਣ ਦੇ ਵਿਚਾਰਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ । ਉਦੋਂ ਇਹਨਾਂ ਦਾ ਨਿਸ਼ਾਨਾ ਅਲੱਗ ਸਿੱਖ ਸਟੇਟ ਖਾਲਿਸਤਾਨ ਸੀ ਅਤੇ ਸਤਿਕਾਰਯੋਗ ਹਜ਼ਾਰਾਂ ਮਾਵਾਂ ਦੇ ਪੁੱਤਰਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਕੇਵਲ ਪੰਜਾਬ ਸਰਕਾਰ ਬਣ ਕੇ ਰਹਿ ਗਿਆ। ਫਰਬਰੀ 1986 ਦੇ ਚੌਥੇ ਹਫਤੇ ਜਲੰਧਰ ਤੋਂ ਛਪਦੀ ਰੋਜ਼ਾਨਾ ਅਖਬਾਰ ਵਿੱਚ ਭਾਈ ਮੋਹਕਮ ਸਿੰਘ ਦੇ ਛਪੇ ਬਿਆਨ ਦਾ ਹੈਂਡਿੰਗ ਸੀ ਕਿ ” ਅਸੀਂ ਟੈਂਕ ਵੀ ਰੱਖ ਸਕਦੇ ਹਾਂ”। ਇਹਨਾਂ ਦੇ ਇਹੋ ਜਿਹੇ ਖਾਲਿਸਤਾਨ ਪੱਖੀ ਬਿਆਨਾਂ ਅਤੇ ਲੈਕਚਰਾਂ ਤੋਂ ਪ੍ਰਭਾਵਿਤ ਹੋ ਕੇ ਹੀ ਹਜ਼ਾਰਾਂ ਸਿੱਖਾਂ ਨੇ ਖਾਲਿਸਤਾਨ ਦੀ ਜੰਗੇ ਅਜ਼ਗਦੀ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ,ਹਜ਼ਾਰਾਂ ਸਿੱਖਾਂ ਨੇ ਪੁਲਿਸ ਦਾ ਭਾਰੀ ਤਸ਼ੱਦਦ ਝੱਲਿਆ ,ਕਈ ਕਈ ਸਾਲ ਜੇਹਲਾਂ ਵਿੱਚ ਗੁਜ਼ਾਰ ਦਿੱਤੇ , ਸੈਂਕੜੇ ਸਿੱਖ ਜਲਾਵਤਨੀ ਕੱਟਣ ਲਈ ਮਜਬੂਰ ਹੋ ਗਏ । ਪਰ ਅੱਜ ਇਹਨਾਂ ਨੂੰ ਖਾਲਿਸਤਾਨ ਚੁੱਭਣ ਲੱਗ ਪਿਆ ਅਤੇ ਭਾਰਤੀ ਅਖਵਾਉਣਾ ਚੰਗਾ ਪ੍ਰਤੀਤ ਹੋਣ ਲੱਗ ਪਿਆ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਜਿਸ ਇੱਕਠ ਜਾਂ ਸੰਗਠਨ ਵਿੱਚ ਮੋਹਕਮ ਸਿੰਘ ,ਵੱਸਣ ਸਿੰਹੁ ਜਫਰਵਾਲ ਆਦਿ ਵਰਗੇ ਸਟੈੱਪ ਬੈਕ ਕਰਨ ਵਾਲੇ , ਮੋਟਰਵੇਅ ਤੇ ਚੱਲ ਰਹੀ ਗੱਡੀ ਦੀ ਯੂ ਟਰਨ ਮਰਾਉਣ ਵਾਲੇ ਲੋਕ ਸ਼ਾਮਲ ਹੋਣ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ,ਕਿਉਂ ਕਿ ਪੂਰਬ ਅਤੇ ਪੱਛਮ ਦਾ ਮੇਲ ਨਹੀਂ ਹੋ ਸਕਦਾ । ਇਸ ਸਮੁੱਚੇ ਵਰਤਾਰੇ ਤੇ ਸ੍ਰ, ਸਿਮਰਜੀਤ ਸਿੰਘ ਮਾਨ ਸਮੇਤ ਸਮੂਹ ਖਾਲਿਸਤਾਨ ਪੱਖੀ ਵਿਆਕਤੀਆਂ ਨੂੰ ਧਿਆਨ ਦੇਣ ਦੀ ਲੋੜ ਹੈ । ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆਪਣੀ ਲਾਸਾਨੀ ਸ਼ਹਾਦਤ ਨਾਲ ਅਜਾਦ ਸਿੱਖ ਰਾਜ ਦਾ ਸੰਕਲਪ ( ਨਿਸ਼ਾਨਾ ) ਸਿਰਜ ਗਏ ਹਨ , ਅਤੇ ਇਹੋ ਜਿਹੇ ਲੋਕ ਭਾਰਤ ਦੀ ਕੇਂਦਰ ਸਰਕਾਰ ਦੀ ਕੱਠਪੁਤਲੀ ਪੰਜਾਬ ਸਰਕਾਰ ਬਣਾਉਣ ਲਈ ਹੀ ਤਰਲੇ ਕਰ ਰਹੇ ਹਨ । ਸਿੱਖ ,ਖਾਲਸਾ ਅਤੇ ਖਾਲਿਸਤਾਨ ਵਿੱਚ ਕੋਈ ਅੰਤਰ ਨਹੀਂ ਹੈ । ਜੋ ਕਿ ਵਿਆਕਤੀ ਸਿੱਖ ਜਾਂ ਖਾਲਸਈ ਫਸਲਫੇ ਦਾ ਧਾਰਨੀ ਅਖਵਾਉਂਦਾ ਹੋਇਆ ਖਾਲਿਸਤਾਨ ਦਾ ਹਾਮੀ ਨਹੀਂ ਹੈ ਉਹ ਨਿਰਸੰਦੇਹ ਪਖੰਡੀ ਸਿੱਖ ਹੀ ਹੋ ਸਕਦਾ ਹੈ ।

468 ad

Submit a Comment

Your email address will not be published. Required fields are marked *