ਕੈਲਗਰੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ 14 ਮਈ ਨੂੰ ਹੋਵੇਗਾ।

14ਕੈਲਗਰੀ , 14 ਮਈ ( ਪੀਡੀ ਬੇਉਰੋ ) ਖਾਲਸਾ ਪੰਥ ਦੇ 317 ਵੇਂ ਜਨਮ ਦਿਨ ਨੂੰ ਸਮਰਪਿਤ ਕੈਲਗਰੀ ਵਿਖੇ 17ਵਾਂ ਨਗਰ ਕੀਰਤਨ ਇਸ ਸਾਲ 14 ਮਈ ਦਿਨ ਸਨਿੱਚਰਵਾਰ ਨੂੰ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਪ੍ਰਧਾਨ ਸ: ਪਰਮੀਤ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਪਾਵਨ ਬੀੜ ਸੁੰਦਰ ਫਲੋਟ ਉੱਪਰ ਸ਼ੁਸੋਵਿਤ ਹੋਵੇਗੀ । ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਰਵਾਨਗੀ 10:30 ਹੋਵੇਗੀ ।ਤਕਰੀਬਨ 3 ਵਜੇ ਦੇ ਕਰੀਬ ਗੁਰੂਘਰ ਵਾਪਸੀ ਹੋਵੇਗੀ । ਭਾਵੇਂ ਨਗਰ ਕੀਰਤਨ ਦੌਰਾਨ ਰਾਗੀਆਂ ਢਾਡੀਆਂ ਵੱਲੋਂ ਗੁਰੂ ਜੱਸ ਗਾਇਨ ਕਰਦੇ ਹੋਏ ਨਾਲੋ ਨਾਲ ਸੰਗਤਾਂ ਸਿੱਖ ਇਤਹਾਸ ਦੇ ਪੰਨਿਆਂ ਨਾਲ ਜੋੜਿਆ ਜਾਵੇਗਾ, ਪਰ ਵਾਪਸੀ ਉਪਰੰਤ ਵੀ ਗੁਰੂਘਰ ਆਕੇ ਫਿਰ ਦੀਵਾਨ ਸੱਜਣਗੇ। । ਕੈਲਗਰੀ ਦੇ ਇਤਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਨਗਰ ਕੀਰਤਨ ਦਾ ਸਿੱਧਾ ਪ੍ਰਸਾਰਣ ਚੈਨਲ ਪੰਜਾਬੀ ਟੀਵੀ ਉੱਪਰ ਕੈਲਗਰੀ ਟਾਈਮ ਸਵੇਰੇ 10 ਵਜੇ ਤੋਂ ਲੈਕੇ ਸਾਮ 3 ਵਜੇ ਤੱਕ ਹੋਵੇਗਾ। ਇਸ ਮੌਕੇ ਇੱਕ ਅੰਦਾਜੇ ਅਨੁਸਾਰ 50 ਹਜਾਰ ਸਿੱਖ ਸੰਗਤਾਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।

468 ad

Submit a Comment

Your email address will not be published. Required fields are marked *