ਕੈਲੀਫ਼ੋਰਨਿਆ ਦੇ ਸ਼ਹਿਰ ਫਰੀਮਾਂਟ ਵਿਚ ਸਰਬਤ ਖਾਲਸਾ ਅਤੇ ਸਿਖ ਪ੍ਰਭੂਸੱਤਾ’ ਦੇ ਵਿਸ਼ੇ ਤੇ ਸੈਮੀਨਾਰ

indiraprahsat
ਕੈਲੀਫ਼ੋਰਨਿਆ ਦੇ ਸ਼ਹਿਰ ਫਰੀਮਾਂਟ ਵਿਚ ‘ਸਰਬਤ ਖਾਲਸਾ ਅਤੇ ਸਿਖ ਪ੍ਰਭੂਸੱਤਾ’ ਦੇ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਇਸ ਵਿਚ ਲੰਗਾਰਾ ਕਾਲਜ ਵੈਨਕੂਵਰ ਤੋਂ ਪ੍ਰੋਫੈਸਰ ਇੰਦਰਾ ਪਰਾਹਸਟ ਨੇ ਆਪਣਾ ਪੇਪਰ ਪੜਿਆ। ਪ੍ਰੋ ਪਰਾਹਸਟ ਜਿੰਨਾ ਨੇ ਸਿੱਖ ਮਸਲਿਆਂ ਤੇ ਡੂੰਘੀ ਖੋਜ ਕੀਤੀ ਹੈ, ਨੇ ਕਿਹਾ ਕਿ ਅਜਾਦ ਖਾਲਿਸਤਾਨ ਸਿੱਖਾਂ ਦੀਆਂ ਸਮਸਿਆਵਾਂ ਦਾ ਹੱਲ ਹੀ ਨਹੀਂ ਬਲਕਿ ਸਿੱਖਾਂ ਨੂੰ ਆਪਣੀ ਹੋਂਦ ਬਚਾਉਣ ਲਈ ਆਪਣਾ ਦੇਸ਼ ਖਾਲਿਸਤਾਨ ਬਣਾਉਣਾ ਹੀ ਪੈਣਾ ਹੈ । ਓਹਨਾ ਕਿਹਾ ਕਿ ਆਜ਼ਾਦ ਭਾਰਤ ਦੀਆਂ ਨੀਹਾਂ ਹੀ ਘੱਟਗਿਣਤੀਆਂ ਖਿਲਾਫ਼ ਵਿਆਪਕ ਹਿੰਸਾ ਤੇ ਖੜੀਆਂ ਹਨ। ਓਹਨਾ ਕਿਹਾ ਸਿਖਾਂ ਖਿਲਾਫ਼ ਤਾਂ ਖਾਸ ਕਰਕੇ ਹਿੰਦੋਸਤਾਨੀ ਢਾਂਚੇ ਨੇ ਇੱਕ ਵਿਉਂਤਵਧ ਤਰੀਕੇ ਨਾਲ ਹਿੰਸਾ ਦਾ ਦੌਰ 1947 ਤੋਂ ਹੀ ਚਲਾਇਆ ਹੋਇਆ ਹੈ ਜਿਸਦੀ ਸਿਖਰ ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਉਸਤੋਂ ਬਾਅਦ ਵਾਲਾ ਦਹਾਕਾ ਸੀ। ਓਹਨਾ ਕਿਹਾ ਕਿ ਸਿਖਾਂ ਕੋਲ ਸਭ ਨਾਲੋਂ ਤਾਕਤਵਰ ਹਥਿਆਰ ਗੁਰਬਾਣੀ ਹੈ ਜੋ ਸਿਖਾਂ ਨੂੰ ਅਥਾਹ ਸ਼ਕਤੀ ਬਖਸ਼ਦੀ ਹੈ। ਓਹਨਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਸੰਤਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਦੁਨੀਆਂ ਦੀਆਂ ਮਾਡਰਨ ਸ਼ਕਤੀਆਂ ਵਲੋਂ ਵਹਾਏ ਜੁਲਮ ਅਤੇ ਭ੍ਰਿਸ਼ਟਾਚਾਰ ਦੇ ਦਰਿਆਂਵਾਂ ਨੂੰ ਉਲਟੀ ਦਿਸ਼ਾ ਵਿਚ ਵਗਾਕੇ ਵਿਖਾ ਦਿੱਤਾ ਅਤੇ ਸਿਖ ਕੌਮ ਨੂੰ ਆਪਣੀ ਸ਼ਕਤੀ ਦਾ 200 ਸਾਲ ਬਾਅਦ ਮੁੜ ਅਹਿਸਾਸ ਕਰਵਾ ਦਿੱਤਾ ।
prabhsharanbirਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵਿਚ ਪੀ ਐਚ ਡੀ ਕਰ ਰਹੇ ਪ੍ਰਭਸ਼ਰਨਬੀਰ ਸਿੰਘ ਨੇ ਫਰਾਂਸੀਸੀ ਫਿਲਾਸਫਰ ਮਿਸ਼ੇਲ ਫੂਕੋਅ ਦੇ ਹਵਾਲੇ ਨਾਲ ਗੱਲ ਕਰਦਿਆਂ ਆਧੁਨਿਕ ਦੌਰ ਵਿੱਚ ਸੱਤਾ ਵੱਲੋਂ ਮਨੁੱਖੀ ਹਸਤੀ ਨੂੰ ਗੁਲਾਮ ਬਣਾਉਣ ਦੇ ਤਰੀਕਿਆਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਹਨਾਂ ਕਿਹਾ ਕਿ ਜਿੱਥੇ ਆਧੁਨਿਕ ਸੰਸਥਾਵਾਂ ਬੰਦੇ ਦੇ ਤਨ ਦੇ ਨਾਲ ਮਨ ਨੂੰ ਵੀ ਗੁਲਾਮ ਕਰਦੀਆਂ ਹਨ, ਉੱਥੇ ਸਿੱਖ ਸੰਸਥਾਵਾਂ ਦਾ ਰੁਝਾਨ ਮਨੁੱਖੀ ਆਜ਼ਾਦੀ ਨੂੰ ਯਕੀਨੀ ਬਣਾਉਣਾ ਹੈ। ਸਿੱਖ ਸੰਘਰਸ਼ ਦੀ ਸਹੀ ਦਿਸ਼ਾ ਨਾ ਬਣ ਸਕਣ ਦਾ ਕਾਰਨ ਵੀ ਸਿੱਖ ਸੰਸਥਾਵਾਂ ਦਾ ਗੁਲਾਮ ਹੋਣਾ ਹੈ। ਉਹਨਾਂ ਕਿਹਾ ਕਿ ਅੱਜ ਸਿੱਖ ਸੰਸਥਾਵਾਂ ਨੂੰ ਖੁਦਮੁਖਤਿਆਰ ਕਰਨ ਲਈ ਉਪਰਾਲੇ ਕਰਨ ਦੀ ਲੋੜ ਹੈ। ਸਰਬੱਤ ਖਾਲਸਾ ਅਜਿਹੀ ਸੰਸਥਾ ਹੈ ਜਿਹੜੀ ਅਜੇ ਤੱਕ ਆਜ਼ਾਦ ਹੈ ਤੇ ਹਕੂਮਤਾਂ ਨਾਲ ਟਕਰਾਅ ਵਿੱਚੋਂ ਹੀ ਵਿੱਚਰਦੀ ਰਹੀ ਹੈ। ਇਸ ਲਈ ਸਰਬੱਤ ਖਾਲਸਾ ਨੂੰ ਸੁਰਜੀਤ ਕਰਨ ਦੀ ਲੋੜ ਹੈ ਤਾਂ ਕਿ ਪੰਥਕ ਸੰਘਰਸ਼ ਦੀ ਦਿਸ਼ਾ ਕਿਸੇ ਬਾਹਰੀ ਪ੍ਰਭਾਵ ਤੋਂ ਬਗੈਰ ਨਿਸਚਿਤ ਕੀਤੀ ਜਾ ਸਕੇ। ਓਹਨਾ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਅਪਨਾਏ ਧਰਮ ਪ੍ਰਚਾਰ ਦੇ ਤਰੀਕਾਕਰ ਨੂੰ ਅਪਣਾਉਣ ਦਾ ਜਿਕਰ ਕੀਤਾ।
ਕੋਲੰਬੀਆ ਯੂਨੀਵਰਸਿਟੀ ਦੇ ਅਮਨਦੀਪ ਸਿੰਘ ਨੇ ਕਿਹਾ ਕਿ ਆਧੁਨਿਕ ਸਕੂਲਾਂ ਵਿਚ ਪੜਾਈ ਕਰਕੇ ਕੁਝ ਮਾਨਸਿਕ ਤੌਰ ਤੇ ਗੁਲਾਮ ਹੋਏ ਸਿਖ ਵੀ ਸਿੱਖੀ ਨੂੰ ਪਛਮੀ ਢਾਂਚੇ ਵਿਚ ਢਾਲਣ ਦੀ ਵਕਾਲਤ ਕਰਕੇ ਆਪਣੇ ਆਪ ਨੂੰ ਅਗਾਂਹਵਧੂ ਸਾਬਤ ਕਰਦੇ ਹਨ ਪਰ ਅਸਲ ਵਿਚ ਸਿਖੀ ਵਰਗੇ ਮਹਾਨ ਫਲਸਫੇ ਨੂੰ ਪੱਛਮੀ ਨਜਰੀਏ ਤੋਂ ਵੇਖਕੇ ਆਪਣੀ ਮਾਨਸਿਕਤਾ ਦੀ ਗੁਲਾਮੀ ਦਾ ਇਜਹਾਰ ਕਰ ਰਹੇ ਹਨ।
ਇਨਟਲ ਕਾਰਪੋਰੇਸ਼ਨ ਦੇ ਤਜਿੰਦਰ ਸਿੰਘ ਨੇ ਵਿਸਥਾਰ ਨਾਲ ਸਾਬਤ ਕੀਤਾ ਕਿ ਆਧੁਨਿਕ ਯੁਗ ਦੀਆਂ ਹਕੂਮਤ ਕਿਸ ਤਰਾਂ ਟੀ ਵੀ ਅਤੇ ਹੋਰ ਸੰਚਾਲਿਕ ਮਾਧਿਆਮ ਰਾਹੀਂ ਲੋਕਾਂ ਦੀ ਸੋਸ਼ਿਲ ਇੰਜਨੀਰਿੰਗ ਕਰਕੇ ਓਹਨਾ ਨੂੰ ਕਾਰਪੋਰੇਸ਼ਨਾ ਦੀ ਸਕਿਲਡ ਲੇਬਰ ਬਣਾਕੇ ਗੁਲਾਮੀ ਕਰਵਾ ਰਹੀਆਂ ਹਨ ।
ਯੂ ਸੀ ਡੇਵਿਸ ਦੇ ਡਾਕਟਰ ਗੁਰਤੇਜ ਸਿੰਘ ਨੇ ਸੁਚਜਤਾ ਨਾਲ ਸਟੇਜ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਸਿੱਖ ਪੰਥ ੲਿਕ ਬਹੁਤ ਹੀ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਅਤੇ ੲਿਸ ਲੲੀ ਸਿੱਖ ਵਿਦਵਾਨਾਂ ਅਤੇ ਧਾਰਮਿਕ ਸਕਸ਼ੀਅਤਾਂ ਨੂੰ ਰਲ ਕੇ ਸੰਗਤ ਨੂੰ ਜਾਗਰੂਪ ਕਰਨ ਅਤੇ ਪੰਥ ਵਿਰੋਧੀ ਤਾਕਤਾਂ ਦਾ ਡਟ ਕੇ ਮੁਕਬਲਾ ਕਰਨ ਦੀ ਲੋੜ ਹੈ।
ਸਰੋਤਿਆਂ ਨੇ ਸਾਰੇ ਸੈਮੀਨਾਰ ਨੂੰ ਬਹੁਤ ਹੀ ਇਕਾਗਰਤਾ ਨਾਲ ਸੁਣਿਆ ਅਤੇ ਅਜਿਹੇ ਹੋਰ ਸੈਮੀਨਾਰ ਕਰਵਾਉਣ ਦੀ ਸਲਾਹ ਦਿੱਤੀ ।

468 ad

Submit a Comment

Your email address will not be published. Required fields are marked *