ਕੌਮੀ ਸਿੱਖ ਏਕਤਾ ਮਾਰਚ ਦੀ ਸਮਾਪਤੀ ਤੇ ਗੁਰਬਖਸ਼ ਸਿੰਘ ਖਾਲਸਾ ਨੇ ਜਥੇਦਾਰ ਅਕਾਲ ਤਖਤ ਦੇ ਨਾਮ ਦਿੱਤਾ ਮੰਗ ਪੱਤਰ

bhai gurbex singh  march

** ਗਿਆਨੀ ਗੁਰਬਚਨ ਸਿੰਘ ,ਬੰਦੀ ਸਿੰਘਾਂ ਨੂੰ ਰਿਹਾਅ ਕਰਵਾਣ ਜਾਂ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ ਤੇ ਜੇਕਰ ਅਜਿਹਾ ਨਹੀ ਕਰ ਸਕਦੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ **

 

ਅਦਾਲਤਾਂ ਦੁਆਰਾ ਸੁਣਾਈਆਂ ਸਜਾਵਾਂ ਭੁਗਤਣ ਦੇ ਬਾਵਜੂਦ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜਰਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਤੋਂ ਆਰੰਭ ਕੀਤਾ ਗਿਆ ਕੌਮੀ ਸਿੱਖ ਏਕਤਾ ਮਾਰਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਪੁਜਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗੈਰ ਮੌਜੂਦਗੀ ਵਿੱਚ ਸਕਤਰੇਤ ਦੇ ਇੰਚਾਰਜ ਭੁਪਿੰਦਰ ਸਿੰਘ ਨੂੰ ਜਥੇਦਾਰ ਦੇ ਨਾਮ ਮੰਗ ਪੱਤਰ ਸੌਪਿਆ ।ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ,ਭਾਈ ਗੁਰਮੀਤ ਸਿੰਘ ਦੀ ਮਾਤਾ ਸੁਰਜੀਤ ਕੌਰ ਤੇ ਭੈਣ ਵਰਿੰਦਰ ਕੌਰ ,ਭਾਈ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਬੀਬੀ ਬਲਜਿੰਦਰ ਕੌਰ ਅਤੇ ਭਾਈ ਲਖਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਦੀ ਅਗਵਾਈ ਹੇਠਲਾ ਕੌਮੀ ਸਿੱਖ ਏਕਤਾ ਮਾਰਚ ਅੱਜ ਸਵੇਰੇ 12 ਵਜੇ ਦੇ ਕਰੀਬ ਸਥਾਨਕ ਦੌਬੁਰਜੀ ਪੁਜਾ ਤਾਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ ਸ੍ਰ ਕੰਵਰਬੀਰ ਸਿੰਘ ਗਿੱਲ ,ਸ਼ਹਿਰੀ ਮੀਤ ਪ੍ਰਧਾਨ ਗੁਰਮਨਜੀਤ ਸਿੰਘ ਦੀ ਅਗਵਾਈ ਵਿਚ ਕੋਈ ਦੋ ਦਰਜਨ ਵਰਕਰਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਨਾਲ ਆਈ ਸੰਗਤ ਨੂੰ ਜੀ ਆਇਆਂ ਕਿਹਾ ।ਦੋਬੁਰਜੀ ਤੋਂ ਚਲਦਾ ਹੋਇਆ ਇਹ ਮਾਰਚ ਜਿਉਂ ਹੀ ਜਹਾਜਗੜ੍ਹ ਚੌਕ ਵਿਖੇ ਪੁਜਾ ਤਾਂ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਮਨਜੀਤ ਸਿੰਘ ਝਬਾਲ ਦੀ ਅਗਵਾਈ ਵਿਚ ਕੋਈ ਤਿੰਨ ਦਰਜਨ ਸਿੰਘਾਂ ਨੇ ਇਹ ਮਾਰਚ ਰੋਕ ਕੇ ਭਾਈ ਖਾਲਸਾ ਤੇ ਸਵਾਲਾਂ ਦੀ ਝੜੀ ਲਾ ਦਿੱਤੀ ।ਭਾਈ ਅਜਨਲਾ ਤੇ ਸਾਥੀਆਂ ਦਾ ਕਹਿਣਾ ਸੀ ਕਿ ਗੁਰਬਖਸ਼ ਸਿੰਘ ਖਾਲਸਾ ਪਹਿਲਾਂ ਵੀ ਸਾਲ 2013 ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਸਬੰਧ ਵਿਚ ਕੀਤੀ ਅਰਦਾਸ ਭੰਗ ਕਰਨ ਦਾ ਗੁਨਾਹਗਾਰ ਹੈ ਅਤੇ ਉਸਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਜਾਕੇ ਮੁੜ ਅਰਦਾਸ ਕਰਨ ਦਾ ਕੋਈ ਹੱਕ ਨਹੀ ਹੈ ।ਭਾਈ ਖਾਲਸਾ ਦਾ ਤਰਕ ਸੀ ਕਿ ਉਸਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿਵਾਏ ਯਕੀਨ ਕਾਰਣ ਹੀ ਭੁਖ ਹੜਤਾਲ ਸਮਾਪਤ ਕੀਤੀ ਸੀ ,ਜਥੇਦਾਰ ਜੀ ਨੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਦਾ ਵਾਅਦਾ ਪੂਰਾ ਨਹੀ ਕੀਤਾ ,ਉਹ(ਖਾਲਸਾ)ਨਾਂ ਤਾਂ ਮਰਿਆਂ ਵਿਚ ਹੈ ਤੇ ਨਾ ਹੀ ਜਿਉਂਦਿਆਂ ਵਿਚ ਜਥੇਦਾਰ ਨੇ ਧੋਖਾ ਦਿੱਤਾ ਹੈ ।ਉਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਮੁੜ ਜਥੇਦਾਰ ਨੂੰਮੰਗ ਪੱਤਰ ਸੌਪ ਰਿਹਾ ਹੈ।ਸ਼ਬਦੀ ਕਤਰਾਰਾ ਦੇ ਵਧਦਿਆਂ ਭਾਈ ਕੰਵਰਬੀਰ ਸਿੰਘ ਗਿੱਲ ,ਗੁਰਮਨਜੀਤ ਸਿੰਘ ਤੇ ਸਾਥੀਆਂ ਨੇ ਬੜੀ ਹੀ ਸੂਝ ਬੂਝ ਨਾਲ ਭਾਈ ਖਾਲਸਾ ਤੇ ਅਜਨਾਲਾ ਧੜੇ ਨੂੰ ਵੱਖ ਕੀਤਾ ।ਇਸੇ ਸਮੇਂ ਦੌਰਾਨ ਐਡੀ:ਡੀ.ਸੀ.ਪੀ. ਪੁਲਿਸ ਪਰਮਪਾਲ ਸਿੰਘ ਭਾਰੀ ਫੋਰਸ ਸਮੇਤ ਮੌਕੇ ਤੇ ਪੁਜੇ ।ਭਾਈ ਅਜਨਾਲਾ ਨੇ ਕਿਹਾ ਕਿ ਉਹ ਕਿਸੇ ਕਿਸਮ ਦੇ ਤਕਰਾਰ ਲਈ ਨਹੀ ਬਲਕਿ ਸਿਧਾਂਤਕ ਗਲ ਕਰਨ ਆਏ ਹਨ ਤੇ ਉਹ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਆ ਗਏ ।ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਾਲੇ ਪਾਸੇ ਪੁਲਿਸ ਨੇ ਇਕ ਵਾਰ ਫਿਰ ਭਾਈ ਅਜਨਾਲਾ ਨੂੰ ਰੋਕਿਆ ਤੇ ਕਿਹਾ ਕਿ ਕਿਸੇ ਕਿਸਮ ਦਾ ਤਕਰਾਰ ਨਹੀ ਹੋਣਾ ਚਾਹੀਦਾ ।ਭਾਈ ਅਮਰੀਕ ਸਿੰਘ ਸਿੱਧੈ ਹੀ ਸ੍ਰੀ ਅਕਾਲ ਤਖਤ ਸਾਹਿਬ ਗਏ ਤੇ ਅਰਦਾਸ ਬੇਨਤੀ ਕਰ ਦਰਸ਼ਨ ਕਰ ਵਾਪਿਸ ਪਰਤ ਗਏ ।ਬਾਅਦ ਵਿਚ ਵੱਡੀ ਗਿਣਤੀ ਵਿਚ ਸਾਦਾ ਵਰਦੀ ਪੁਲਿਸ ਅਤੇ ਸ੍ਰੀ ਦਰਬਾਰ ਸਾਹਿਬ ਦੀ ਟਾਸਕ ਫੋਰਸ ਦੇ ਘੇਰੇ ਵਿਚ ਰਹਿੰਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਪੁਜੇ ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਪੰਜ ਪਿਆਰੇ ਦੀ ਸੇਵਾ ਨਿਭਾਅ ਰਹੇ ਭਾਈ ਸਤਨਾਮ ਸਿੰਘ ਖੰਡੇਵਾਲਾ ਨੇ ਅਰਦਾਸ ਕੀਤੀ ।ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗੈਰ ਮੌਜੂਦਗੀ ਵਿੱਚ ਸਕਤਰੇਤ ਦੇ ਇੰਚਾਰਜ ਭੁਪਿੰਦਰ ਸਿੰਘ ਨੂੰ ਜਥੇਦਾਰ ਦੇ ਨਾਮ ਮੰਗ ਪੱਤਰ ਸੌਪਿਆ ਗਿਆ ।ਬਾਅਦ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਈੌ ਗੁਰਬਖਸ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੇ ਸਾਲ 2013 ਵਿਚ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਭੁਖ ਹੜਤਾਲ ਸ਼ੁਰੂ ਕੀਤੀ ਸੀ ,ਉਸਨੂੰ ਤੁੜਵਾਕੇ ਧੋਖਾ ਕਰਨ ਵਾਲੇ ਗਿਆਨੀ ਗੁਰਬਚਨ ਸਿੰਘ ਹਨ ;ਬੰਦੀ ਸਿੰਘਾਂ ਦੇ ਪ੍ਰੀਵਾਰਾਂ ਨੇ ਉਨ੍ਹਾ ਤੇ (ਭਾਈ ਖਾਲਸਾ )ਤੇ ਇਕ ਭਰੋਸਾ ਕੀਤਾ ਸੀ ਲੇਕਿਨ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਕਾਰਣ ਗਿਆਨੀ ਗੁਰਬਚਨ ਸਿੰਘ ਦੁਆਰਾ ਦਵਾਏ ਯਕੀਨ ਦੇ ਝਾਂਸੇ ਵਿਚ ਆ ਗਏ ।ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿਚ ਕਿਹਾ ਗਿਆ ਹੈ ਕਿ ਗਿਆਨੀ ਗੁਰਬਚਨ ਸਿੰਘ ,ਬੰਦੀ ਸਿੰਘਾਂ ਨੂੰ ਰਿਹਾਅ ਕਰਵਾਣ ਜਾਂ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕਰਨ ,ਜੇਕਰ ਅਜੇਹਾ ਨਹੀ ਕਰ ਸਕਦੇ ਤਾਂ ਗਿਆਨੀ ਗੁਰਬਚਨ ਸਿੰਘ ਆਪਣੇ ਸਤਿਕਾਰਤ ਅਹੁਦੇ ਤੋਂ ਅਸਤੀਫਾ ਦੇ ਦੇਣ ।ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਗਿਆਨੀ ਗੁਰਬਚਨ ਸਿੰਘ ਵਲੋਂ ਬੰਦੀ ਸਿੰਘ 31 ਅਗਸਤ ਤੀਕ ਰਿਹਾਅ ਕਰਵਾਏ ਜਾਣ ਦੀ ਉਡੀਕ ਕਰਨਗੇ ਤੇ ਅਜੇਹਾ ਨਾ ਹੋਣ ਦੀ ਸੂਰਤ ਵਿਚ ਮੁੜ ਸੰਘਰਸ਼ ਸ਼ੁਰੂ ਕਰ ਦੇਣਗੇ ।

468 ad