ਕੰਟੇਨਰ ‘ਚ ਲੁਕ ਕੇ ਇੰਗਲੈਂਡ ਪੁੱਜੇ ਲੋਕ ਹੋ ਸਕਦੇ ਹਨ ਭਾਰਤੀ

ਲੰਡਨ—ਇਕ ਕੰਟੇਨਰ ਵਿਚ ਬੰਦ ਹੋ ਕੇ ਨਜਾਇਜ਼ ਢੰਗ ਨਾਲ 35 ਪ੍ਰਵਾਸੀ ਇੰੰਗਲੈਂਡ ਦੀ ਅਸੈਕਸ ਵਿਚ ਬੰਦਰਗਾਹ ‘ਤੇ ਪਹੁੰਚੇ ਹਨ। ਇਨ੍ਹਾਂ ‘ਚੋਂ ਇਕ ਵਿਅਕਤੀ ਦੀ ਮੌਤ ਹੋ ਗਈ Containerਸੀ ਜਦੋਂ ਕਿ ਕੁਝ ਬੇਹੋਸ਼ੀ ਦੀ ਹਾਲਤ ਵਿਚ ਸਨ। ਇਹ ਲੋਕ ਤਕਰੀਬਨ 12 ਘੰਟਿਆਂ ਤੱਕ ਕੰਟੇਨਰ ਵਿਚ ਬੰਦ ਰਹੇ। ਕੰਟੇਨਰ ਬੈਲਜੀਅਮ ਦੇ ਜੀਬ੍ਰਗ ਤੋਂ ਇੰਗਲੈਂਡ ਦੇ ਅਸੈਕਸ ਪਹੁੰਚਿਆ ਸੀ। 
ਇੰਗਲੈਂਡ ਦੀ ਪੁਲਸ ਅਨੁਸਾਰ ਦੇਖਣ ਵਿਚ ਇਹ 35 ਲੋਕ ਦੱਖਣੀ ਏਸ਼ੀਆਈ ਲੱਗਦੇ ਹਨ। ਪੁਲਸ ਨੇ ਦੱਸਿਆ ਕਿ ਉਹ ਲੋਕ ਭਾਰਤੀ ਉਪਮਹਾਦੀਪ ਤੋਂ ਆਏ ਹਨ ਪਰ ਉਨ੍ਹਾਂ ਦੀ ਰਾਸ਼ਟਰੀਅਤਾ ਦੀ ਪੁਸ਼ਟੀ ਕਰਨਾ ਅਜੇ ਜਲਦਬਾਜ਼ੀ ਹੋਵੇਗਾ।
ਅਸੈਕਸ ਦੀ ਟਿਲਬਰੀ ਬੰਦਰਗਾਹ ‘ਤੇ ਜਦੋਂ ਇਕ ਜਹਾਜ਼ ਵਿਚ ਲੱਦੇ ਕੰਟੇਨਰਾਂ ਨੂੰ ਉਤਾਰਿਆ ਜਾ ਰਿਹਾ ਸੀ ਤਾਂ ਇਕ ਕੰਟੇਨਰ ਵਿਚ ਲੋਕਾਂ ਦੀਆਂ ਚੀਕਾਂ ਸੁਣਾਈ ਦਿੱਤੀਆਂ। ਕੰਟੇਨਰ ਖੋਲ੍ਹੇ ਜਾਣ ‘ਤੇ ਉਸ ‘ਚੋਂ 35 ਲੋਕ ਮਿਲੇ। ਇਨ੍ਹਾਂ ‘ਚੋਂ ਇਕ ਵਿਅਕਤੀ ਦੀ ਪਾਣੀ ਦੀ ਕਮੀ ਅਤੇ ਗਰਮੀ ਕਾਰਨ ਮੌਤ ਹੋ ਗਈ। ਬਾਕੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਕੰਟੇਨਰ ਤੋਂ ਮਿਲੇ ਲੋਕਾਂ ਵਿਚ 7 ਬੱਚੇ ਵੀ ਸ਼ਾਮਲ ਹਨ।

468 ad