ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪ੍ਰੀਵਾਰ ਅਤੇ ਸਰਕਾਰ ਸਮੇਤ ਭਾਰਤ ਦੌਰੇ ਤੇ ਪਹੁੰਚੇ

ਨਵੀਂ ਦਿੱਲੀ (ਫਰਵਰੀ 17-2018-ਮਨਵੀਰ ਸਿੰਘ) ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪ੍ਰੀਵਾਰ ਅਤੇ ਸਰਕਾਰ ਸਮੇਤ 7 ਰੋਜ਼ਾ ਭਾਰਤ ਦੌਰੇ ਤੇ ਪਹੁੰਚ ਚੁੱਕੇ ਹਨ। ਉਨ੍ਹਾਂ ਦਾ ਦਿੱਲੀ ਪੁੱਜਣ ਤੇ ਭਾਰਤ ਸਰਕਾਰ ਦੇ ਯੂਨੀਅਨ ਐਗਰੀਕਲਚਰ ਮੰਤਰੀ ਗਜਿੰਦਰ ਸਿੰਘ ਸੇਖਾਵਤ ਨੇ ਸੁਆਗਤ ਕੀਤਾ। ਕੁੱਝ ਨਾਚ ਗਾਣੇ ਨਾਲ ਪ੍ਰਧਾਨ ਮੰਤਰੀ ਨੂੰ ਭਾਰਤੀ ਮੁਜ਼ਬਾਨੀ ਦਾ ਨਮੂਨਾ ਪੇਸ਼ ਕਰਦਿਆਂ ਪ੍ਰਧਾਨ ਮੰਤਰੀ ਨੂੰ ਫੁੱਲਾਂ ਦੇ ਗੁਲਦਸਤੇ ਨਜ਼ਰਾਨੇ ਵਜੋਂ ਪੇਸ਼ ਕੀਤੇ ਗਏ।
ਇਹ ਉਸ ਵਕਤ ਇਤਿਹਾਸਕ ਪਲ ਬਣ ਗੁਜ਼ਰੇ ਜਦੋਂ ਜਸਟਿਨ ਟਰੂਡੋ ਅਤੇ ਉਨਾਂ ਦੀ ਪਤਨੀ ਸੋਫੀਆ ਦਾ ਸਭ ਤੋਂ ਛੋਟਾ ਫਰਜੰਦ ਹੇਡਰੀਅਨ ਟਰੂਡੋ ਇਸ ਮੌਕੇ ਕਾਫੀ ਖੁਸ਼ ਅਤੇ ਚਲੰਤ ਨਜ਼ਰ ਆਇਆ।

468 ad

Submit a Comment

Your email address will not be published. Required fields are marked *