ਕੈਨੇਡਾ ਦੇ ਜਵਾਬ ਵਿਚ ਰੂਸ ਨੇ ਵੀ ਕਨੇਡੀਅਨ ਫੂਡ ਪ੍ਰਾਡਕਟਾਂ ਤੇ ਪਾਬੰਦੀ ਲਗਾਈ

ਔਟਵਾ- ਕੈਨੇਡਾ ਦੁਆਰਾ ਹਾਲ ਹੀ ਵਿਚ ਰੂਸ ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿਚ ਰੂਸ ਨੇ ਵੀ ਕੈਨੇਡਾ ਤੋਂ ਸਪਲਾਈ ਹੋਣ ਵਾਲੇ ਫੂਡ ਪ੍ਰਾਡਕਟਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਅਮਰੀਕਾ ਸਮੇਤ ਕਈ ਹੋਰ ਮੁਲਕਾਂ ਤੇ ਵੀ ਲਗਾਈ ਗਈ ਹੈ। ਰੂਸੀ ਪ੍ਰਧਾਨ ਮੰਤਰੀ ਦਮਿੱਤਰੀ ਮੈਦਵੇਦੇਵ ਨੇ ਅੱਜ ਪਾਬੰਦੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਮੀਟ, ਮੱਛੀ, ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਅਤੇ ਫਲ ਤੇ ਸਬਜ਼ੀਆਂ ਰੂਸ ਨਹੀਂ ਆਉਣਗੇ। ਇਹ ਪਾਬੰਦੀ ਅਮਰੀਕਾ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਨਾਰਵੇ ਤੇ ਵੀ ਲਗਾਈਆਂ ਗਈਆਂ। ਵਰਣਨਯੋਗ ਹੈ ਕਿ ਕੁਝ ਹੀ ਦਿਨ ਪਹਿਲਾਂ ਕੈਨੇਡਾ ਨੇ ਰੂਸ ਦੇ ਕਈ ਅਹਿਮ ਸਿਆਸੀ ਲੀਡਰਾਂ ਉਤੇ ਪਾਬੰਦੀਆਂ ਲਗਾਈਆਂ ਹਨ। ਕੈਨੇਡਾ ਦੀਆਂ ਇਹਨਾਂ ਪਾਬੰਦੀਆਂ ਦੇ ਨਾਲ ਅਮਰੀਕਾ, ਯੂਰਪੀ ਯੂਨੀਅਨ ਅਤੇ ਆਸਟ੍ਰੇਲੀਆ ਨੇ ਵੀ ਪਾਬੰਦੀਆਂ ਲਗਾ ਦਿੱਤੀਆਂ ਸਨ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਨੇ ਖੇਤੀ ਪਦਾਰਥਾਂ ਦੀ ਲਿਸਟ ਤਿਆਰ ਕਰਨ ਲਈ ਕਿਹਾ ਸੀ, ਜੋ ਕਿ ਕੈਨੇਡਾ ਅਤੇ ਹੋਰ ਮੁਲਕਾਂ ਤੋਂ ਰੂਸ ਜਾਂਦੀਆਂ ਹਨ।
ਰੂਸੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਮੁਲਕ ਵੈਸਟਰਨ ਕੈਰੀਅਰਜ਼ ਤੇ ਵੀ ਪਾਬੰਦੀਲਗਾ ਸਕਦਾ ਹੈ, ਜੋ ਰੂਸ ਉਪਰੋਂ ਉਡ ਕੇ ਏਸ਼ੀਆ ਅਤੇ ਹੋਰ ਮੁਲਕਾਂ ਨੂੰ ਮਾਲ ਸਪਲਾਈ ਕਰਦੀ ਹੈ। ਰੂਸ ਨੇ ਇਹ ਵੀ ਸੰਕੇਤ ਦਿੱਤੇ ਕਿ ਉਹ ਜਹਾਜ਼ਾਂ ਦੇ ਆਯਾਤ, ਨੇਵਾ ਬੇੜਿਆਂ ਅਤੇ ਕਾਰਾਂ ਦੀ ਦਰਾਮਦ ਉਤੇ ਵੀ ਪਾਬੰਦੀਆਂ ਲਗਾ ਸਕਦਾ ਹੈ। ਵਰਣਨਯੋਗ ਹੈ ਕਿ ਰੂਸ ਦੀਆਂ ਪਾਬੰਦੀਆਂ ਦਾ ਅਸਰ ਜ਼ਿਆਦਾਤਰ ਕੈਨੇਡਾ ਦੇ ਪੋਰਕ ਉਦਯੋਗ ਨੂੰ ਪਵੇਗਾ। ਕੈਨੇਡਾ ਤੋਂ ਰੂਸ ਨੁੰ ਸਾਲ 2012 ਵਿਚ ਭੋਜਨ ਪਦਾਰਥਾਂ ਦਾ 563 ਮਿਲੀਅਨ ਡਾਲਰ ਦਾ ਵਪਾਰ ਹੋਇਆ ਸੀ। 

468 ad