ਕੈਨੇਡੀਆਈ ਸਿੱਖਾਂ ਨੇ ਕਾਮਾਗਾਟਾਮਾਰੂ ਘਟਨਾ ਨੂੰ ਸਕੂਲੀ ਪਾਠਕ੍ਰਮ ”ਚ ਸ਼ਾਮਲ ਕਰਨ ਦੀ ਕੀਤੀ ਮੰਗ

16ਟੋਰਾਂਟੋ, 20 ਮਈ (ਪੀਡੀ ਬੇਉਰੋ ) ਕੈਨੇਡੀਆਈ ਸਿੱਖਾਂ ਨੇ 1914 ਦੀ ਕਾਮਾਗਾਟਾਮਾਰੂ ਘਟਨਾ ਨੂੰ ਕੈਨੇਡਾ ਦੇ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਭਾਰਤੀ ਪ੍ਰਵਾਸੀਆਂ ਨਾਲ ਹੋਈ ਬੇਇਨਸਾਫੀ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਮਾਫੀ ਮੰਗੇ ਜਾਣ ਦਾ ਉਨ੍ਹਾਂ ਸਵਾਗਤ ਕੀਤਾ ਹੈ। ਟਰੂਡੋ ਨੇ ਹਾਊਸ ਆਫ ਕਾਮਨਸ ‘ਚ ਮਾਫੀ ਮੰਗਦੇ ਹੋਏ ਕਿਹਾ, ‘ਇਕ ਸਦੀ ਤੋਂ ਵੀ ਪਹਿਲਾਂ ਇਕ ਬਹੁਤ ਵੱਡੀ ਬੇਇਨਸਾਫੀ ਹੋਈ ਸੀ।’ ਵਿਸ਼ਵ ਸਿੱਖ ਸੰਗਠਨ ਨੇ ਕੈਨੇਡੀਆਈ ਸੂਬਾਈ ਮੰਤਰੀਆਂ ਨੂੰ ਪੱਤਰ ਲਿੱਖ ਕੇ ਕਾਮਾਗਾਟਾਮਾਰੂ ਘਟਨਾ ਨੂੰ ਸਕੂਲੀ ਪਾਠਕ੍ਰਮ ‘ਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਸੰਗਠਨ ਮੁਖੀ ਮੁਖਬੀਰ ਸਿੰਘ ਨੇ ਦੱਸਿਆ ਕਿ ਹਾਊਸ ਆਫ ਕਾਮਨਸ ‘ਚ ਅੱਜ ਪ੍ਰਧਾਨ ਮੰਤਰੀ ਟਰੂਡੋ ਦੀ ਮਾਫੀ ਕੈਨੇਡੀਆਈ ਸਿੱਖਾਂ ਲਈ ਇਕ ਇਤਿਹਾਸਕ ਪਲ ਹੈ ਤੇ ਇਹ ਕੈਨੇਡਾ ਦੇ ਇਤਿਹਾਸ ‘ਚ ਕਾਮਾਗਾਟਾਮਾਰੂ ਦੇ ਕਾਲੇ ਅਧਿਆਏ ਨੂੰ ਜ਼ਾਹਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਜ਼ਰੂਰੀ ਹੈ ਕਿ ਇਸ ਘਟਨਾ ਨੂੰ ਉਕਸਾਉਣ ਵਾਲੀ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਸਾਡੀ ਸਿੱਖਿਆ ਦੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਇਹ ਵੀ ਜ਼ਰੂਰੀ ਹੈ ਕਿ ਕੈਨੇਡਾ ਵਾਸੀ ਵਜੋਂ ਅਸੀਂ ਆਪਣੇ ਬੱਚਿਆਂ ਨੂੰ ਨਸਲਵਾਦ ਵਰਗੇ ਮੁੱਦਿਆਂ ਦਾ ਮੁਕਾਬਲਾ ਕਰਨ ਦੀ ਸਿੱਖਿਆ ਦੇਈਏ ਤੇ ਕਾਮਾਗਾਟਾਮਾਰੂ ਘਟਨਾ ਬਾਰੇ ਜਾਨਣਾ ਅਜਿਹਾ ਕਰਨ ਲਈ ਇਕ ਸ਼ਾਨਦਾਰ ਮੌਕਾ ਹੈ।

468 ad

Submit a Comment

Your email address will not be published. Required fields are marked *