ਕੈਲੀਫੋਰਨੀਆ ”ਚ ਕੈਪਟਨ ਦਾ ਭਾਰੀ ਵਿਰੋਧ, ਸਮਾਗਮ ”ਚ ਸੁੱਟੀਆਂ ਗਈਆਂ ਜੁੱਤੀਆਂ ਤੇ ਬੋਤਲਾਂ!

1

ਕੈਲੇਫੋਰਨੀਆ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਕੈਲੇਫੋਰਨੀਆ ਵਿੱਚ ਜਬਰਦਸਤ ਵਿਰੋਧ ਹੋਇਆ। ਉਨ੍ਹਾਂ ਨੂੰ ਸਮਾਗਮ ਵਿਚਾਲੇ ਛੱਡ ਕੇ ਹੀ ਜਾਣਾ ਪਿਆ। ਮਾਮਲਾ ਇੰਨਾ ਵਧ ਗਿਆ ਕਿ ਵਿਰੋਧ ਕਰ ਰਹੇ ਲੋਕਾਂ ਨੇ ਉਨ੍ਹਾਂ ਵੱਲ ਜੁੱਤੀਆਂ ਤੇ ਬੋਤਲਾਂ ਵੀ ਸੁੱਟੀਆਂ। ਇਸ ਦੌਰਾਨ ਕੈਪਟਨ ਦੇ ਹਮਾਇਤੀਆਂ ਨੇ ਘੇਰਾ ਬਣਾ ਕੇ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਕੱਢਿਆ।

ਮੀਡੀਆ ਰਿਪੋਰਟਾਂ ਅਨੁਸਾਰ ਇਹ ਮਾਮਲਾ ਉਸ ਵੇਲੇ ਭੜਕਿਆ ਜਦੋਂ ਚੁਰਾਸੀ ਕਤਲੇਆਮ ਦੇ ਪੀੜਤਾਂ ‘ਤੇ ਕੈਪਟਨ ਦੇ ਹਮਾਇਤੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਗਰਮ ਖਿਆਲੀ ਤੇ ਕੈਪਟਨ ਦੇ ਹਮਾਇਤੀ ਆਪਸ ਵਿੱਚ ਟਕਰਾਅ ਗਏ। ਗਰਮ ਖਿਆਲੀਆਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਾਏ। ਮਾਮਲਾ ਵਧਦਾ ਵੇਖ ਕੈਪਟਨ ਦੇ ਹਮਾਇਤੀ ਉਨ੍ਹਾਂ ਨੂੰ ਉੱਥੋਂ ਕੱਢ ਕੇ ਲੈ ਗਏ।

ਦਰਅਸਲ ਚੁਰਾਸੀ ਕਤਲੇਆਮ ਦੇ ਪੀੜਤਾਂ ਦਾ ਰਿਸ਼ਤੇਦਾਰ ਮੁਹਿੰਦਰ ਸਿੰਘ ਕੈਪਟਨ ਤੋਂ ਉਨ੍ਹਾਂ ਦੇ ਉਸ ਬਿਆਨ ਬਾਰੇ ਸਵਾਲ ਪੁੱਛਣਾ ਚਾਹੁੰਦਾ ਸੀ ਕਿ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸਿੱਖਾਂ ਦੇ ਕਤਲੇਆਮ ਵਿੱਚ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦਾ ਕੋਈ ਰੋਲ ਨਹੀਂ। ਇਸ ਗੱਲ ਨੂੰ ਲੈ ਕੇ ਕੈਪਟਨ ਦੇ ਹਮਾਇਤੀਆਂ ਨੇ ਮੁਹਿੰਦਰ ਸਿੰਘ ‘ਤੇ ਹਮਲਾ ਕਰ ਦਿੱਤਾ।

ਇਸ ਗੱਲ਼ ਨੂੰ ਲੈ ਕੇ ਕਤਲੇਆਮ ਪੀੜਤਾਂ ਦੇ ਹਮਾਇਤੀ ਤੇ ਗਰਮ ਖਿਆਲੀ ਭੜਕ ਗਏ। ਉਨ੍ਹਾਂ ਨੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਲਖ ਕਲਾਮੀ ਵੀ ਹੋਈ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ‘ਸਿੱਖਜ਼ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਬੜੇ ਦੁਖ ਦੀ ਗੱਲ ਹੈ ਕਿ ਕੈਪਟਨ ਵੱਲੋਂ ਸਵਾਲ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਦੇ ਹਮਾਇਤੀਆਂ ਨੇ ਹੁੱਲੜ ਮਚਾਇਆ ਹੈ। ਕੈਪਟਨ ਦੇ ਸਹਿਯੋਗੀਆਂ ਨੂੰ ਕੈਪਟਨ ਦੇ ਵਾਹਨ ਨੂੰ ਘਾਹ ਤੇ ਚੜਾ ਕੇ ਭੱਜਣਾ ਪਿਆ।

captain-in suv captain-in suv1 captain-in suv11 captain-in suv111

468 ad

Submit a Comment

Your email address will not be published. Required fields are marked *