ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਸੈਨ ਫਰਾਂਸਿਸਕੋ ਵਿਚ ਭਾਰੀ ਰੋਸ ਮੁਜ਼ਾਹਰਾ

168-001ਸੈਨ ਫਰਾਂਸਿਸਕੋ (ਬਲਵਿੰਦਰਪਾਲ ਸਿੰਘ ਖਾਲਸਾ) ਅੰਤਰ-ਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ-10 ਦੰਸਬਰ ਨੂੰ ਬਾਪੂ ਸੂਰਤ ਸਿੰਘ ਖਾਲਸਾ ਦੁਆਰਾ 334 ਦਿਨਾਂ ਤੋਂ, ਬਣਦੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਦੇ ਹੱਕ ਵਿਚ, ਪੰਜਾਬ ਵਿਚ ਬਾਦਲ ਤੇ ਮੋਦੀ ਸਰਕਾਰ ਦੁਆਰਾ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਪੁਲੀਸ ਜਬਰ ਨਾਲ ਕੁਚਲਣ ਦੇ ਵਿਰੋਧ ਵਿਚ, ਸਰਬੱਤ ਖਾਲਸਾ ਬੁਲਾਉਣ ਵਾਲਿਆਂ ਅਤੇ ਉਥੇ ਵੀਚਾਰ ਪ੍ਰਗਟ ਕਰਨ ਉਤੇ ਜੇਲੀਂ ਬੰਦ ਕਰਨ ਅਤੇ ਦੇਸ਼ ਧ੍ਰੋਹ ਦੇ ਝੂਠੇ ਮੁਕਦੱਮੇ ਦਰਜ ਕਰਨ ਦੇ ਔਰੰਗਜ਼ੇਬੀ ਕਾਰਿਆਂ ਵਿਰੁੱਧ ਸੈਨ ਫਰਾਂਸਿਸਕੋ ਦੇ ਭਾਰਤੀ ਦੂਤਾਵਾਸ ਅੱਗੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਵੱਲੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਜਿਸ ਵਿਚ ਭਾਰੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ।

ਭਾਰੀ ਠੰਡ ਵਿਚ ਹੋਏ ਇਸ ਮੁਜ਼ਾਹਰੇ ਵਿਚ ਵੱਖ ਵੱਖ ਜਿਨਾਂ ਬੁਲਾਰਿਆਂ ਨੇ ਆਪਣੇ ਵੀਚਾਰ ਰੱਖੇ, ਉਨਾਂ ਵਿਚ ਜਤਿੰਦਰ ਸਿੰਘ ਖਾਲਿਸਤਾਨ ਐਕਟੀਵਿਸਟ ਫੈਡਰੇਸ਼ਨ, ਬਚਿੱਤਰ ਸਿੰਘ, ਭਜਨ ਸਿੰਘ ਭਿੰਡਰ ਸਿੱਖ ਇਨਫਰਮੇਸ਼ਨ ਸੈਂਟਰ, ਮਨਜੀਤ ਸਿੰਘ ਉਪੱਲ, ਦਲਜੀਤ ਸਿੰਘ ਸਟਾਕਟਨ ਗੁਰਦੁਆਰਾ ਸਾਹਿਬ,ਗੁਰਜੀਤ ਸਿੰਘ ਚਾਹਲ ਟਰਲਕ ਗੁਰੂ ਘਰ, ਕੁਲਵਿੰਦਰ ਸਿੰਘ ਮੱਲ੍ਹੀ ਐਲਸਬਰਾਂਟੇ ਗੁਰਦੁਆਰਾ, ਤਜਿੰਦਰ ਸਿੰਘ ਦੁਸਾਂਝ ਯੂਬਾ ਸਿਟੀ ਗੁਰੁਦਆਰਾ, ਜਸਪ੍ਰੀਤ ਸਿੰਘ ਲਵਲਾ ਕੈਲੇਫੋਰਨੀਆ ਗਤਕਾ ਦਲ, ਪੁਨੀਤ ਕੌਰ ਖਾਲਿਸਤਾਨ ਐਕਟੀਵਿਸਟ ਫੈਡਰੇਸ਼ਨ, ਭਾਈ ਰਾਮ ਸਿੰਘ ਫਰੀਮਾਂਟ ਗੁਰਦੁਆਰਾ, ਬਲਵਿੰਦਰ ਸਿੰਘ ਚੱਬਾ ਖਾਲਿਸਤਾਨ ਦੇ ਸ਼ਹੀਦ ਪ੍ਰਵਾਰ, ਦਰਸ਼ਨ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਡਾ: ਪ੍ਰਿਤਪਾਲ ਸਿੰਘ ਕੋਆਰਡੀਨੇਟਰ ਏਜੀਪੀਸੀ, ਤਰਨਜੀਤ ਸਿੰਘ ਸੰਧੂ ਗੁਰਦਆਰਾ ਦਸ਼ਮੇਸ਼ ਦਰਬਾਰ ਟਰੇਸੀ, ਬਲਵਿੰਦਰਪਾਲ ਸਿੰਘ ਖਾਲਸਾ ਖਾਲਿਸਤਾਨ ਦੇ ਸ਼ਹੀਦ ਪ੍ਰਵਾਰ, ਜਗਪਾਲ ਸਿੰਘ ਪਾਲੀ ਸਾਊਥ ਸੈਨ ਫਰਾਂਸਿਸਕੋ ਗੁਰਦੁਆਰਾ, ਨਵਜੋਤ ਕੌਰ, ਸੰਦੀਪ ਸਿੰਘ ਜੰਟੀ ਫਤਹਿ ਸਪੋਰਟਸ, ਸੰਤੋਖ ਸਿੰਘ ਜੱਜ ਬਾਪੂ ਸੂਰਤ ਸਿੰਘ ਖਾਲਸਾ ਦੇ ਨਜ਼ਦੀਕੀ ਪ੍ਰਵਾਰਕ ਮੈਂਬਰ ਤੇ ਸੰਤ ਸਿੰਘ ਹੋਠੀ ਪ੍ਰਧਾਨ ਏਜੀਪੀਸੀ।

HumanRDay2-001

ਸਭ ਬੁਲਾਰਿਆਂ ਨੇ ਇਕ ਆਵਾਜ਼ ਬਾਦਲ ਸਰਕਾਰ ਤੇ ਮੋਦੀ ਸਰਕਾਰ ਦੇ  ਤਾਨਾਸ਼ਾਹੀ ਰੂਝਾਨ ਦੀ ਸਖਤ ਲਫਜ਼ਾਂ ਵਿਚ ਅਲੋਚਨਾ ਕਰਦਿਆਂ ਮਨੁੱਖੀ ਅਧਿਕਾਰਾਂ ਨੂੰ ਤਾਕਤ ਦੇ ਜ਼ੋਰ ਮਸਲਣ ਦੀ ਜ਼ੋਰਦਾਰ ਸ਼ਬਦਾਂ ਵਿਚ ਤਿੱਖੀ ਨੁਕਤਚੀਨੀ ਕੀਤੀ ਤੇ ਯੁਨਾਈਟਡ ਨੇਸ਼ਨਜ਼ ਦੇ ਦਖਲ ਦੀ ਮੰਗ ਕੀਤੀ ਅਤੇ ਚਿਤਾਵਨੀ ਦੇ ਕੇ ਕਿਹਾ ਕਿ ਜੇ ਅੱਜ ਖਾਲਿਸਤਾਨ ਦੀ ਮੰਗ, ਕਸ਼ਮੀਰ ਅਜ਼ਾਦ
ਕਰਨ ਦੀ ਮੰਗ ਨਾਗਾਲੈਂਡ ਦੀ ਅਜ਼ਾਦੀ ਦੀ ਮੰਗ ਜ਼ੋਰਦਾਰ ਰੂਪ ਵਿਚ ਉਠ ਰਹੀ ਹੈ ਤਾਂ ਇਸ ਲਈ ਸਰਕਾਰੀ ਬੇਇਨਸਾਫੀ, ਧੱਕੇਸ਼ਾਹੀ, ਘੱਟ ਗਿਣਤੀਆਂ ਦੇ ਨਸਲਘਾਤ ਜ਼ਿਮੇਵਾਰ ਹਨ।

ਕੁਝ ਬੁਲਾਰਿਆਂ ਨੇ ਕਿਹਾ ਕਿ ਗੁਜਰਾਤ ਵਿਚਲੇ 2000 ਮੁਸਲਮਾਨਾਂ ਦੇ ਕਾਤਲ ਮੋਦੀ ਦੀ ਸ਼ਹਿ ਉਤੇ ਪੰਜਾਬ ਪੁਲੀਸ ਦਾ ਵਹਿਸ਼ੀਪੁਣਾ ਸਭ ਹੱਦਾਂ ਬੰਨੇ ਟੱਪ ਗਿਆ ਹੈ, ਜਿਸ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਕਾਟਜੂ ਨੇ ਵੀ ਬਾਦਲ ਤੇ ਮੋਦੀ ਦੀ ਸਖਤ ਲਫਜ਼ਾਂ ਵਿਚ ਸਖਤ ਅਲੋਚਨਾ ਕੀਤੀ ਹੈ। ਮਨੁੱਖੀ ਅਧਿਕਾਰ ਦਿਵਸ ਉਤੇ ਹੋਏ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਲ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ  ਸਭ ਬੁਲਾਰਿਆਂ ਤੇ ਆਈਆਂ ਸੰਗਤਾਂ ਦਾ ਭਾਈ ਹੋਠੀ ਨੇ ਧੰਨਵਾਦ ਕੀਤਾ। ਲੰਗਰਾਂ ਤੇ ਚਾਹ ਪਾਣੀ ਦੀ ਸੇਵਾ ਸਦਾ ਦੀ ਤਰਾਂ ਗੁਰਦੁਆਰਾ ਸਾਹਿਬ ਫਰੀਮਾਂਟ ਤੋਂ ਪਹੁੰਚੀ। ਫਰੀਮਾਂਟ, ਮਨਟੀਕਾ, ਟਰੇਸੀ, ਮੋਡੈਸਟੋ, ਟਰਲਕ, ਲਵਿੰਗਸਟਨ, ਸੈਨ ਹੋਜ਼ੇ, ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ ਤੇ ਸਾਉਥ ਸੈਨ ਫਰਾਂਸਿਸਕੋ ਗੁਰੁਦਆਰਾ ਪ੍ਰਬੰਧਕ ਕਮੇਟੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਮਜ਼ਾਹਰੇ ਵਿਚ ਕੇਸਰੀ, ਨੀਲੇ ਤੇ ਬੰਸਤੀ ਨਿਸ਼ਾਨ ਸਾਹਿਬਾਂ ਤੇ ਝੂਲਦੇ ਖਾਲਿਸਤਾਨੀ ਝੰਡਿਆਂ ਵਿਚ ਖਾਲਿਸਤਾਨ ਜ਼ਿੰਦਾਬਾਦ ਦੇ ਜ਼ੋਰਦਾਰ ਨਾਹਰੇ ਲਗਦੇ ਰਹੇ।

ਭਾਈ ਬਲਵਿੰਦਰ ਸਿੰਘ ਚੱਬਾ ਨੇ ਸਕੱਤਰ ਦੀ ਭੁਮਿਕਾ ਨਿਭਾਂਦਿਆਂ ਬਾਪੂ ਸੂਰਤ ਸਿੰਘ ਖਾਲਸਾ ਦੇ ਸਿਰੜ ਦੀ ਕਵਿਤਾ ਸੰਗਤਾਂ ਨੂੰ ਸੁਣਾਂਦਿਆਂ ਭਾਈ ਜਾਹਨ ਸਿੰਘ ਗਿੱਲ, ਹਰਨੇਕ ਸਿੰਘ ਅਟਵਾਲ, ਗੁਰਿੰਦਰ ਸਿੰਘ ਲਾਡੀ, ਤਜਿੰਦਰ ਸਿੰਘ ਦੋਸਾਂਝ, ਡਾ. ਜੋਤਪ੍ਰੀਤ ਸਿੰਘ ਸ਼ਾਹੀ, ਬਲਜੀਤ ਸਿੰਘ ਫਰੀਮਾਂਟ, ਮਨਜੀਤ ਸਿੰਘ ਬਰਾੜ ਸਿੱਖ ਯੂਥ ਆਫ ਅਮਰੀਕਾ, ਮਲਕੀਤ ਸਿੰਘ ਬੋਪਾਰਾਇ, ਮੇਜਰ ਸਿੰਘ ਨਿੱਝਰ, ਜੋਗਿੰਦਰ ਸਿੰਘ ਮਨਟੀਕਾ, ਭਾਈ ਲਵਲਾ ਤੇ ਕੁਲਵੰਤ ਸਿੰਘ ਸੈਨ ਫਰਾਂਸਿਸਕੋ ਆਦਿ ਦੇ ਵਿਸ਼ੇਸ਼ ਸਹਿਯੋਗ ਦਾ ਧੰਨਵਾਦ ਕੀਤਾ
ਵਿਸ਼ੇਸ਼ ਧੰਨਵਾਦ ਕੀਤਾ। ਮੌਕੇ ਤੇ ਹਾਜ਼ਰ ਸੈਨ ਫਰਾਂਸਿਸਕੋ ਪੁਲੀਸ ਵਿਭਾਗ ਤੇ ਅਮਰੀਕੀ ਸਟੇਟ ਵਿਧਾਂ ਦਾ ਉਸਾਰੂ ਸ਼ਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

021-001itsme11115-001 142-001112-001 122-001096-001 141-001 134-001 133-001 126-001

049-001 056-001 062-001 069-001 076-001 093-001 031-001 024-001
163-001 152-001

468 ad

Submit a Comment

Your email address will not be published. Required fields are marked *