ਕੈਨੇਡਾ ਦੀ ਕਰੰਸੀ ”ਤੇ ਛਪ ਸਕਦੀ ਹੈ ਇਸ ਔਰਤ ਦੀ ਤਸਵੀਰ

25ਕੈਨੇਡਾ, 19 ਮਈ ( ਪੀਡੀ ਬੇਉਰੋ ) ਹਾਲ ਹੀ ‘ਚ ਕਰਵਾਏ ਗਏ ਇਕ ਸਰਵੇਖਣ ‘ਚ ਪਤਾ ਲੱਗੈ ਕਿ ਹੁਣ ਕੈਨੇਡਾ ਵਾਸੀ ਆਪਣੀ ਕਰੰਸੀ ‘ਤੇ ਬਦਲੀ ਹੋਈ ਤਸਵੀਰ ਦੇਖਣਾ ਚਾਹੁੰਦੇ ਹਨ। ਇਥੋਂ ਦੇ ਲੱਗਭਗ 80 ਫੀਸਦੀ ਲੋਕਾਂ ਦਾ ਕਹਿਣੈ ਕਿ ਉਹ ਕਰੰਸੀ ‘ਤੇ ਕਿਸੇ ਔਰਤ ਦੀ ਤਸਵੀਰ ਹੀ ਚਾਹੁੰਦੇ ਹਨ। ਕੈਨੇਡਾ ਵਾਸੀ ਜਿਸ ਨੂੰ ਸਭ ਤੋਂ ਵਧੇਰੇ ਪਸੰਦ ਕਰਦੇ ਹਨ, ਉਹ ਹੈ ਨੈਲੀ ਮੈਕਲੰਗ। ਲੱਗਭਗ 27 ਫੀਸਦੀ ਲੋਕਾਂ ਦਾ ਕਹਿਣੈ ਕਿ ਨੈਲੀ ਉਨ੍ਹਾਂ ਇਕ ਜਾਂ ਦੋ ਔਰਤਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੂੰ ਨਵੇਂ ਬਿਲ ‘ਤੇ ਦੇਖਿਆ ਜਾਣਾ ਚਾਹੀਦੈ, ਕਿਉਂਕਿ ਨੈਲੀ ਐਲਬਰਟਾ ਅਤੇ ਓਨਟਾਰੀਓ ਵਾਸੀਆਂ ਦੀ ਸਭ ਤੋਂ ਪਹਿਲੀ ਪਸੰਦ ਹੈ। ਖੈਰ, ਜਨਤਕ ਸਰਵੇਖਣ ਤੋਂ ਬਾਅਦ ਹੀ ਤੈਅ ਕੀਤਾ ਜਾਵੇਗਾ ਕਿ ਸਾਲ 2018 ਦੇ ਕਰੰਸੀ ਨੋਟਾਂ ‘ਤੇ ਕਿਸ ਔਰਤ ਦੀ ਤਸਵੀਰ ਹੋਵੇਗੀ। ਇਸ ਦੇ ਲਈ ਇਕ ਕਾਊਂਸਿਲ ਵਲੋਂ 12 ਨਾਵਾਂ ਦੀ ਇਕ ਸੂਚੀ ਤਿਆਰ ਕਰ ਲਈ ਗਈ ਹੈ। ਲੋਕਾਂ ਅਤੇ ਮਾਹਿਰਾਂ ਦੇ ਵਿਚਾਰਾਂ ਤੋਂ ਬਾਅਦ ਇਸ ਸੂਚੀ ‘ਚ ਛਾਂਟੀ ਕਰਕੇ 3 ਤੋਂ 5 ਨਾਵਾਂ ‘ਤੇ ਵਿਚਾਰ ਕੀਤਾ ਜਾਵੇਗਾ। ਵਿੱਤ ਮੰਤਰੀ ਬਿਲ ਮਾਰਨਿਊ ਇਸ ਸੰਬੰਧੀ ਆਖਰੀ ਫੈਸਲਾ ਲੈਣਗੇ।

468 ad

Submit a Comment

Your email address will not be published. Required fields are marked *