ਕੈਲੇਫੋਰਨੀਆਂ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਪੰਥਕ ਜਥੇਬੰਦੀਆਂ ਨੇ ਬਾਦਲ ਸਰਕਾਰ ਵਲੋਂ ਕੀਤੇ ਜਾ ਰਹੇ ਜ਼ੁਲਮ ਵਿਰੁੱਧ ਝੰਡਾ ਚੁੱਕਿਆ

12250154_10203530531823163_6346033714647829728_n
ਫਰੀਮਾਂਟ (ਕੈਲੇਫੋਰਨੀਆਂ) ਗੁਰਦਵਾਰਾ ਸਾਹਿਬ ਫਰੀਮੌਟ ਵਿਖੇ ਪੰਥਕ ਜਥੇਬੰਦੀਆਂ ਅਤੇ ਵੱਖ ਵੱਖ ਗੁਰਦਵਾਰਾ ਸਾਹਿਬਾਨਾਂ ਦੇ ਨੁਮਾਇੰਦਿਆ ਦੀ ਬੜੇ ਘੱਟ ਸਮੇ ਦੇ  ਨੋਟਿਸ ਉਤੇ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸਰਬੱਤ ਖਾਲਸਾ ਤੋਂ ਬਾਅਦ ਪੰਜਾਬ ਅੰਦਰ ਹਕੂਮਤ ਵੱਲੋਂ ਸ਼ੁਰੂ ਕੀਤੇ ਜੁਲਮੋ ਸਿਤਮ, ਫੜੋ ਫੜਾਈ ਅਤੇ ਸਰਬੱਤ ਖਾਲਸਾ ਵਿੱਚ ਹੋਏ ਲੱਖਾਂ ਦੇ ਇਕੱਠ ਵੱਲੋਂ ਥਾਪੇ ਗਏ ਸਿੰਘ ਸਾਹਿਬਾਨਾਂ ਅਤੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਉਤੇ ਦੇਸ਼ ਧ੍ਰੋਹੀ ਦੇ ਕੇਸ ਦਰਜ ਕਰਨ ਅਤੇ ਸਿੱਖ ਨੌਜਵਾਨਾ ਦੀ ਕੀਤੀ ਜਾ ਰਹੀ ਫੜੋ ਫੜਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆ ਨੂੰ ਅਜੇ ਤੱਕ ਨਾਂ ਫੜਨਾ ਵਿਰੁੱਧ ਸੰਘਰਸ਼ ਵਿੱਢਣ ਲਈ ਵਿਚਾਰਾਂ ਹੋਈਆਂ। ਅੱਜ ਦੀ ਮੀਟਿੰਗ ਵਿੱਚ ਹੇਠ ਲਿਖੇ ਮਤਿਆਂ ਨੂੰ ਵਿਚਾਰ ਕਰਨ ਉਪਰੰਤ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ
1) ਭਾਰਤੀ ਅਤੇ ਬਾਦਲੀ ਹਕੂਮਤ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਗਿਆ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਹਕੂਮਤੀ ਦਖ਼ਲਅੰਦਾਜੀ ਬੰਦ ਕਰੋ ਅਤੇ ਸਾਡੇ ਜਥੇਦਾਰਾਂ ਨੂੰ ਤੁਰੰਤ ਰਿਹਾਅ ਕਰੋ। ਅਤੇ ਝੂਠੇ ਕੇਸ ਵਾਪਿਸ ਲਵੋ।
2) ਆਉਣ ਵਾਲੇ ਸਨਿੱਚਰਵਾਰ ਨੂੰ ਗਦਰੀ ਬਾਬਿਆ ਦੀ ਧਰਤੀ ਸਟਾਕਟਨ ਗੁਰਦਵਾਰਾ ਸਾਹਿਬ ਵਿੱਚ ਕੈਲੇਫੋਰਨੀਆ ਦੇ ਸਮੁੱਚੇ ਗੁਰੂ ਘਰਾਂ ਦੀ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਬਾਦਲੀ ਹਕੂਮਤ ਅਤੇ ਹਿੰਦੂਵਾਦੀ ਭਾਰਤੀ ਨਿਜਾਮ ਦੇ ਖ਼ਿਲਾਫ਼ ਫੈਸਲਾਕੁੰਨ ਸੰਘਰਸ਼ ਦੀ ਸੁਰੂਆਤ ਕੀਤੀ ਜਾਵੇਗੀ।
3) ਸਮੁੱਚੇ ਗੁਰੂਘਰਾਂ ਵਿੱਚ ਨਵੇਂ ਥਾਪੇ ਗਏ ਸਿੰਘ ਸਾਹਿਬਾਨਾਂ ਵੱਲੋਂ ਭੇਜੇ ਗਏ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ ਅਤੇ ਸਰਬੱਤ ਖਾਲਸਾ ਵੱਲੋਂ ਹਟਾਏ ਗਏ ਸਰਕਾਰੀ ਜਥੇਦਾਰਾਂ ਨੂੰ ਅਮਰੀਕਾ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
4) ਆਉਣ ਵਾਲੇ ਕੁਝ ਦਿਨਾਂ ਵਿੱਚ ਸਾਰੇ ਗੁਰਦਵਾਰੇ ਅਤੇ ਜਥੇਬੰਦੀਆਂ ਰਲ ਕੇ ਅਮਰੀਕਾ ਦੇ ਕਾਂਗਰਸਮੈਨਾਂ, ਸੈਨੇਟਰਾ, ਅਤੇ ਸਟੇਟ ਡਿਪਾਰਟਮੈਂਟ ਨੂੰ ਮਿਲ ਕੇ ਬਾਦਲ ਸਰਕਾਰ ਦੇ ਵਜ਼ੀਰਾਂ ਅਤੇ ਜਾਲਮ ਅਤੇ ਕਾਤਲ ਪੰਜਾਬ ਪੁਲਸ ਦੇ ਅਫਸਰਾਂ ਅਤੇ ਮੁਲਾਜ਼ਮਾਂ ਦੀਆਂ ਲਿਸਟਾਂ ਸੌਂਪਣਗੇ ਤਾਂ ਕਿ ਇੰਨਾਂ ਦੇ ਅਮਰੀਕਾ ਆਉਣ ਉਤੇ ਮੁਕੰਮਲ ਰੋਕ ਲਗਵਾਈ ਜਾ ਸਕੇ।
5) ਅਗਲੇ ਹਫ਼ਤੇ ਸੈਕਰਾਮੈਂਟੋ ਸਟੇਟ ਕੈਪੀਟਲ ਬਿਲਡਿੰਗ ਮੂਹਰੇ ਬਾਦਲੀ ਅਤੇ ਭਾਰਤੀ ਹਕੂਮਤ ਖ਼ਿਲਾਫ਼, ਅਮਰੀਕਾ ਦੇ ਕਨੂੰਨ ਘਾੜਿਆਂ ਅਤੇ ਆਮ ਲੋਕਾਂ ਨੂੰ ਜਾਣੂੰ ਕਰਵਾਉਣ ਲਈ ਸਟੇਟ ਲੈਵਲ ਦਾ ਭਾਰੀ ਮੁਜ਼ਾਹਰਾ ਕੀਤਾ ਜਾਵੇਗਾ।

ਅੱਜ ਦੀ ਮੀਟਿੰਗ ਵਿੱਚ ਗੁਰਦਵਾਰਾ ਸਾਹਿਬ ਫਰੀਮੌਟ ਜਸਦੇਵ ਸਿੰਘ, ਹਰਜੀਤ ਸਿੰਘ, ਲਖਵੀਰ ਸਿੰਘ, ਭਾਈ ਗੁਰਮੀਤ ਸਿੰਘ ਖਾਲਸਾ, ਕਸ਼ਮੀਰ ਸਿੰਘ, ਬਲਜੀਤ ਸਿੰਘ, ਅਮਨਦੀਪ ਸਿੰਘ, ਗੁਰਮੀਤ ਸਿੰਘ, ਬਲਵਿੰਦਰਪਾਲ ਸਿੰਘ ਖਾਲਸਾ ਅਤੇ ਪਰਮਿੰਦਰ ਸਿੰਘ, ਗੁਰਦਵਾਰਾ ਸਾਹਿਬ ਟਰੇਸੀ ਤੋਂ ਦੀਪ ਸਿੰਘ ਅਤੇ ਲਖਵਿੰਦਰ ਸਿੰਘ
ਗੁਰਦਵਾਰਾ ਸਾਹਿਬ ਮਨਟੀਕਾ ਤੋਂ ਸਾਹਿਬ ਸਿੰਘ, ਜੋਗਿਦਰ ਸਿੰਘ ਤੇ ਜਰਨੈਲ ਸਿੰਘ
ਦਸਮੇਸ਼ ਦਰਬਾਰ ਟੁਲੈਰੀ ਤੋਂ ਤਰਸੇਮ ਸਿੰਘ ਖਾਲਸਾ, ਗੁਰੂ ਘਰ ਸੈਨ ਹੋਜੇ ਤੋਂ ਸੁਖਦੇਵ ਸਿੰਘ ਬੈਨੀਵਾਲ, ਗੁਰਦਵਾਰਾ ਬਰਾਡ ਸ਼ਾਹ ਸਾਕਰਾਮੈਟੋ ਤੋਂ। ਕਸ਼ਮੀਰ ਸਿੰਘ ਜਰਨੈਲ ਸਿੰਘ ਸੰਘਾ, ਗੁਰਦਵਾਰਾ ਟਰਲਕ ਤੋਂ ਗੁਰਜੀਤ ਸਿੰਘ, ਕੈਪੀਟਲ ਸਿੱਖ ਸੈਂਟਰ ਗੁਰਦਵਾਰਾ ਸੈਕਰਾਮੈਂਟੋ ਤੋਂ ਬਲਵਿੰਦਰ ਸਿੰਘ ਬੁਟਰ ਅਤੇ ਕਰਮਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪ੍ਰੀਤਮ ਸਿੰਘ ਜੋਗਾ ਨੰਗਲ, ਦਰਸ਼ਨ ਸਿੰਘ ਸੰਧੂ, ਰਾਜਿੰਦਰ ਸਿੰਘ ਰਾਜਾ ਅਤੇ ਬਾਦਲ ਸਿੰਘ ਆਦਿ ਸਿੰਘਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।

468 ad

Submit a Comment

Your email address will not be published. Required fields are marked *