ਕੈਪਟਨ ਦੀ ਰੈਲੀ ਲਈ ਕਾਂਗਰਸ ਨੇ ਪੂਰੀ ਤਾਕਤ ਲਾਈ – ਵਰਕਰਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ

captin Amrinder singhਬਠਿੰਡਾ, 11 ਦਸੰਬਰ:- ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਵਰਕਰਾਂ ‘ਚ ਪੈਦਾ ਹੋਏ ਉਤਸ਼ਾਹ ਨੂੰ ਵਿਸ਼ਾਲ ਇਕੱਠ ‘ਚ ਬਦਲਣ ਲਈ ਕੀਤੀ ਜਾ ਰਹੀ ਬਦਲਾਅ ਰੈਲੀ ਲਈ ਪਾਰਟੀ ਨੇ ਪੂਰੀ ਤਾਕਤ ਲਗਾ ਦਿਤੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ 23 ਨਵੰਬਰ ਨੂੰ ਸਦਭਾਵਨਾਵਾਂ ਰੈਲੀਆਂ ਸ਼ੁਰੂ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਬਠਿੰਡਾ ‘ਚ ਅਕਾਲੀ ਦਲ ਦੇ ਬਰਾਬਰ ਰੈਲੀ ਕਰਨ ਦੀ ਦਿਤੀ ਚੁਨੌਤੀ ਨੂੰ ਪ੍ਰਭਾਵਸ਼ਾਲੀ ਜਵਾਬ ਦੇਣ ਲਈ ਕੈਪਟਨ ਖ਼ੇਮੇ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ |
ਮਹੱਤਵਪੂਰਨ ਗੱਲ ਇਹ ਹੈ ਕਿ ਮਾਲਵਾ ਖੇਤਰ ਵਿਚ ਸਮੂਹ ਆਗੂ ਤੇ ਵਰਕਰ ਪੂਰੇ ਊੁਤਸ਼ਾਹ ਨਾਲ ਕੈਪਟਨ ਧੜੇ ਨਾਲ ਚਲ ਰਹੇ ਹਨ | ਉਂਜ ਵੀ ਮਾਲਵਾ ਖੇਤਰ ਨੂੰ ਕੈਪਟਨ ਦਾ ਗੜ੍ਹ ਮੰਨਿਆ ਜਾਂਦਾ ਹੈ | ਇਸ ਖੇਤਰ ਦੇ ਜ਼ਿਆਦਾਤਰ ਆਗੂ ਹਰ ਦੁੱਖ-ਸੁੱਖ ਦੀ ਘੜੀ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਖੜੇ ਰਹੇ ਹਨ | ਕਿਸੇ ਸਮੇਂ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਨੇੜੇ ਰਹੇ ਕਾਂਗਰਸੀ ਵੀ ਹੁਣ ਮੌਕੇ ਦੀ ਨਜ਼ਾਕਤ ਸਮਝਦੇ ਹੋਏ ਪਾਲਾ ਬਦਲ ਗਏ ਹਨ | ਕੁੱਝ ਸਮਾਂ ਪਹਿਲਾਂ ਜੱਟ ਮਹਾਂ ਸਭਾ ਦੇ ਪ੍ਰਧਾਨ ਨਿਯੁਕਤ ਹੋਣ ਤੋਂ ਬਾਅਦ ਇਸ ਦੇ ਆਗੂ ਤੇ ਵਰਕਰ ਵੀ ਅਪਣੇ ਆਗੂ ਦੀ ਲੋਕਪਿ੍ਅਤਾ ਨੂੰ ਹੋਰ ਵਧਾਉਣ ਲਈ ਜੁਟੇ ਹੋਏ ਹਨ | ਸਾਬਕਾ ਵਿਧਾਇਕ ਤੇ ਅਕਾਲੀ ਦਲ ਨੂੰ ਕੁੱਝ ਸਮਾਂ ਪਹਿਲਾਂ ਅਲਵਿਦਾ ਕਹਿਣ ਵਾਲੇ ਮੰਗਤ ਰਾਏ ਬਾਂਸਲ ਵੀ ਉਕਤ ਰੈਲੀ ਵਾਲੇ ਦਿਨ ਮੁੜ ਕਾਂਗਰਸ ਵਿਚ ਸ਼ਮੂਲੀਅਤ ਕਰ ਰਹੇ ਹਨ |
ਇਸੇ ਤਰ੍ਹਾਂ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਬੁਰੀ ਤਰ੍ਹਾਂ ਹੋਈ ਹਾਰ ਲਈ ਗਾਂਧੀ ਪਰਵਾਰ ਨੂੰ ਘਰ ਬੈਠਣ ਦੀ ਸਲਾਹ ਦੇ ਕੇ ਪਾਰਟੀ ‘ਚੋਂ ਮੁਅੱਤਲੀ ਦਾ ਦੰਭ ਝੱਲਣ ਵਾਲੇ ‘ਪੰਜਾਬ ਦੀ ਆਵਾਜ਼’ ਜਗਮੀਤ ਸਿੰਘ ਬਰਾੜ ਨੇ ਵੀ ਬਦਲੀਆਂ ਹੋਈਆਂ ਪ੍ਰਸਥਿਤੀਆਂ ਦੌਰਾਨ ਕੈਪਟਨ ਨੂੰ ਤਨੋਂ ਮਨੋਂ ਪ੍ਰਧਾਨ ਮੰਨ ਲਿਆ ਹੈ | ਰੈਲੀ ਦੀ ਸਫ਼ਲਤਾ ਲਈ ਕੈਪਟਨ ਅਮਰਿੰਦਰ ਸਿੰਘ ਦੇ ਖ਼ੇਮੇ ਨਾਲ ਸਬੰਧਤ ਸੀਨੀਅਰ ਆਗੂਆਂ ਵਲੋਂ ਲਗਾਤਾਰ ਖੇਤਰ ਦਾ ਦੌਰਾ ਕੀਤਾ ਜਾ ਰਿਹਾ ਹੈ | ਕੈਪਟਨ ਧੜੇ ਨਾਲ ਚਟਾਨ ਵਾਂਗ ਖੜੇ ਸੁਨੀਲ ਜਾਖੜ ਵੀ ਅਪਣੀ ਹਾਜ਼ਰੀ ਲਗਵਾ ਗਏ ਹਨ ਜਦੋਂ ਕਿ ਇਸ ਰੈਲੀ ਦੇ ਨਵੇਂ ਬਣਾਏ ਗਏ ਕਨਵੀਨਰ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਅਤੇ ਕੈਪਟਨ ਦੇ (ਬਾਕੀ ਸਫ਼ਾ 2 ‘ਤੇ)
ਦਫ਼ਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਲਗਾਤਾਰ ਸਥਾਨਕ ਆਗੂਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ | ਕੈਪਟਨ ਦੀ ਲੋਕਪਿ੍ਅਤਾ ਨੂੰ ਦੇਖਦੇ ਹੋਏ ਕਾਫ਼ੀ ਝੱਕੋ ਤੱਕੀ ਬਾਅਦ ਉਨ੍ਹਾਂ ਨੂੰ ਪੰਜਾਬ ਦੀ ਕਮਾਂਡ ਸੌਾਪਣ ਲਈ ਰਾਜ਼ੀ ਹੋਏ ਰਾਹੁਲ ਗਾਂਧੀ ਦੇ ਵੀ ਇਸ ਸਮਾਗਮ ਵਿਚ ਪੁਜਣ ਦੀ ਪੁੂਰੀ ਉਮੀਦ ਹੈ |
ਸੂਤਰਾਂ ਅਨੁਸਾਰ ਬੇਸ਼ੱਕ ਉਨ੍ਹਾਂ 15 ਦਸੰਬਰ ਨੂੰ ਕੋਈ ਹੋਰ ਪੋ੍ਰਗਰਾਮ ਬਣਾਇਆ ਹੋਇਆ ਹੈ ਪ੍ਰੰਤੂ ਨਵੇਂ ਪ੍ਰਧਾਨ ਵਲੋਂ (ਬਾਕੀ ਸਫ਼ਾ 2 ‘ਤੇ)
ਤਾਜਪੋਸ਼ੀ ਸਮਾਰੋਹ ਵਿਚ ਪੁੱਜਣ ਲਈ ਦਿਤੇ ਸੱਦੇ ਪੱਤਰ ਤੋਂ ਬਾਅਦ ਉਹ ਵੀ ਖ਼ੁਦ ਪੰਜਾਬ ਆਉਣਾ ਚਾਹੁੰਦੇ ਹਨ | ਉਕਤ ਦਿਨ ਪੰਜਾਬ ਕਾਂਗਰਸ ਪੂਰੀ ਇਕਜੁਟ ਨਜ਼ਰ ਆਵੇਗੀ ਤੇ ਸੰਭਾਵਨਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਵੀ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਅਪੀਲ ਉਪਰ ਜ਼ਰੂਰ ਇਸ ਸਮਾਗਮ ਵਿਚ ਹਾਜ਼ਰੀ ਲਗਾਉਣ | ਸੱਤਾਧਿਰ ਵਲੋਂ ਕਾਂਗਰਸ ਦੀ ਰੈਲੀ ਨੂੰ ਠੁੱਸ ਕਰਨ ਲਈ ਬਸਾਂ ਲੈਣ ਵਿਚ ਰੁਕਾਵਟ ਪਾਉਣ ਦੇ ਖ਼ਦਸ਼ਿਆਂ ਦੇ ਚਲਦਿਆਂ ਪਾਰਟੀ ਆਗੂਆਂ ਵਲੋਂ ਪੰਜਾਬ ‘ਚ ਅਪਣੇ ਸਮਰਥਕ ਟ੍ਰਾਂਸਪੋਟਰਾਂ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਟ੍ਰਾਂਸਪੋਟਰਾਂ ਨਾਲ ਸੰਪਰਕ ਕੀਤਾ ਗਿਆ ਹੈ | ਕੈਪਟਨ ਅਮਰਿੰਦਰ ਸਿੰਘ ਦੇ ਖ਼ੇਮੇ ਮੁਤਾਬਕ ਬਦਲਦੇ ਸਿਆਸੀ ਹਾਲਾਤ ਮੁਤਾਬਕ ਤਾਜਪੋਸ਼ੀ ਕਮ ਬਦਲਾਅ ਰੈਲੀ ਵਿਚ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਇਹ ਲੜੀ ਅੱਗੇ ਜਾਰੀ ਰੱਖੀ ਜਾਵੇਗੀ ਤੇ ਆਉਣ ਵਾਲੇ ਸਮੇਂ ਦੌਰਾਨ ਪੰਜਾਬ ਕਾਂਗਰਸ ਵਲੋਂ ਪੂਰੀਆਂ ਚੋਣਾਵੀ ਤਿਆਰੀਆਂ ਵਿੱਢ ਦਿਤੀਆਂ ਜਾਣਗੀਆਂ |

468 ad

Submit a Comment

Your email address will not be published. Required fields are marked *