ਕੈਨੇਡਾ ਵਿਖੇ ਹੋਵੇਗੀ ਭਾਰਤ, ਪਾਕਿਸਤਾਨ ਦੀ ਫਰੈਂਡਸ਼ਿਪ ਕ੍ਰਿਕਟ ਕੱਪ ਲੀਗ

ਵੈਨਕੂਵਰ—ਬ੍ਰਿਟਿਸ਼ ਕੋਲੰਬੀਆ ਮੈਨਲੈਂਡ ਕ੍ਰਿਕਟ ਲੀਗ ਬੀ. ਸੀ. ਐੱਮ. ਸੀ. ਐੱਲ. ਦੇ ਵਾਈਸ ਪ੍ਰੈਜੀਡੈਂਟ ਅਤੇ ਕੋਸਮੋਸ ਕ੍ਰਿਕਟ ਕਲੱਬ ਦੇ ਪ੍ਰੈਜੀਡੈਂਟ Indo-Pak Leagueਹਰਜੀਤ ਸੰਧੂ ਨੇ ਦੱਸਿਆ ਕਿ ਸਰੀ (ਕੈਨੇਡਾ) ਵਿਖੇ 7ਵਾਂ ਇੰਡੀਆ ਪਾਕਿਸਤਾਨ ਫਰੈਂਡਸ਼ਿਪ ਕ੍ਰਿਕਟ ਕੱਪ 15 ਅਗਸਤ ਨੂੰ ਸ਼ਾਮ 4 ਵਜੇ 144 ਸਟ੍ਰੀਟ 64 ਐਵਨਿਊ ਸਰੀ ਦੇ ਬਿੱਲ ਸੈਂਟਰ ਸੁਲਵੈਨ ਕ੍ਰਿਕਟ ਮੈਦਾਨ ਵਿਖੇ ਬੜੇ ਜੋਸ਼ੋ-ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਹਰਜੀਤ ਸੰਧੂ ਪ੍ਰੈਜੀਡੈਂਟ ਨੇ ਦੱਸਿਆ ਕਿ ਹਰ ਸਾਲ ਦੇ ਵਾਂਗ ਇਹ ਫਰੈਂਡਸ਼ਿਪ ਕ੍ਰਿਕਟ ਕੱਪ ਭਾਰਤ ਅਤੇ ਪਾਕਿਸਤਾਨੀ ਕਮਿਊਨਿਟੀਆਂ ਦੇ ਆਪਸੀ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਦੇਵੇਗਾ। ਦੋਵੇਂ ਦੇਸ਼ਾਂ ਦੇ ਲੋਕ ਸਾਂਝੇ ਤੌਰ ‘ਤੇ ਇਸ ਫਰੈਂਡਸ਼ਿਪ ਕ੍ਰਿਕਟ ਕੱਪ ਦੀਆਂ ਤਿਆਰੀਆਂ ਕਰਦੇ ਹਨ।
ਇਸ ਮੌਕੇ ਤੇ ਕ੍ਰਿਕਟ ਫਾਰ ਕੈਂਸਰ ਅਧੀਨ ਬੀ. ਸੀ. ਕੈਂਸਰ ਫਾਊਂਡੇਸ਼ਨ ਵਾਸਤੇ ਫੰਡ ਵੀ ਇਕੱਠਾ ਕੀਤਾ ਜਾਵੇਗਾ ਅਤੇ ਲੋਕਾਂ ਵਿਚ ਇਸ ਫਰੈਂਡਸ਼ਿਪ ਕ੍ਰਿਕਟ ਕੱਪ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

468 ad