ਕੈਨੇਡਾ ਦਾ ਸਭ ਤੋ ਵੱਡਾ ਪੁਰਸਕਾਰ ਜੋਰਾ ਸਿੰਘ ਝੱਜ ਦੇ ਹਿੱਸੇ ਆਇਆ

GG01-2016-0070-094 March 04, 2016 Vancouver, British Columbia, Canada.  Zora Singh Jhajj, Edmonton, Alberta.  Their Excellencies the Right Honourable David Johnston, Governor General of Canada, and Mrs. Sharon Johnston were in Vancouver between Thursday, March 3 and Friday, March 4, 2016 for an official visit. While in Vancouver, the Governor General recognized remarkable Canadians with awards and honours. In addition, Their Excellencies participated in a number of cultural, innovation-themed, and community-building events.  Presentation of Honours.  His Excellency presented honours to more than 150 remarkable Canadians to recognize excellence, courage or exceptional dedication to service.  His Excellency presents the Governor General’s Caring Canadian Award to: Zora Singh Jhajj from Edmonton, Alberta.  Credit: Sgt Ronald Duchesne, Rideau Hall, OSGG

Zora Singh Jhajj, Edmonton, Alberta. Their Excellencies the Right Honourable David Johnston, Governor General of Canada

ਐਡਮਿੰਟਨ(ਹਰਬੰਸ ਬੁੱਟਰ) ਕੈਨੇਡਾ ਦਾ ਸਭ ਤੋ ਵੱਡਾ ਪੁਰਸਕਾਰ “ਕੈਰਿੰਗ ਕੈਨੇਡੀਅਨ ਅਵਾਰਡ” ਦਸਤਾਰਧਾਰੀ ਜੋਰਾ ਸਿੰਘ ਝੱਜ ਦੇ ਹਿੱਸੇ ਆਇਆ ਹੈ।ਇਹ ਪੁਰਸਕਾਰ ਬੀਤੇ ਦਿਨੀ ਕੈਨੇਡਾ ਦੇ ਗਵਰਨਰ ਜਨਰਲ ਮਾਨਯੋਗ ਡੇਵਿਡ ਜੌਹਨਸਟੋਨ ਨੇ ਵੈਨਕੋਵਰ ਦੀ ਯੂਨੀਵਰਸਟੀ ਵਿਚ ਇਕ ਬਹੁਤ ਵੱਡੇ ਫੰਕਸਨ ਦੌਰਾਨ ਤਕਸੀਮ ਕੀਤੇ ਸਨ। ਇਹ ਮੈਡਲ “ਕੈਰਿੰਗ ਕੈਨੇਡੀਅਨ ਐਵਾਰਡ” ਉਹਨਾਂ ਲੋਕਾਂ ਨੂੰ ਸਰਕਾਰ ਵੱਲੋ ਹੌਸਲਾ ਵਧਾਉਣ ਲਈ ਦਿੱਤਾ ਜਾਂਦਾ ਹੈ ਜੋ ਆਪਣੇ ਭਾਈਚਾਰੇ ਵਿਚ ਜਾਂ ਦੂਸਰਿਆਂ ਭਾਈਚਾਰਿਆ ਵਿਚ ਬਿਨਾ ਕਿਸੇ ਪੈਸੇ,ਲੋਭ ਲਾਲਚ ਤੋ ਉਹਨਾ ਸੰਸਥਾਵਾਂ ਲਈ ਮੁਫਤ ਸੇਵਾ ਕਰਦੇ ਹਨ, ਜੋ ਕਿ ਬਿਨਾ ਕਿਸੇ ਲਾਭ ਦੇ ਚਲਾਈਆਂ ਜਾਦੀਆਂ ਹਨ। ਸਰਦਾਰ ਜੋਰਾ ਸਿੰਘ ਝੱਜ ਨੂੰ ਉਹਨਾ ਵੱਲੋ ਆਪਣੇ ਭਾਈਚਾਰੇ ਵਿਚ ਪਿਛਲੇ 30 ਸਾਲਾ ਤੋ ਵੱਖ ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਕਰਕੇ ਚੁਣਿਆ ਗਿਆ ਹੈ।ਇਸ ਸਮਾਗਮ ਦੇ ਵਿੱਚ ਅਲਬਰਟਾ,ਬੀæਸੀæ,ਸੈਸਕੈਚਵਨ,ਮੈਨੀਟੋਬਾ ਸੂਬਿਆਂ ਦੇ ਵਿਚੋ ਤਕਰੀਬਨ 49 ਵਲੰਟੀਅਰਾਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ, ਜਿਨਾ ਦੇ ਵਿਚੋ ਜੋਰਾ ਸਿੰਘ ਝੱਜ ਇੱਕਲੇ ਹੀ ਦਸਤਾਧਾਰੀ ਪੰਜਾਬੀ ਸਨ। ਇਹ ਸਾਰੇ ਹੀ ਪੰਜਾਬੀ ਭਾਈਚਾਰੇ ਦੇ ਲਈ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ। ਇਹਨਾ ਤੋ ਪ੍ਰੇਣਾ ਲੈਕੇ ਹੋਰ ਬੱਚੇ ਤੇ ਵੱਡੇ ਪ੍ਰਭਾਵਿਤ ਹੋਕੇ ਵਲੰਟੀਅਰਜ ਲਈ ਆਪਣੀ ਸੇਵਾ ਪੇਸ਼ ਕਰਨਗੇ। ਯਾਦ ਰਹੇ ਕਿ ਜੋਰਾ ਸਿੰਘ ਝੱਜ ਜਿਨਾਂ ਦਾ ਪਿਛਲਾ ਪਿੰਡ ਲੁਧਿਆਣਾ ਜਿਲੇ ਦੇ ਦੁਰਾਹੇ ਦੇ ਕੋਲ ਗਿਦੜੀ ਹੈ।ਇਸ ਤੋ ਪਹਿਲਾ ਵੀ ਜੋਰਾ ਸਿੰਘ ਝੱਜ ਨੂੰ “ਕੁਈਨ ਐਲਿਜਵਿੱਥ  2 ਸਰਾ ਡਾਈਮਿੰਡ ਜੁਬਲੀ ਮੈਡਲ”,”ਸੇਜ ਅਵਾਰਡ”,”ਅਲਬਰਟਾ ਸੈਟਰਲ ਅਵਾਰਡ” ਨਾਲ ਸਨਮਾਨਿਆ ਗਿਆ ਹੈ।ਗੱਲ ਬਾਤ ਕਰਨ ਤੇ ਪਤਾ ਲੱਗਿਆ ਕਿ ਜੋਰਾ ਸਿੰਘ ਝੱਜ ਪਿਛਲੇ 30 ਸਾਲ ਤੋ ਵੱਧ ਐਡਮਿੰਟਨ ਵਿਚ ਚੱਲ ਰਹੀਆਂ ਵੱਖ ਵੱਖ ਸੱਭਿਆਚਾਰਕ ਸੰਸਥਾਵਾਂ,ਅਥਲੈਟਿਕ ਗਰੁੱਪਾਂ ਨਾਲ ਸੇਵਾ ਕਰਦੇ ਆ ਰਹੇ ਹਨ।ਇਸ ਤੋ ਬਿਨਾ ਉਹ ਹੋਰ ਫੰਡ ਰੇਜਿੰਗ ਗਰੁੱਪਾਂ,ਅਥਲੈਟਿਕ ਈਵਿੰਟਾਂ ਵਿਚ ਔਫੀਸੇਟਿੰਗ ਕਰਨ ਤੋ ਬਿਨਾ ਇਕ ਸੰਸਥਾਂ ਬਣਾ ਕੇ ਗਰੀਬਾਂ ਦੇ ਲਈ ਮੁਫਤ ਫੂਡ ਟਰੱਕ ਸਰਵਿਸ ਦੀ ਸੇਵਾ ਵੀ ਲੰਮੇ ਸਮੇ ਤੋ ਕਰ ਰਹੇ ਹਨ।ਇਹ “ਕੈਰਿੰਗ ਕੈਨੇਡੀਅਨ ਅਵਾਰਡ” ਇਕ ਪੰਜਾਬੀ ਦਸਤਾਰਧਾਰੀ ਜੋਰਾ ਸਿੰਘ ਝੱਜ ਨੂੰ ਮਿਲਣ ਤੇ ਸਾਰੇ ਹੀ ਭਾਈਚਾਰੇ ਵਿਚ ਖੁਸ਼ੀ ਲਹਿਰ  ਹੈ ।

468 ad

Submit a Comment

Your email address will not be published. Required fields are marked *