ਕੈਨੇਡਾ ਵਿਚ ਉੱਠੀ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰਨ ਦੀ ਮੰਗ

ਸਰੀ—ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਅਤੇ ਦਲਿਤ ਜਥੇਬੰਦੀਆਂ ਵੱਲੋਂ ਭਾਰਤ ਦੇ ਯੋਗ ਗੁਰੂ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ । ਯੋਗ ਗੁਰੂ ਦੀ Ramdevਗ੍ਰਿਫਤਾਰੀ ਲਈ ਮਨੁੱਖੀ ਸਮਾਨਤਾ ਅਧਿਕਾਰ ਜਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਸ਼ਾਮ ਦੇ ਸੱਤ ਵਜੇ ਸਰੀ ਦੇ ਹਾਲੈਂਡ ਪਾਰਕ ਵਿਚ ਰੋਸ ਵਿਖਾਵਾ ਕੀਤਾ ਜਾ ਰਿਹਾ ਹੈ । ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਅਵਤਾਰ ਗਿੱਲ ਨੇ ਕਿਹਾ ਹੈ ਕਿ ਰਾਮਦੇਵ ਵੱਲੋਂ ਦਲਿਤ ਔਰਤਾਂ ਬਾਰੇ ਕੀਤੀਆਂ ਭੱਦੀਆਂ ਟਿੱਪਣੀਆਂ ਦੀ ਸੱਭਿਅਕ ਸਮਾਜ ਵਿਚ ਕੋਈ ਥਾਂ ਨਹੀ ਹੈ । ਕੈਨੇਡਾ ਵਿਚ ਭਾਰਤੀ ਮੂਲ ਦੀਆਂ ਕੁਝ ਸਮਾਜਿਕ ਅਤੇ ਧਾਰਮਿਕ ਸੰਸਥਾਂਵਾ ਵੱਲੋਂ ਵੀ ਬਾਬਾ ਰਾਮਦੇਵ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ।

468 ad