ਕੈਲੇਫੋਰਨੀਆਂ ਦੀ ਰਾਜਧਾਨੀ ਵਿਚ ਕੈਪੀਟਲ ਸਟੇਟ ਬਿਲਡਿੰਗ ਸਾਹਮਣੇ ਬਾਦਲ ਸਰਕਾਰ ਦੇ ਜ਼ੁਲਮਾ ਵਿਰੁੱਧ ਭਾਰੀ ਰੋਸ ਮੁਜ਼ਾਹਰਾ

calidemo

ਸੈਕਰਾਮੈਂਟੋ (ਬਲਵਿੰਦਰਪਾਲ ਸਿੰਘ ਖਾਲਸਾ) ਸਮੁੱਚੇ ਕੈਲੇਫੋਰਨੀਆਂ ਵਿਚੋਂ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆ ਵੱਲੋਂ ਸੈਕਰਾਮੈਂਟੋ ਵਿਚ ਸਟੇਟ ਕੈਪੀਟਲ ਬਿਲਡਿੰਗ ਸਾਹਮਣੇ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦਾ ਫੌਰੀ ਕਾਰਨ ਹੈ, ਪੰਜਾਬ ਵਿਚ ਅਕਾਲੀ ਸਰਕਾਰ ਵੱਲੋਂ ਕੇਂਦਰ ਦੀ ਹਿੰਦੂ ਰਾਸ਼ਟਰਵਾਦੀ ਮੋਦੀ ਸਰਕਾਰ ਦੀ ਸ਼ਹਿ ਉਤੇ ਸਿੱਖ ਧਰਮ ਵਿਚ ਬਹੁਤ ਨਾਜਾਇਜ਼ ਦਖਲ ਅੰਦਾਜ਼ੀ ਕਰਨੀ, ਸਿੱਖਾਂ ਦੀਆ ਨਾਜਾਇਜ਼ ਗਿ੍ਫਤਾਰੀਆਂ ਕੀਤੀਆਂ ਜਾਣੀਆਂ, ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਜਾਣੀ, ਨਾਮ ਜਪਦੀਆਂ ਸੰਗਤਾਂ ਉਤੇ ਅਮਨਮਈ ਰੋਸ ਕਰਨ ਦੌਰਾਨ ਪੁਲੀਸ ਵੱਲੋ ਗੋਲੀਆਂ ਮਾਰ ਕੇ ਦੋ ਨੌਜਵਾਨ ਸਿੱਖ ਸ਼ਹੀਦ ਕਰ ਦਿਤੇ ਜਾਣੇ ਤੇ ਦੋਸ਼ੀ ਪੁਲੀਸ ਅਫਸਰਾਂ ਨੂੰ ਬਚਾਉਣਾ, ਤੇ ਸਰਬੱਤ ਖਾਲਸਾ ਦੁਆਰਾ ਚੁਣੇ ਤਿੰਨ ਜਥੇਦਾਰਾਂ ਨੂੰ ਝੂਠੇ ਮੁਕਦਮੇ ਦਰਜ ਕਰਕੇ ਜੇਲਾਂ ਵਿਚ ਬੰਦ ਕਰਨਾ ਤੇ ਪੂਰੇ ਪੰਜਾਬ ਵਿਚ ਨੌਜਵਾਨਾਂ ਦੀਆਂ ਨਾਜਾਇਜ਼ ਗਿ੍ਫਤਾਰੀਆਂ ਕਰਨੀਆਂ ਸ਼ਾਮਲ ਹਨ।

ਰੋਸ ਮੁਜ਼ਾਹਰੇ ਦੀ ਸ਼ੁਰੂਆਤ ਕੋਮਲ ਸਿੰਘ ਕੋਮਲ ਦੇ ਢਾਡੀ ਜਥੇ ਦੁਆਰਾ ਗਾਈ ਇਸ ਵਾਰ ਨਾਲ ਹੋਈ, ” ਰਹਿਣਾ ਹੈ ਆਜ਼ਾਦ ਸਦਾ, ਡਰਨਾ ਨਹੀਂ ਕਿਸ ਕੋਲੋਂ, ਸੰਗਲ ਗੁਲਾਮੀ ਵਾਲਾ ਤੋੜਿਆ ਸ਼ਹੀਦਾਂ ਨੇ। ਸਟੇਜ ਸਕੱਤਰ ਡਾ: ਗੁਰਤੇਜ ਸਿੰਘ ਚੀਮਾਂ ਨੇ ਵਾਰੀ ਵਾਰੀ ਬੁਲਾਰਿਆ ਨੂੰ ਸਟੇਜ ਤੇ ਆ ਕੇ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਸੱਦੇ ਦਿਤੇ ਜੋ ਕਰਮਵਾਰ ਇਸ ਤਰਾਂ ਹਨ: ਜਸਦੀਪ ਕੌਰ, ਪੁਨੀਤ ਕੌਰ ਖਾਲਸਾ, ਬਲਕੀਰਤ ਕੌਰ,ਮਲਕੀਤ ਸਿੰਘ ਉਪੱਲ,ਬਲਵਿੰਦਰਪਾਲ ਸਿੰਘ ਖਾਲਸਾ,ਜਸਵਿੰਦਰ ਸਿੰਘ ਜੰਡੀ,ਸਾਹਿਬ ਸਿੰਘ, ਜਾਹਨ ਸਿੰਘ ਗਿੱਲ, ਕੁਲਜੀਤ ਸਿੰਘ ਨਿੱਝਰ, ਸੰਦੀਪ ਸਿੰਘ ਜੰਟੀ, ਪ੍ਰੀਤਮ ਸਿੰਘ ਜੋਗਾਨੰਗਲ, ਦਰਸ਼ਨ ਸਿੰਘ ਸੰਧੂ, ਸੁਖਦੇਵ ਸਿੰਘ ਬੈਨੀਵਾਲ, ਹਰਮਿੰਦਰ ਸਿੰਘ ਸਮਾਨਾ, ਜਸਪ੍ਰੀਤ ਸਿੰਘ ਲਵਲਾ, ਗੁਰਜੀਤ ਸਿੰਘ ਤੇ ਭਾਈ ਗੁਰਮੀਤ ਸਿੰਘ ਖਾਲਸਾ।

ਬੁਲਾਰਿਆ ਨੇ ਆਪਣੇ ਸੰਖੇਪ ਵੀਚਾਰਾਂ ਵਿਚ ਅਕਾਲੀ ਸਰਕਾਰ ਤੇ ਖਾਸ ਕਰਕੇ ਬਾਦਲ ਪਰਵਾਰ ਵੱਲੋਂ ਬੀਜੇਪੀ ਆਰ ਐਸ ਐਸ ਕਾਂਗਰਸ ਨਾਲ ਮਿਲਕੇ ਸਿੱਖ ਧਰਮ ਤੇ ਸਿੱਖ ਕੌਮ ਨਾਲ ਕਮਾਏ ਜਾ ਰਹੇ ਵਡੇ ਵੈਰ ਦਾ ਜ਼ਿਕਰ ਕੀਤਾ।ਸਿੱਖ ਕੌਮ ਨੂੰ ਦਿਤੀਆਂ ਜਾ ਰਹੀਆਂ ਧਮਕੀਆਂ ਦਾ ਜ਼ਿਕਰ ਕੀਤਾ। ਸਰਬੱਤ ਖਾਲਸਾ ਦੁਆਰਾ ਲਏ ਵਡੇ ਫੈਸਲਿਆਂ ਨੂੰ ਤਾਕਤ ਦੇ ਜ਼ੋਰ ਬਦਲਣ ਬਾਰੇ ਦੱਸਿਆ। ਸਭ ਬੁਲਾਰਿਆਂ ਨੇ ਇਕ ਆਵਾਜ਼ ਹੋ ਕੇ ਕਿਹਾ ਕਿ ਇਨਾਂ ਸਾਰਿਆਂ ਪੁਆੜਿਆ ਦੀ ਜੜ੍ਹ ਗੁਲਾਮੀ ਹੈ। ਜੇ ਅੱਜ ਸਿੱਖ ਕੌਮ ਕੋਲ ਆਪਣਾ ਰਾਜ ਖਾਲਿਸਤਾਨ ਹੁੰਦਾ ਤਾਂ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਈ ਜੁਰਅਤ ਨਹੀਂ ਸੀ ਕਰ ਸਕਦਾ ਤੇ ਦੋ ਨੌਜਵਾਨ ਕਦੇ ਸ਼ਹੀਦ ਨਾ ਹੁੰਦੇ। ਅੱਜ ਸਿੱਖ ਕੌਮ ਦੇ ਮਨੁੱਖੀ ਅਧਿਕਾਰਾਂ ਦਾ ਕਤਲੇਆਮ ਸ਼ਰੇਆਮ ਉਨਾਂ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਨਾਂ ਦੀ ਡਿਊਟੀ ਸਿੱਖਾਂ ਦੀ ਹਿਫਾਜ਼ਤ ਕਰਨ ਲਈ ਲੱਗੀ ਹੋਈ ਹੈ ਤੇ ਜਿਨਾਂ ਨੂੰ ਇਸ ਲਈ ਤਨਖਾਹ ਦਿਤੀ ਜਾਂਦੀ ਹੈ। ਭੁਲੇਖੇ ਨਾਲ ਉਹ ਆਪਣੇ ਆਪ ਨੂੰ ਰਾਜੇ ਸਮਝ ਬੈਠੇ ਹਨ। ਬਾਰ ਬਾਰ ਜੈਕਾਰੇ ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲੱਗ ਰਹੇ ਸਨ।

ਡਾ: ਗੁਰਤੇਜ਼ ਸਿੰਘ ਨੇ ਉਹ ਮੈਮੋਰੈੰਡਮ ਪੜਿਆ, ਜੋ ਅੰਦਰ ਕੈਲੇਫੋਰਨੀਆਂ ਦੀ ਸਰਕਾਰ ਨੂੰ ਪੰਜਾਬ ਦੀ ਵਿਸਫੋਟਮ ਸਥਿਤੀ ਬਾਰੇ ਦਿੱਤਾ ਗਿਆ। ਭਾਈ ਗੁਰਮੀਤ ਸਿੰਘ ਖਾਲਸਾ ਨੇ ਪਹੁੰਚੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਦਾ ਹਾਰਦਿਕ ਦਿਲੋਂ ਧੰਨਵਾਦ ਕੀਤਾ। ਕੈਲੇਫੋਰਨੀਆ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਤੇ ਸੰਗਤਾਂ ਦੀ ਕੋਲੀਸ਼ਨ ਦੁਆਰਾ ਕੀਤਾ ਗਿਆ ਮੁਜ਼ਾਹਰਾ ਆਪਣੇ ਨਿਸ਼ਾਨੇ ਵਿਚ ਬੇਹੱਦ ਸਫਲ ਰਿਹਾ, ਜਿਸ ਵਿਚ ਆਪ ਮੁਹਾਰੇ ਸੰਗਤਾਂ ਪਹੁੰਚੀਆਂ। ਗੁਰਦੁਆਰਾ ਸਾਹਿਬ ਫਰੀਮਾਟ ਤੋਂ ਇਕ ਬੱਸ ਭਰ ਕੇ ਪਹੁੰਚੀ।

468 ad

Submit a Comment

Your email address will not be published. Required fields are marked *