ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖਸ ਫਾਰ ਜਸਟਿਸ ਵਲੋਂ ਮਾਨਹਾਨੀ ਦਾ ਨੋਟਿਸ ਸਰਵ ਕੀਤਾ

 

Captain Amrinder Singh being served court papers by a Service Company member

Captain Amarinder Singh being served court papers by a Service Company member

ਮਿਲੀਪੀਟਸ (ਕੈਲੀਫੋਰਨੀਆ) ਅੱਜ ਕੈਲੀਫੋਰਨੀਆ ਦੇ ਮਿਲਪੀਟਸ ਸ਼ਹਿਰ ਵਿੱਚ ਇੱਕ ਸਮਾਗਮ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਦੇ ਰਹੇ ਸੀ ਤਾਂ ਇੱਕ ਸੁਆਲ ਕਰਤਾ ਸੱਜਣ ਨੇ ਮਾਈਕ ਤੇ ਆ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਅਮਰੀਕੀ ਅਦਾਲਤ ਦੇ ਪੇਪਰ ਸਰਵ ਕਰ ਦਿੱਤੇ। ਇਸ ਸਰਵਿਸ ਕੰਪਨੀ ਦੇ ਇੱਕ ਹੋਰ ਕਾਰਕੁੰਨ ਨੇ ਇਸਦੀ ਵੀਡੀਓ ਬਣਾ ਲਈ ਜੋ ਇੰਟਰਨੈਟ ਤੇ ਵਾਇਰਲ ਹੋ ਚੁੱਕੀ ਹੈ। ਭਾਵੇਂ ਕਿ ਅਜੇ ਤੱਕ ਸਿੱਖਸ ਫਾਰ ਜਸਟਿਸ ਦੇ ਮਾਨਹਾਨੀ ਦੇ ਕੇਸ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਕਿੰਨੇ ਧਨ ਲਈ ਮੁਕੱਦਮਾ ਦਰਜ ਕੀਤਾ ਹੈ, ਪਰ ਇਸ ਮੁਕੱਦਮੇ ਦਾ ਮੁੱਖ ਕਾਰਣ ਕੈਪਟਨ ਅਮਰਿੰਦਰ ਸਿੰਘ ਵਲੋਂ ਹਿੰਦੋਸਤਾਨ ਟਾਇਮਜ਼ ਨੂੰ ਦਿੱਤੇ ਬਿਆਨ ਵਿੱਚ ਸਿੱਖਸ ਫਾਰ ਜਸਟਿਸ ਉਪਰ ਪਾਕਿਸਤਾਨੀ ਖੁਫੀਆ ਏਜੰਸੀ ਦਾ ਹੱਥਠੋਕਾ ਹੋਣ ਦਾ ਦੋਸ਼ ਲਾਇਆ ਸੀ। ਭਾਵੇਂ ਕਿ ਕੁੱਝ ਦਿਨ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਵਾਪਿਸ ਲੈ ਲਿਆ ਸੀ, ਪਰ ਸਿੱਖਸ ਫਾਰ ਜਸਟਿਸ ਦੇ ਕਹਿਣ ਅਨੁਸਾਰ ਉਨ੍ਹਾਂ ਦੀ ਸੰਸਥਾ ਦੇ ਵਕਾਰ ਨੂੰ ਢਾਹ ਲੱਗ ਚੁੱਕੀ ਹੈ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਅਦਾਲਤੀ ਮੁਕੱਦਮੇ ਦੇ ਦਸਤਾਵੇਜ਼ ਸਰਵ ਹੋ ਚੁੱਕੇ ਹਨ।
ਹੈਰਾਨੀ ਵਾਲੀ ਗੱਲ ਹੈ ਕਿ ਕਾਨੂੰਨ ਤੋਂ ਨਾਕਫੀਅਤ ਰੱਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਸਹਿਯੋਗੀਆਂ ਨੇ ਪੇਪਰ ਸਰਵ ਕਰਨ ਆਏ ਸੱਜਣ ਨੂੰ ਪੇਪਰ ਮੋੜਨ ਦੀ ਕੋਸ਼ਿਸ਼ ਕੀਤੀ ਕਿ ਇਹ ਪੇਪਰ ਕੈਪਟਨ ਨੇ ਪ੍ਰਵਾਨ ਨਹੀਂ ਕੀਤੇ, ਜਦੋਂ ਕਿ ਕਾਨੂੰਨ ਇਹ ਮੰਗ ਕਰਦਾ ਹੈ ਕਿ ਅਦਾਲਤੀ ਕਾਗਜ਼ ਬਚਾਓ ਵਾਲੀ ਧਿਰ (Defender) ਕੋਲ ਪਹੁੰਚਾਏ ਜਾਣ ਨਾਂ ਕਿ ਪ੍ਰਵਾਨ ਕਰਵਾਏ ਜਾਣ। ਹੁਣ ਕੈਪਟਨ ਅਮਰਿੰਦਰ ਸਿੰਘ ਕੋਲ 20 ਦਿਨ ਦਾ ਵਕਤ ਹੈ ਕਿ ਉਹ ਆਪਣੀ ਡੀਫੈਂਸ ਫਾਇਲ ਕਰੇ। ਅਗਰ ਨਹੀਂ ਕਰਦਾ ਤਾਂ ਇੱਕ ਤਰਫੀ ਜਜਮੈਂਟ ਹੋ ਜਾਵੇਗੀ ਜਿਸ ਨੂੰ ਵਸੂਲ ਕਰਨ ਲਈ ਅਗਲੇਰੀ ਕਾਰਵਾਈ ਵੀ ਹੋ ਸਕਦੀ ਹੈ। ਅਗਰ ਕੈਪਟਨ ਅਮਰਿੰਦਰ ਸਿੰਘ ਇਸ ਕੇਸ ਨੂੰ ਡੀਫੈਂਡ ਕਰਦਾ ਹੈ ਤਾਂ ਇਹ ਕੇਸ ਉਹ ਹਾਰੇਗਾ ਹੀ ਕਿਉਂਕਿ ਉਸਨੇ ਆਪਣੇ ਦਿੱਤੇ ਬਿਆਨ ਨੂੰ ਗਲਤ ਸਾਬਤ ਕਰਦਿਆਂ ਉਸਨੂੰ ਵਾਪਿਸ ਲੈ ਲਿਆ ਹੈ।

Captain Amarinder Singh looking down at documents when served.

Captain Amarinder Singh looking down at documents when served.

468 ad

Submit a Comment

Your email address will not be published. Required fields are marked *