ਖ਼ਾਲਿਸਤਾਨੀ ਕਾਕਾ ਬਘੇਲ ਸਿੰਘ ਟੇਕਸਾਸ (ਅਮਰੀਕਾ) ਦੇ ਅਕਾਲ ਚਲਾਣੇ ਦਾ ਪੰਥ ਦਰਦੀਆਂ ਨੂੰ ਗਹਿਰਾ ਸਦਮਾ ਪਹੁੰਚਿਆ : ਮਾਨ

baghel singhਫ਼ਤਹਿਗੜ੍ਹ ਸਾਹਿਬ, 29 ਫਰਵਰੀ ( ) “ਅਮਰੀਕਾ ਦੇ ਸ਼ਹਿਰ ਦਲਾਲ (Dallal) ਟੇਕਸਾਸ (Texas) ਵਿਖੇ ਲੰਮੇ ਸਮੇਂ ਤੋਂ ਵਿਚਰ ਰਹੇ ਸਿੱਖ ਆਗੂ ਸ. ਸੰਤੋਖ ਸਿੰਘ ਜੀ ਦੇ ਹੋਣਹਾਰ ਸਪੁੱਤਰ ਕਾਕਾ ਬਘੇਲ ਸਿੰਘ ਗੁਰਸਿੱਖੀ ਜੀਵਨ ਵਿਚ ਅਮਲੀ ਰੂਪ ਵਿਚ ਰੰਗੇ ਹੋਏ ਅਤੇ ਹਮੇਸ਼ਾਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾਂ ਲਈ ਤਤਪਰ ਰਹਿਣ ਵਾਲੇ ਅਤੇ ਖ਼ਾਲਿਸਤਾਨ ਦੀ ਮੰਜਿ਼ਲ ਦੇ ਕੱਟੜ ਪੈਰੋਕਾਰ ਦਲੀਲ ਪੂਰਵਕ ਗੱਲਬਾਤ ਕਰਨ ਵਾਲੇ ਸਿੱਖ ਨੌਜ਼ਵਾਨ ਦੇ ਬੀਤੇ ਦਿਨੀਂ ਹੋਏ ਅਕਾਲ ਚਲਾਣੇ ਉਤੇ ਗਹਿਰਾ ਦੁੱਖ ਪ੍ਰਗਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੰਤੋਖ ਸਿੰਘ, ਉਹਨਾਂ ਦੇ ਸਮੁੱਚੇ ਪਰਿਵਾਰਿਕ ਮੈਬਰਾਂ, ਸੰਬੰਧੀਆਂ ਨਾਲ ਇਸ ਦੁੱਖ ਦੀ ਘੜੀ ਵਿਚ ਹਮਦਰਦੀ ਪ੍ਰਗਟ ਕਰਦੇ ਹੋਏ ਕਿਹਾ ਕਿ ਗੁਰੂ ਦੀ ਕਿਰਪਾ ਸਦਕਾ ਹੀ ਸ. ਸੰਤੋਖ ਸਿੰਘ ਅਤੇ ਕਾਕਾ ਬਘੇਲ ਸਿੰਘ ਵਰਗੀਆਂ ਆਤਮਾਵਾਂ ਆਪਣੇ ਜੀਵਨ ਵਿਚ ਵਿਚਰਦੇ ਹੋਇਆ ਕੌਮੀ ਅਤੇ ਪੰਥਕ ਜਿੰਮੇਵਾਰੀਆਂ ਨੂੰ ਪੂਰਨ ਤਨਦੇਹੀ ਨਾਲ ਨਿਭਾਉਣ ਦੇ ਸਮਰੱਥ ਬਣਦੀਆ ਹਨ । ਜਿਥੇ ਕਾਕਾ ਜੀ ਦੇ ਅਕਾਲ ਚਲਾਣੇ ਦਾ ਪਰਿਵਾਰ ਨੂੰ ਦੁੱਖ ਪਹੁੰਚਿਆ ਹੈ, ਉਥੇ ਅੱਜ ਜਿੰਨੇ ਵੀ ਪੰਥਕ ਪਰਿਵਾਰ ਬਾਹਰਲੇ ਮੁਲਕਾਂ ਵਿਚ ਅਤੇ ਪੰਜਾਬ ਵਿਚ ਸ. ਸੰਤੋਖ ਸਿੰਘ ਦੇ ਪਰਿਵਾਰ ਨਾਲ ਨੇੜਤਾ ਰੱਖਦੇ ਸਨ, ਉਹਨਾਂ ਨੂੰ ਵੀ ਇਕ ਬਹੁਤ ਹੀ ਅਸਹਿ ਤੇ ਅਕਹਿ ਘਾਟਾ ਮਹਿਸੂਸ ਹੋ ਰਿਹਾ ਹੈ । ਕਿਉਂਕਿ ਅਜਿਹੀ ਛੋਟੀ ਉਮਰ ਵਿਚ ਵੀ ਗੁਰਸਿੱਖੀ ਵਾਲੇ ਜੀਵਨ ਵਿਚ ਰੰਗੇ ਹੋਏ ਨੌਜ਼ਵਾਨ ਅਤੇ ਆਪਣੀਆ ਪਰਿਵਾਰਿਕ ਤੇ ਕੌਮੀ ਜਿੰਮੇਵਾਰੀਆਂ ਨੂੰ ਸਮਝਣ ਤੇ ਪੂਰਨ ਕਰਨ ਦੀ ਗੱਲ ਕਿਸੇ-ਕਿਸੇ ਗੁਰਸਿੱਖ ਦੇ ਹਿੱਸੇ ਆਉਦੀ ਹੈ । ਉਹਨਾਂ ਵਿਚੋ ਕਾਕਾ ਬਘੇਲ ਸਿੰਘ ਇਕ ਸਨ ।”

ਕਿਸੇ ਵੀ ਇਨਸਾਨ ਦੇ ਦਿਲ ਦੇ ਟੁਕੜੇ ਉਹਨਾਂ ਦੀ ਔਲਾਦ ਅਤੇ ਬੱਚੇ ਹੁੰਦੇ ਹਨ । ਜਦੋ ਵੀ ਕਿਸੇ ਪਰਿਵਾਰ ਵਿਚੋ ਇਸ ਤਰ੍ਹਾਂ ਛੋਟੀ ਉਮਰ ਵਿਚ ਹੀ ਕੋਈ ਬੱਚਾ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਰ ਦਿੰਦਾ ਹੈ ਤਾਂ ਉਸ ਪਰਿਵਾਰ ਦੇ ਨਾਲ-ਨਾਲ ਸੰਬੰਧਤ ਦੇਖਣ ਤੇ ਮਹਿਸੂਸ ਕਰਨ ਵਾਲੇ ਜਿਨ੍ਹਾਂ ਪਰਿਵਾਰਾਂ ਨਾਲ ਸਾਂਝ ਹੁੰਦੀ ਹੈ, ਉਹਨਾਂ ਉਤੇ ਵੀ ਕਹਿਰ ਟੁੱਟ ਪੈਦਾ ਹੈ । ਲੇਕਿਨ ਗੁਰਸਿੱਖੀ ਵਿਚ ਸਾਨੂੰ ਗੁਰੂ ਸਾਹਿਬਾਨ ਨੇ ਹਰ ਖੁਸ਼ੀ ਅਤੇ ਗਮੀ ਦੇ ਮੌਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜੁੜੇ ਰਹਿਣ ਅਤੇ ਉਸਦੇ ਹੁਕਮ ਨੂੰ ਪ੍ਰਵਾਨ ਕਰਨ ਦੀ ਅਗਵਾਈ ਦਿੱਤੀ ਹੋਈ ਹੈ । ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾ ਨੇ ਆਪਣੇ ਚਾਰੋ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀ ਤਿਆਰ ਕਰਕੇ ਜੰਗ ਵਿਚ ਘੱਲਿਆ ਅਤੇ ਵੱਡੇ ਦੋਵੇ ਸਾਹਿਬਜ਼ਾਦਿਆਂ ਨੇ ਉਹਨਾਂ ਦੇ ਅੱਖੀ ਸਾਹਮਣੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਜਿਨ੍ਹਾਂ ਦੀ ਉਮਰ 7 ਸਾਲ ਤੇ 9 ਸਾਲ ਸੀ, ਉਹਨਾਂ ਨੂੰ ਵੀ ਜ਼ਾਬਰ ਹੁਕਮਰਾਨਾਂ ਦੇ ਅਣਮਨੁੱਖੀ ਜੁਲਮਾਂ ਦਾ ਸਾਹਮਣਾ ਕਰਦੇ ਹੋਏ ਗੁਰਸਿੱਖੀ ਸੋਚ ਤੇ ਪਹਿਰਾ ਦਿੰਦਿਆ ਸ਼ਹੀਦੀਆਂ ਦਿੱਤੀਆਂ, ਇਹ ਸ਼ਹੀਦੀਆਂ ਵੀ ਸਾਨੂੰ ਅਜਿਹੇ ਸਮਿਆ ਤੇ ਬਹੁਤ ਹੀ ਗੁੱਝੇ ਅਤੇ ਅਰਥ ਭਰਪੂਰ ਸੰਦੇਸ਼ ਦਿੰਦੀਆਂ ਹਨ ।

ਕਾਕਾ ਬਘੇਲ ਸਿੰਘ ਜੀ ਵੀ ਇਸ ਛੋਟੀ ਉਮਰ ਵਿਚ ਗੁਰੂ ਦੀ ਅਪਾਰ ਕਿਰਪਾ ਸਦਕਾ ਸਜੇ ਹੋਏ ਖ਼ਾਲਸਾ ਸਨ ਅਤੇ ਖ਼ਾਲਸਾ ਪਰਿਵਾਰ ਜੋ ਵੀ ਸਿੱਖ ਕੌਮ ਵਿਚ ਵਿਚਰਦੇ ਹਨ, ਉਹ ਪਰਿਵਾਰ ਅਜਿਹੇ ਸਮੇਂ ਆਪਣੇ ਇਤਿਹਾਸ ਤੋ ਪ੍ਰੇਰਣਾ ਲੈਦੇ ਹੋਏ ਦੁੱਖ ਦੀ ਘੜੀ ਵਿਚ ਵੀ ਅਡੋਲ ਰਹਿੰਦੇ ਹਨ ਅਤੇ ਉਸ ਗੁਰੂ ਦੇ ਭਾਣੇ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਅਗਲੇ ਪੜਾਅ ਲਈ ਅਡੋਲ ਹੋ ਕੇ ਵੱਧਦੇ ਹਨ । ਸਾਨੂੰ ਜਿਥੇ ਅੱਜ ਤੱਕ ਸਾਹਿਬਜ਼ਾਦਿਆਂ ਦੇ ਨਾਲ ਹੋਏ ਅਣਮਨੁੱਖੀ ਜੁਲਮ ਅਤੇ ਸ਼ਹੀਦੀਆਂ ਦਾ ਦੁੱਖ ਹੈ ਅਤੇ ਕੋਈ ਵੀ ਸਿੱਖ ਇਸ ਵਾਪਰੇ ਉਸ ਸਮੇਂ ਦੇ ਵਰਤਾਰੇ ਨੂੰ ਨਾ ਤਾਂ ਕਦੀ ਭੁਲਾ ਸਕਦਾ ਹੈ ਅਤੇ ਨਾ ਹੀ ਉਹਨਾਂ ਛੋਟੇ ਸਾਹਿਬਜ਼ਾਦਿਆਂ ਵੱਲੋ ਪਾਏ ਪੂਰਨਿਆ ਨੂੰ ਇਕ ਪਲ ਲਈ ਵੀ ਨਜ਼ਰ ਅੰਦਾਜ ਕਰ ਸਕਦਾ ਹੈ । ਸ. ਬਘੇਲ ਸਿੰਘ ਦਾ ਚਲੇ ਜਾਣਾ ਵੀ ਕੁਝ ਅਜਿਹਾ ਹੀ ਵਰਤਾਰਾ ਵਾਪਰਿਆ ਹੈ । ਅਜਿਹੇ ਗੁਰਸਿੱਖ ਬੱਚੇ ਅਤੇ ਆਤਮਾਵਾਂ ਦਾ ਜਾਣਾ ਇਕ ਅਭੁੱਲ ਯਾਦ ਦਾ ਹਿੱਸਾ ਬਣ ਜਾਂਦੇ ਹਨ ।

ਬੇਸ਼ੱਕ ਅੱਜ ਖ਼ਾਲਿਸਤਾਨੀ ਕਾਕਾ ਬਘੇਲ ਸਿੰਘ ਸਰੀਰਕ ਤੌਰ ਤੇ ਸਾਡੇ ਵਿਚ ਨਹੀਂ ਰਹੇ, ਪਰ ਇਸ ਛੋਟੀ ਉਮਰ ਵਿਚ ਦ੍ਰਿੜਤਾ ਪੂਰਵਕ ਸਿੱਖੀ ਦੀ ਮੰਜਿ਼ਲ ਵੱਲ ਕੀਤੀਆ ਉਹਨਾਂ ਦੀਆਂ ਪ੍ਰਾਪਤੀਆਂ ਸਾਡੇ ਲਈ ਅਤੇ ਸਾਡੀ ਆਉਣ ਵਾਲੀ ਨੌਜਵਾਨ ਪੀੜੀ ਲਈ ਇਕ ਮਾਰਗ ਦਰਸ਼ਕ ਹੋਣਗੀਆਂ । ਸਰੀਰਕ ਤੌਰ ਤੇ ਜਾਣ ਉਪਰੰਤ ਵੀ ਕਾਕਾ ਬਘੇਲ ਸਿੰਘ ਸਾਡੀਆ ਆਤਮਾਵਾਂ ਤੇ ਹਮੇਸ਼ਾਂ ਰਾਜ ਵੀ ਕਰਨਗੇ ਅਤੇ ਸਤਿਕਾਰ ਤੇ ਪਿਆਰ ਸਹਿਤ ਉਹਨਾਂ ਦੀ ਯਾਦ ਹਮੇਸ਼ਾਂ ਤਾਜਾ ਵੀ ਰਹੇਗੀ । ਉਸ ਅਕਾਲ ਪੁਰਖ ਦੇ ਚਰਨਾਂ ਵਿਚ ਦਾਸ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿਥੇ ਅਰਦਾਸ ਕਰਦੀ ਹੈ, ਉਥੇ ਪਰਿਵਾਰ, ਸੰਬੰਧੀਆ ਅਤੇ ਸਿੱਖ ਕੌਮ ਨੂੰ ਭਾਣੇ ਵਿਚ ਰਹਿਣ ਦੀ ਵੀ ਪ੍ਰਾਰਥਨਾ ਕਰਦੀ ਹੈ।

ਬਘੇਲ ਸਿੰਘ ਦੀਆਂ ਅੰਤਿਮ ਰਸਮਾਂ ਮੌਕੇ ਉੱਤਰੀ ਅਮਰੀਕਾ ਚੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਪਹੁੰਚੇ ਹੋਏ ਸਨ। ਨਿਊਜਰਸੀ ਤੋਂ ਸ੍ਰ. ਬੂਟਾ ਸਿੰਘ ਖੜੌਦ ਤੇ ਕੈਨੇਡਾ ਤੋਂ ਸੁਖਮਿੰਦਰ ਸਿੰਘ ਹੰਸਰਾ ਅਤੇ ਸ੍ਰ. ਅਵਤਾਰ ਸਿੰਘ ਪੂਨੀਆ ਨੇ ਪਹੁੰਚ ਕੇ ਪ੍ਰੀਵਾਰ ਦਾ ਦੁੱਖ ਵੰਡਾਇਆ।

468 ad

Submit a Comment

Your email address will not be published. Required fields are marked *