ਕੈਨੇਡਾ ਦੀ ਡੈਮੋਕ੍ਰੇਟਿਕ ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਵੱਲੋਂ ‘ਖੁਦਮੁਖਤਿਆਰੀ’ ਅਤੇ ‘ਸਵੈ-ਨਿਰਣੇ’ ਨੂੰ ਬੁਨਿਆਦੀ ਹੱਕ ਕਹਿਕੇ ਸਹੀ ਸਾਬਤ ਕਰਨਾ ਮਨੁੱਖਤਾ ਪੱਖੀ : ਟਿਵਾਣਾ

ਚੰਡੀਗੜ੍ਹ, 25 ਅਕਤੂਬਰ (ਪੀ ਡੀ ਬਿਊਰੇ ) “ਅਜੋਕੇ ਸਮੇਂ ਵਿਚ ਜਦੋਂ ਵੱਖ-ਵੱਖ ਮੁਲਕਾਂ ਵਿਚ ਵੱਖ-ਵੱਖ ਕੌਮਾਂ ਜਾਂ ਫਿਰਕੇ ਜੋ ਆਪਣੇ-ਆਪ ਨੂੰ ਉਨ੍ਹਾਂ ਹਕੂਮਤਾਂ ਦੇ ਜ਼ਬਰ-ਜੁਲਮ ਤੋਂ ਨਿਜਾਤ ਪਾਉਣ ਲਈ ਜਾਂ ਆਪਣੀ ਰਾਏ ਅਨੁਸਾਰ ਆਪਣੇ ਨਵੇ ਆਜ਼ਾਦ ਮੁਲਕ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਕੌਮਾਂਤਰੀ ਪੱਧਰ ਤੇ ਕੈਟੋਲੋਨੀਆ, ਕਿਉਬਿਕ, ਇਟਲੀ ਅਤੇ ਪੰਜਾਬ ਵਿਚ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਆਜਾਦ ਹੋਣ ਲਈ ਉਤਾਵਲੇ ਹਨ, ਉਸ ਸੰਬੰਧੀ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਦੇ ਮੁੱਖੀ ਸ. ਜਗਮੀਤ ਸਿੰਘ ਵੱਲੋਂ ਜੋ ਖੁਦਮੁਖਤਿਆਰੀ ਅਤੇ ਸਵੈ-ਨਿਰਣੇ ਨੂੰ ‘ਬੁਨਿਆਦੀ’ ਹੱਕ ਗਰਦਾਨਕੇ ਇਨ੍ਹਾਂ ਕੌਮਾਂ ਨੂੰ ਆਪਣੇ ਫੈਸਲੇ ਖੁਦ ਕਰਨ ਦੀ ਗੱਲ ਬਾਦਲੀਲ ਢੰਗ ਨਾਲ ਉਠਾਈ ਗਈ ਹੈ, ਉਹ ਅਸਲੀਅਤ ਵਿਚ ਮਨੁੱਖਤਾ ਪੱਖੀ, ਜਮਹੂਰੀਅਤ ਅਤੇ ਅਮਨਮਈ ਲੀਹਾਂ ਨੂੰ ਮਜ਼ਬੂਤ ਕਰਨ ਦੇ ਉਦਮ ਹਨ । ਜੋ ਲੋਕ ਜਾਂ ਆਗੂ ਸ. ਜਗਮੀਤ ਸਿੰਘ ਵੱਲੋ ਪ੍ਰਗਟਾਏ ਵਿਚਾਰਾਂ ਦੀ ਵਿਰੋਧਤਾ ਕਰ ਰਹੇ ਹਨ ਜਾਂ ਤਾਂ ਉਹ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਵਿਧਾਨਾਂ, ਮਨੁੱਖੀ ਹੱਕਾਂ ਅਤੇ ਕਾਨੂੰਨਾਂ ਦੀ ਜਾਣਕਾਰੀ ਨਹੀਂ ਰੱਖਦੇ ਜਾਂ ਫਿਰ ਉਹ ਆਪਣੀਆਂ ਹਕੂਮਤਾਂ ਤੋ ਮਾਲੀ, ਸਿਆਸੀ ਅਤੇ ਰਾਜਨੀਤਿਕ ਫਾਇਦੇ ਲੈਣ ਲਈ ਉਨ੍ਹਾਂ ਦੇ ਹੱਥਠੋਕੇ ਬਣਕੇ ਸਹੀ ਗੱਲ ਨੂੰ ਵੀ ਗਲਤ ਗੱਲ ਕਹਿਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਨ ਵਿਚ ਮਸਰੂਫ ਹਨ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਗਮੀਤ ਸਿੰਘ ਮੁੱਖੀ ਕੈਨੇਡਾ ਦੀ ਨੈਸ਼ਨਲ ਡੈਮੋਕ੍ਰੇਟਿਕ ਪਾਰਟੀ ਵੱਲੋਂ ਬਾਦਲੀਲ ਢੰਗ ਨਾਲ ਖੁਦਮੁਖਤਿਆਰੀ ਅਤੇ ਸਵੈ-ਨਿਰਣੇ ਦੀ ਗੱਲ ਨੂੰ ਬੁਨਿਆਦੀ ਹੱਕ ਦਾ ਨਾਮ ਦੇਣ ਅਤੇ ਕੌਮਾਂਤਰੀ ਪੱਧਰ ਉਤੇ ਵੱਖ-ਵੱਖ ਮੁਲਕਾਂ ਵਿਚ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਜ਼ਾਦ ਹੋਣ ਲਈ ਉਤਾਵਲੀਆ ਕੌਮਾਂ ਦੇ ਹੱਕ ਵਿਚ ਦ੍ਰਿੜਤਾ ਪੂਰਵਕ ਸਟੈਡ ਲੈਣ ਅਤੇ ਸਮੁੱਚੇ ਮੁਲਕਾਂ ਦੇ ਹੁਕਮਰਾਨਾਂ ਨੂੰ ਇਸ ਵਿਸ਼ੇ ਤੇ ਸੰਜ਼ੀਦਗੀ ਨਾਲ ਅਮਲ ਕਰਨ ਦੀ ਦਿੱਤੀ ਗਈ ਸਲਾਹ ਦੀ ਭਰਪੂਰ ਪ੍ਰਸ਼ੰਸ਼ਾਂ ਕਰਦੇ ਹੋਏ ਅਤੇ ਗੈਰ-ਦਲੀਲ ਢੰਗ ਨਾਲ ਸ. ਜਗਮੀਤ ਸਿੰਘ ਦੇ ਵਿਚਾਰਾਂ ਦੀ ਵਿਰੋਧਤਾ ਕਰਨ ਵਾਲਿਆ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਭਾਰਤੀ ਹੁਕਮਰਾਨ, ਮੁਤੱਸਵੀ ਜਮਾਤਾਂ, ਫਿਰਕੂ ਆਗੂਆਂ ਅਤੇ ਸਵਾਰਥੀ ਸੋਚ ਵਾਲੇ ਆਗੂਆਂ ਦੀ ਇਹ ਹਮੇਸ਼ਾਂ ਹੀ ਫਿਤਰਤ ਰਹੀ ਹੈ ਕਿ ਜਦੋਂ ਵੀ ਕੋਈ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਤੇ ਅਸੂਲਾਂ ਅਧੀਨ ਜਾਂ ਵੱਖ-ਵੱਖ ਕੌਮਾਂ ਤੇ ਫਿਰਕਿਆ ਦੇ ਆਜ਼ਾਦ ਹੋਣ ਦੀ ਬਾਦਲੀਲ ਢੰਗ ਨਾਲ ਕੌਮਾਂਤਰੀ ਪੱਧਰ ਤੇ ਗੱਲ ਉਠਦੀ ਹੈ ਤਾਂ ਅਜਿਹੇ ਲੋਕ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਅਤੇ ਉਨ੍ਹਾਂ ਤੋ ਮਾਲੀ, ਸਿਆਸੀ, ਪਰਿਵਾਰਿਕ ਫਾਇਦੇ ਲੈਣ ਹਿੱਤ ਅਜਿਹੀਆ ਹਾਸੋ-ਹੀਣੀਆ ਗੱਲਾਂ ਕਰਦੇ ਹਨ ਜਿਨ੍ਹਾ ਵਿਚ ਨਾ ਤਾਂ ਕੋਈ ਦਲੀਲ ਹੁੰਦੀ ਹੈ ਅਤੇ ਨਾ ਹੀ ਕੋਈ ਅਪੀਲ ਹੁੰਦੀ ਹੈ ਅਤੇ ਨਾ ਹੀ ਇਨਸਾਫ ਵਾਲੀ ਸੋਚ ਦਾ ਕੋਈ ਤਕਾਜਾ ਮਿਲਦਾ ਹੈ । ਉਨ੍ਹਾਂ ਕਿਹਾ ਕਿ ਅਜਿਹੇ ਲੋਕ ਤੇ ਆਗੂ ਬੇਸ਼ੱਕ ਆਪਣੀ ਛੋਟੀ ਅਤੇ ਸਵਾਰਥੀ ਸੋਚ ਅਧੀਨ ਮਨੁੱਖਤਾ ਪੱਖੀ ਉਦਮਾਂ ਵਿਰੁੱਧ ਕੁਝ ਸਮੇਂ ਲਈ ਪ੍ਰਚਾਰ ਕਰਨ ਵਿਚ ਕਾਮਯਾਬ ਹੋ ਜਾਣ, ਪਰ ਅੰਤ ਵਿਚ ਸੱਚ ਅਤੇ ਹੱਕ ਦੀ ਗੱਲ ਨੂੰ ਜਿੱਤਣ ਤੇ ਪੂਰਨ ਹੋਣ ਤੋ ਅਜਿਹੇ ਲੋਕ ਤੇ ਆਗੂ ਕਤਈ ਨਹੀਂ ਰੋਕ ਸਕਦੇ । ਉਨ੍ਹਾਂ ਕੋਸੋਵੋ ਕੌਮ ਤੇ ਮੁਲਕ ਦੇ ਆਜ਼ਾਦ ਹੋਣ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਹੁਕਮਰਾਨਾਂ ਜਾਂ ਆਗੂਆਂ ਨੂੰ ਕੌਮਾਂਤਰੀ ਪੱਧਰ ਦੀ ਅਤੇ ਮਨੁੱਖੀ ਪੱਧਰ ਦੀ ਜਾਣਕਾਰੀ ਹੈ, ਉਹ ਆਗੂ ਤੇ ਹੁਕਮਰਾਨ ਕਤਈ ਵੀ ਸਵੈ-ਨਿਰਣੇ, ਖੁਦਮੁਖਤਿਆਰੀ ਵਰਗੇ ਸ਼ਬਦਾਂ ਨੂੰ ਨਫ਼ਰਤ ਜਾਂ ਫਿਰਕੂ ਸੋਚ ਅਧੀਨ ਨਹੀਂ ਦੇਖਦੇ ਬਲਕਿ ਹੱਕ-ਸੱਚ ਦੀ ਗੱਲ ਤੇ ਪਹਿਰਾ ਦਿੰਦੇ ਹੋਏ ਆਪਣੇ ਹੀ ਮੁਲਕ ਦੇ ਆਪਣੇ ਲੋਕਾਂ ਨੂੰ ਦਿਆਨਤਦਾਰੀ ਨਾਲ ਆਜ਼ਾਦੀ ਪ੍ਰਦਾਨ ਕਰਕੇ ਸਦਾ ਲਈ ਅਮਨ-ਚੈਨ ਅਤੇ ਜਮਹੂਰੀਅਤ ਦਾ ਬੋਲਬਾਲਾ ਕਰਨ ਵਿਚ ਯੋਗਦਾਨ ਪਾਉਦੇ ਹਨ ਅਤੇ ਜੋ ਲੋਕ ਫਿਰਕੂ ਸੋਚ ਦੇ ਹਾਮੀ ਹੁੰਦੇ ਹਨ, ਉਹ ਘਸੀਆ-ਪਿੱਟੀਆ ਨਕਾਰਤਮਕ ਗੱਲਾਂ ਰਾਹੀ ਆਪਣੇ ਆਕਾਵਾਂ ਦੇ ਮਨਸੂਬਿਆ ਨੂੰ ਵੀ ਪੂਰਾ ਕਰ ਰਹੇ ਹੁੰਦੇ ਹਨ ਅਤੇ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਅੱਜ ਜਦੋਂ ਵੱਡੀ ਗਿਣਤੀ ਵਿਚ ਮੁਲਕ ਅਤੇ ਕੌਮਾਂ ਆਜ਼ਾਦ ਹੋ ਰਹੀਆ ਹਨ ਅਤੇ ਇਸ ਦਿਸ਼ਾ ਵੱਲ ਜੋਰਦਾਰ ਆਵਾਜ ਉੱਠ ਰਹੀ ਹੈ ਤਾਂ ਭਾਰਤ ਦੇ ਮੁਤੱਸਵੀ ਹੁਕਮਰਾਨਾਂ ਨੂੰ ਆਪਣੀਆਂ ਅੱਖਾਂ ਉਤੇ ਲਗਾਈਆ ਗਈਆ ਕਾਲੀਆ ਐਨਕਾਂ ਨੂੰ ਹਟਾਕੇ ਹਨ੍ਹੇਰੇ ਨੂੰ ਦੂਰ ਕਰਕੇ ਰੌਸ਼ਨ ਸੋਚ ਨੂੰ ਮਜ਼ਬੂਤ ਕਰਨਾ ਬਣਦਾ ਹੈ । ਨਾ ਕਿ ਆਪਣੀਆ ਸਾਜਿ਼ਸਾ ਤੇ ਫਿਰਕੂ ਸੋਚ ਰਾਹੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਮੁਸਲਿਮ, ਸਿੱਖ ਅਤੇ ਇਸਾਈਆ ਵੱਲੋ ਆਪਣੇ ਬੁਨਿਆਦੀ ਹੱਕਾਂ ਲਈ ਕੀਤੇ ਜਾਣ ਵਾਲੇ ਜਮਹੂਰੀਅਤ ਪੱਖੀ ਸੰਘਰਸ਼ਾਂ ਨੂੰ ਗੋਲੀ, ਬੰਦੂਕ ਤੇ ਗੈਰ-ਦਲੀਲ ਢੰਗਾਂ ਰਾਹੀ ਨਫ਼ਰਤ ਵਾਲਾ ਪ੍ਰਚਾਰ ਕਰਕੇ ਦਬਾਉਣਾ ਚਾਹੀਦਾ ਹੈ ।

468 ad

Submit a Comment

Your email address will not be published. Required fields are marked *