ਕੰਟੇਨਰ ‘ਚ ਲੁਕ ਕੇ ਆਏ ਵਿਅਕਤੀ ਅਫਗਾਨੀ ਸਿੱਖ : ਬ੍ਰਿਟਿਸ਼ ਪੁਲਸ

ਕੰਟੇਨਰ 'ਚ ਲੁਕ ਕੇ ਆਏ ਵਿਅਕਤੀ ਅਫਗਾਨੀ ਸਿੱਖ : ਬ੍ਰਿਟਿਸ਼ ਪੁਲਸ

ਬ੍ਰਿਟੇਨ ਦੀ ਇਕ ਬੰਦਰਗਾਹ ਵਿਖੇ ਇਕ ਸ਼ਿਪਿੰਗ ਕੰਟੇਨਰ ਵਿਚੋਂ ਬਰਾਮਦ ਕੀਤੇ ਗਏ 35 ਲੋਕਾਂ ਦੇ ਧੜੇ ਨੂੰ ਅਫਗਾਨਿਸਤਾਨ ਦੇ ਸਿੱਖ ਸਮਝਿਆ ਜਾ ਰਿਹਾ ਹੈ, ਜੋ ਮਨੁੱਖੀ ਸਮਗਲਿੰਗ ਦਾ ਸ਼ਿਕਾਰ ਬਣੇ ਹਨ। ਬ੍ਰਿਟੇਨ ਦੀ ਪੁਲਸ ਨੇ ਇਹ ਦਾਅਵਾ ਕਰਦੇ ਹੋਏ ਦੱਸਿਆ ਕਿ ਬੈਲਜੀਅਮ ਤੋਂ ਆਏ ਇਨ੍ਹਾਂ ਲੋਕਾਂ ਨੂੰ ਏਸੈਕਸ ਵਿਚ ਤਿਲਬੁਰੀ ਡਾਕ ਵਿਖੇ ਕਲ ਕਾਬੂ ਕੀਤਾ ਗਿਆ ਸੀ। 
ਇਸ ਤੋਂ ਪਹਿਲਾਂ ਪੁਲਸ ਨੇ ਇਨ੍ਹਾਂ ਨੂੰ ਭਾਰਤੀ ਉਪ ਮਹਾਦੀਪ ਦੇ ਵਾਸੀ ਸਮਝਿਆ ਸੀ। ਪੁਲਸ ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਹੋਣ ਦੀ ਜਾਂਚ ਵੀ ਕਰ ਰਹੀ ਹੈ। ਜਿਊਂਦੇ ਬਚੇ 34 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਪੁਲਸ ਦੋਭਾਸ਼ੀਏ ਦੀ ਮਦਦ ਨਾਲ ਉਨ੍ਹਾਂ ਤੋਂ ਅਗਲੇਰੀ ਪੁੱਛਗਿਛ ਕਰੇਗੀ।

468 ad