ਕੌਮ ਨਹੀਂ ਸੀ ਸਮਝ ਸਕੀ ਮਾਨ ਦੀ ਕਿਰਪਾਨ ਪ੍ਤੀ ਪਹੰਚ

ਸ੍ਰ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਸੰਨ 1989 ਵਿੱਚ ਕਿਰਪਾਨ ਦੇ ਮੁੱਦੇ ‘ਤੇ ਸਖਤ ਸਟੈਂਡ ਲਿਆ ਸੀ ਤਾਂ ਕਈ ਅਾਗੂਅਾਂ ਨੇ ੳੁਨਾਂ ਦਾ ਬੜਾ ਮਜਾਕ ੳੁਡਾੳੁਂਦੇ ਹੋਏ ਕਿਹਾ ਸੀ ਕਿ ਮਾਨ ਨੇ ਕਿਰਪਾਨ ਨਾਲ ਲੋਕ ਸਭਾ ‘ਚ ਕਿਹਡ਼ਾ ਗੱਤਕਾ ਖੇਡਣਾ ਹੈ. ਜੇਕਰ ੳੁਦੋਂ ਸਾਰੇ ਅਾਗੂ ਇਮਾਨਦਾਰੀ ਨਾਲ ਸ. ਮਾਨ ਦਾ ਸਾਥ ਦਿੰਦੇ ਤਾਂ ਅਜ ਕੌਮ ਨੂੰ ਅਾਹ ਦਿਨ ਨਾ ਦੇਖਣੇ ਪੈਂਦੇ ਜਦੋਂ ਕਿਤੇ ਵੀ ਸ.ਸਿਮਰਨਜੀਤ ਸਿੰਘ ਮਾਨ ਦੇ ਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਉਹਨਾਂ ਦੇ ਕਿਰਪਾਨ ਦੇ ਮੁੱਦੇ ਦਾ ਜ਼ਿਕਰ ਵੀ ਜਰੂਰ ਆਉਂਦਾ ਹੈ.ਇਸ ਮੁੱਦੇ ਦੀ ਨਾ ਸਿਰਫ ਸਿਖ ਜਗਤ ਸਗੋਂ ਭਾਰਤੀ ਸਿਆਸਤ ਤੇ ਅੰਤਰਰਾਸ਼ਟਰੀ ਪੱਧਰ ਤੇ ਵੀ ਗੂੰਜ ਪਈ ਸੀ ਕਿ ਕਿਵੇਂ ਇਕ ਐਮ.ਪੀ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਕੇ ਵੀ ਪਾਰਲੀਮੈਂਟ ਦੇ ਅੰਦਰ ਸਿੱਖਾਂ ਦਾ ਰਿਵਾਇਤੀ ਹਥਿਆਰ / ਕਕਾਰ ਕਿਰਪਾਨਾਂ ਤੋਂ ਬਿਨਾ ਜਾਣੋਂ ਨਾ ਕਰ ਦਿੱਤੀ ਤੇ ਤਿੰਨ ਫੁਟੀ ਕਿਰਪਾਨ ਤੋਂ ਬਗੈਰ ਅੰਦਰ ਜਾਣ ਨਾਲੋਂ ਸਗੋਂ ਬਾਹਰ ਰਹਿਣਾ ਠੀਕ ਸਮਝਿਆ ਗਿਆ ਸੀ 1989 ਦੀਆਂ ਲੋਕ ਸਭਾ ਚੋਣਾਂ ‘ਚ ਸ.ਮਾਨ ਨੂੰ 527707 ਵੋਟਾਂ ਪਈਆਂ (100 ਚੋਂ 89.16%) ਜੋ ਕਿ ਨਾ ਸਿਰਫ ਭਾਰਤ ਬਲਕਿ ਏਸ਼ੀਆ ਦੇ ਸਭ ਤੋਂ ਵੱਡੇ ਫ਼ਰਕ ਨਾਲ ਜਿੱਤ ਸੀ ਤੇ ਇਹ ਕੁਝ ਪਹਿਲੂ ਹਨ ਜਿਨਾਂ ਨੂੰ ਵਿਚਾਰੇ ਬਗੈਰ ਹੀ ਪੰਜਾਬ ਦੇ ਅਖੌਤੀ ਬੂਝੜ੍ਹ ਅਕਾਲੀ ਨੇਤਾਵਾਂ ਅਤੇ ਗਵਾਰ ਅਨਪੜ ਭੋਲੀ ਜਨਤਾ ਨੇ ਸ.ਸਿਮਰਨਜੀਤ ਸਿੰਘ ਮਾਨ ਨੂੰ ਜਿੱਦੀ ਲੀਡਰ ਹੋਣ ਦਾ ਖਿਤਾਬ ਦੇ ਦਿੱਤਾ.

1.ਭਾਰਤੀ ਸੰਵਿਧਾਨ ਦੇ ਆਰਟੀਕਲ 25A ‘ਚ ਲਿਖਿਆ ਹੋਇਆ ਹੈ ਕਿ ਇਕ ਸਿੱਖ ਆਪਣੀ ਕਿਰਪਾਨ ਜਿਥੇ ਤੇ ਜਦੋਂ ਮਰਜ਼ੀ ਲੈ ਕੇ ਜਾ ਸਕਦਾ ਹੈ ਉਸ ‘ਚ ਕਿਰਪਾਨ ਦੀ ਲੰਬਾਈ ਨਿਸ਼ਚਿਤ ਨਹੀ ਹੈ ।

2.ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਬਣਨ ਲਈ ਜੱਥੇਦਾਰ ਮੋਹਨ ਸਿੰਘ ਤੁੜ ਨੂੰ ਪਾਰਲੀਮੈਂਟ ‘ਚ ਤਿੰਨ ਫੁਟੀ ਕਿਰਪਾਨ ਲਿਜਾਉਣ ਦਿੱਤੀ ਕਿਉਂਕਿ ਉਸ ਕੋਲੋਂ ਉਸਦੇ 7 ਐਮ.ਪੀਜ਼ ਦਾ ਸਮਰਥਨ ਲੈਣਾ ਸੀ.

3. ਫਲਸਤੀਨ ਦਾ ਚੋਟੀ ਦਾ ਲੀਡਰ ਸਵਰਗੀ ਯਾਸਰ ਅਰਾਫ਼ਾਤ ਜਿਸ ਨੂੰ ਇੰਦਰਾ ਗਾਂਧੀ ਨੇ ਮਹਿਮਾਨ ਦੇ ਤੌਰ ਤੇ ਪਾਰਲੀਮੈਂਟ ‘ਚ ਸੱਦਿਆ ਸੀ ਉਹ ਆਪਣਾ ‘ਫੁਲੀ ਲੋਡਡ’ ਪਿਸਤੌਲ ਪਾਰਲੀਮੈਂਟ ‘ਚ ਲੈ ਕੇ ਗਿਆ ਸੀ ।

4.ਇੰਦਰਾ ਦੀ ਪੋਤੀ ਪ੍ਰਿਯੰਕਾ ਗਾਂਧੀ ਆਪਣੇ ਹਥਿਆਰਬੰਦ ਸੁਰੱਖਿਆ ਕਰਮੀਆਂ ਦੇ ਨਾਲ ਪਾਰਲੀਮੈਂਟ ‘ਚ ਗਈ ਸੀ (1989 ਤੋਂ ਬਾਅਦ)

5.ਕੈਨੇਡਾ ਦੀ ਪਾਰਲੀਮੈਂਟ ਨੇ ਜਦੋਂ ਸ.ਸਿਮਰਨਜੀਤ ਸਿੰਘ ਮਾਨ ਨੂੰ ਮਹਿਮਾਨ ਦੇ ਤੌਰ ਤੇ ਸੱਦਿਆ ਤਾਂ ਸ.ਮਾਨ ਆਪਣੀ ਕਿਰਪਾਨ ਨਾਲ ਲੈ ਕੇ ਗਏ ਜਿਸ ਨੂੰ ਕੈਨੇਡੀਅਨ ਪਾਰਲੀਮੈਂਟ ਦੇ ਸਪੀਕਰ ਨੇ ਚੁੰਮਿਆ ਤੇ ਭਾਰਤ ਦਾ ਮੂੰਹ ਚਿੜਾਇਆ ਸੀ ।

6.ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੋਮਣੀ ਕਮੇਟੀ ਨੂੰ ਚਿੱਠੀ ਲਿਖੀ ਗਈ “ਕੀ ਸਾਡਾ ਕਿਰਪਾਨ ਦਾ ਮੁੱਦਾ ਗਲਤ ਸੀ ?” ਜਿਸ ਚਿੱਠੀ ਦਾ ਅੱਜ 25 ਸਾਲਾਂ ਬਾਅਦ ਵੀ ਜਵਾਬ ਨਹੀ ਆਇਆ ਜੇ ਮੁੱਦਾ ਗਲਤ ਸੀ ਤਾਂ ਸਾਫ਼ ਕਿਹਾ ਜਾ ਸਕਦਾ ਸੀ

7.ਜਿੰਨੇ ਵੀ ਸਿੱਖ ਐਮ.ਪੀ ਸਰਦਾਰ ਸਿਮਰਨ ਜੀਤ ਸਿੰਘ ਮਾਨ ਤੋਂ ਬਾਅਦ ਪਾਰਲੀਮੈਂਟ ‘ਚ ਗਏ ਹਨ ਉਹ ਤਾਂ ਸਾਰੇ ਬਿਨਾ ਕਿਰਪਾਨ ਤੋਂ ਗਏ ਹਨ ਫੇਰ ਉਹਨਾਂ ਨੇ ਇਹੋ ਜਿਹਾ ਕਿਹੜਾ ਮਸਲਾ ਸਿਖਾਂ ਦਾ ਹੱਲ ਕਰਵਾ ਦਿੱਤਾ ਜਿਹੜਾ ਸ.ਮਾਨ ਨੇ ਕਿਰਪਾਨ ਦੇ ਮੁੱਦੇ ਕਰਕੇ ਹੱਲ ਨਾ ਕਰਵਾਇਆ ?

8. ਲੋਕ ਸਭਾ ਵਾਸਤੇ 1989 ‘ਚ ਹੀ ਸ.ਮਾਨ ਦੇ ਨਾਲ ਜਿੱਤੇ ਅਤਿੰਦਰਪਾਲ ਸਿੰਘ ਖਾਲਿਸਤਾਨੀ,ਰਾਜਦੇਵ ਸਿੰਘ ਖਾਲਸਾ, ਸ਼ਹੀਦ ਬੇਅੰਤ ਸਿੰਘ ਦੇ ਪਿਤਾ ਬਾਪੂ ਸੁੱਚਾ ਸਿੰਘ ਮਲੋਆ ਜੀ ਬੀਬੀ ਰਾਜਿੰਦਰ ਕੌਰ ਬਲਾਰਾ ਤੇ ਬੀਬੀ ਬਿਮਲ ਕੌਰ ਖਾਲਸਾ ਹੋਰੀਂ ਪਾਰਲੀਮੈਂਟ ‘ਚ ਚਲੇ ਗਏ ਸੀ ਉਹਨਾਂ ਨੇ ਕਿਹੜਾ ਹੱਕ ਲੈ ਲਿਆ ਸਿੱਖਾਂ ਲਈ ਜਿਹੜਾ ਸ.ਮਾਨ ਨੂੰ ਲੈਣਾ ਚਾਹੀਦਾ ਸੀ ?

9.ਦੁਨੀਆਂ ਤੱਕ ਇਹ ਗੱਲ ਪਹੁੰਚੀ ਕਿ ਹਿੰਦੁਸਤਾਨ ਸੰਵਿਧਾਨ ‘ਚ ਹੱਕ ਦੇ ਕੇ ਵੀ ਉਸ ਹੱਕ ਨੂੰ ਵਰਤਣ ਨਹੀ ਦੇ ਰਿਹਾ ਦੁਨੀਆਂ ‘ਚ ਜਿਆਦਾ ਨਹੀਂ ਤਾਂ ਹਜਾਰਾਂ ਲੋਕਾਂ ਨੇ ਇਸ ਮੁੱਦੇ ਨੂੰ ਗਹਿਰਾਈ ਨਾਲ ਸਟੱਡੀ ਕੀਤਾ ਹੋਣਾ.

ਮੰਨਿਆ ਕਿ ਇਕ ਐਮ.ਪੀ ਦਾ ਨੈਤਿਕ ਫਰਜ਼ ਤਾਂ ਪਾਰਲੀਮੈਂਟ ‘ਚ ਜਾ ਕੇ ਆਪਣੇ ਲੋਕਾਂ ਦੇ ਮੁੱਦੇ ਚੁੱਕਣਾ ਹੁੰਦਾ ਪਰ ਜੋ ਮੁੱਦਾ ਮਾਨ ਨੇ ਪਾਰਲੀਮੈਂਟ ਤੋਂ ਬਾਹਰ ਰਹਿ ਕੇ ਚੁੱਕਿਆ ਉਹ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਪਰ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਗੁਰਚਰਨ ਸਿੰਘ ਟੋਹੜੇ ਨੇ ਕਿਹਾ ਸੀ ਕਿ ਮਾਨ ਨੇ ਪਾਰਲੀਮੈਂਟ ‘ਚ ਗੱਤਕਾ ਖੇਡਣਾ ਸੀ ਜਿਹੜਾ ਤਿੰਨ ਫੁਟੀ ਕਿਰਪਾਨ ਦਾ ਰੌਲਾ ਪਾ ਕੇ ਬਹਿ ਗਿਆ.ਕੀ ਕਿਰਪਾਨ ਸਿਰਫ ਗੱਤਕਾ ਖੇਡਣ ਲਈ ਹੀ ਰੱਖੀ ਜਾਂਦੀ ਹੈ ?
ਕੀ ਇਹ ਗੁਰੂ ਸਾਹਿਬ ਦੀ ਬਖਸ਼ੀ ਕਿਰਪਾਨ ਦਾ ਟੌਹਡ਼ਾ ਵੱਲੋ ਮਜ਼ਾਕ ਨਹੀ ਸੀ ?
ਲੋੜ ਹੈ ਸਾਨੂੰ ਸਿੱਖਾਂ ਨੂੰ ਜਾਗਰੂਕ ਹੋਣ ਦੀ ਤੇ ਸੋਚਣ ਦੀ ਕੀ ਸਚਮੁਚ ਹੀ ਕ੍ਰਿਪਾਨ ਦਾ ਇਹ ਮੁੱਦਾ ਗਲਤ ਸੀ ।

468 ad

Submit a Comment

Your email address will not be published. Required fields are marked *