ਕੱਲ੍ਹ ਤੋਂ ਕਰਜ਼ੇ ‘ਤੇ ਘਿਰੇਗੀ ਬਾਦਲ ਸਰਕਾਰ

20ਪਟਿਆਲਾ, 15 ਮਈ ( ਜਗਦੀਸ਼ ਬਾਮਬਾ ) ਕੱਲ੍ਹ ਤੋਂ ਬਰਨਾਲਾ ਵਿਖੇ ਡੀ. ਸੀ. ਦਫ਼ਤਰ ਅੱਗੇ ਸੂਬਾ ਪੱਧਰੀ ਲਗਾਤਾਰ ਧਰਨਾ ਅਤੇ ਪੜਾਅਵਾਰ ਕਰਜ਼ਾ ਮੁਕਤੀ ਮੋਰਚਾ ਸ਼ੁਰੂ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਇਹ ਐਲਾਨ ਕੀਤਾ ਹੈ। ਇਸ ਸਬੰਧੀ ਸੂਬਾ ਅਹੁਦੇਦਾਰਾਂ ਦੀ ਮੀਟਿੰਗ ਵੀ ਹੋਈ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਸਮੇਂ ਸਮੇਂ ਦੀਆਂ ਕੇਂਦਰੀ ਅਤੇ ਸੂਬਾ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਛੋਟਾ ਤੇ ਦਰਮਿਆਨਾ ਕਿਸਾਨ ਕਰਜ਼ੇ ਤੋਂ ਪੀੜਤ ਖੁਦਕਸ਼ੀ ਦੇ ਰਾਹ ‘ਤੇ ਖੜ੍ਹੇ ਹੋਏ ਹਨ। ਇਨ੍ਹਾਂ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰਵਾਉਣ ਲਈ ਸਾਡੀ ਜਥੇਬੰਦੀ ਨੇ ਕਰਨ ਦੀਆਂ ਸਾਰੀਆਂ ਤਿਆਰੀਆਂ ਸਾਰੇ ਜ਼ਿਲ੍ਹਿਆਂ ਵਿਚੋਂ ਮਿਲੀ ਜਾਣਕਾਰੀ ਮੁਤਾਬਕ ਮੁਕੰਮਲ ਹਨ।
ਉਨ੍ਹਾਂ ਕਿਹਾ ਕਿ ਜਿਥੇ ਅਸੀਂ ਇਸ ਕਰਜ਼ਾ ਮੁਕਤੀ ਮੋਰਚੇ ਵਿਚ ਪੰਜਾਬ ਭਰ ਦੀ ਕਰਜ਼ੇ ਤੋਂ ਪੀੜਤ ਕਿਸਾਨੀ ਨੂੰ ਸ਼ਾਮਲ ਹੋਣ ਦੀ ਪੁਰ ਜ਼ੋਰ ਅਪੀਲ ਕਰਦੇ ਹਾਂ, ਓਥੇ ਅਸੀਂ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਦਿਨ-ਬ-ਦਿਨ ਪੰਜਾਬ ਅੰਦਰ ਕਿਸਾਨਾਂ ਦੀਆਂ ਵੱਧ ਰਹੇ ਖੁਦਕਸ਼ੀਆਂ ਦੇ ਰੁਝਾਨ ਨੂੰ ਠੱਲ ਪਾਉਣ ਲਈ ਸਰਕਾਰੀ, ਸਹਿਕਾਰੀ, ਪ੍ਰਾਈਵੇਟ ਬੈਂਕ ਅਤੇ ਸੂਦਖੋਰ ਆੜ੍ਹਤੀਆਂ ਦਾ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ। ਕਿਸਾਨਾਂ ਦੀ ਜ਼ਮੀਨ, ਘਰ, ਸੰਦ ਸਾਧਨਾਂ ਦੀ ਕੁਰਕੀ ਨਿਲਾਮੀ, ਕਬਜ਼ੇ ਵਾਰੰਟ ਸਾਰੇ ਰੱਦ ਕੀਤੇ ਜਾਣ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਸਿਰੇ ਤੋਂ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਲੰਮੀ ਮਿਆਦ ਦੇ ਵਿਆਜ ਰਹਿਤ ਕਰਜ਼ੇ ਦੇਣ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਇਹ ਸਾਡਾ ਸੰਘਰਸ਼ ਸਮੁੱਚੀ ਕਰਜ਼ੇ ਤੋਂ ਪੀੜਤ ਕਿਸਾਨੀ ਦੇ ਕਰਜ਼ੇ ਦੇ ਮੱਕੜਜਾਲ ਵਿਚੋਂ ਕੱਢਣ ਤੱਕ ਪੜਾਅਵਾਰ ਕਰਜ਼ਾ ਮੁਕਤੀ ਮੋਰਚਾ ਜਾਰੀ ਰਹੇਗਾ।

468 ad

Submit a Comment

Your email address will not be published. Required fields are marked *