ਕੈਲਗਰੀ ਦੀ 16 ਸਾਲਾ ਲੜਕੇ ‘ਤੇ ਕਤਲ ਦੇ ਦੋਸ਼

ਕੈਲਗਰੀ ਦੀ 16 ਸਾਲਾ ਲੜਕੇ 'ਤੇ ਕਤਲ ਦੇ ਦੋਸ਼

ਕੈਲਗਰੀ ਦੀ ਇਕ 16 ਸਾਲਾ ਲੜਕੇ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਸ਼ਨੀਵਾਰ ਦੁਪਹਿਰ ਨੂੰ ਪੁਲਸ ਨੂੰ ਸੂਚਨਾ ਮਿਲੀ ਕਿ 2800 ਬਲਾਕ ਵਿਚ ਸਥਿਤ ਇਕ ਘਰ ਵਿਚ ਉਨ੍ਹਾਂ ਨੂੰ ਕੁਝ ਸ਼ੱਕੀ ਹਾਲਾਤ ਮਹਿਸੂਸ ਹੋ ਰਹੇ ਹਨ। ਪੁਲਸ ਉਕਤ ਘਰ ਵਿਚ ਪਹੁੰਚੀ ਅਤੇ ਦੇਖਿਆ ਇਕ ਇਕ ਬਜ਼ੁਰਗ ਔਰਤ ਦੀ ਲਾਸ਼ ਪਈ ਸੀ। ਪੁਲਸ ਨੂੰ ਔਰਤ ਦੀ ਮੌਤ ਸ਼ੱਕੀ ਲੱਗੀ ਅਤੇ ਇਸ ਮਾਮਲੇ ਵਿਚ ਪੁਲਸ ਨੇ ਇਕ 16 ਸਾਲਾ ਲੜਕੇ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਮੰਨਣਾ ਹੈ ਕਿ ਇਹ ਲੜਕਾ ਪੀੜਤ ਨੂੰ ਜਾਣਦਾ ਹੈ। ਲੜਕੇ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ। ਨਾਬਾਲਗ ਹੋਣ ਦੇ ਕਾਰਨ ਲੜਕੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

468 ad