ਕੈਨੇਡਾ ”ਚ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ”ਟਰਬਨ ਅਪ” ਦਿਵਸ, ਗੋਰਿਆਂ ਨੇ ਬੰਨ੍ਹਵਾਈਆਂ ਪਗੜੀਆਂ

11ਟੋਰਾਂਟੋ, 17 ਮਈ ( ਪੀਡੀ ਬਿਉਰੋ ) ਕੈਨੇਡਾ ਵਿਚ 14 ਮਈ ਨੂੰ ਸ਼ਾਨੋ-ਸ਼ੌਕਤ ਅਤੇ ਧੂਮ-ਧਾਮ ਨਾਲ ਸਭ ਤੋਂ ਵੱਡਾ ਸਿੱਖ ਜਾਗਰੂਕਤਾ ਦਿਵਸ ‘ਟਰਬਨ ਅਪ’ ਮਨਾਇਆ ਗਿਆ। ਇਸ ਮੌਕੇ ਟੋਰਾਂਟੋ ਦੇ ਡਾਊਨਟਾਊਨ ਵਿਖੇ ਸਥਿਤ ‘ਯੋਂਗ ਐਂਡ ਡੁਡਾਂਸ ਸੁਕੇਅਰ’ ‘ਤੇ ਰੌਣਕਾਂ ਲੱਗ ਗਈਆਂ। ਇਸ ਮੌਕੇ ਜਿੱਥੇ ਸਿੱਖ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੇ ਦਸਤਾਰ ਸਜਾ ਕੇ ਸਿੱਖਾਂ ਨਾਲ ਇਕਜੁੱਟਤਾ ਦਿਖਾਈ, ਉੱਥੇ ਗੋਰੇ ਅਤੇ ਗੋਰੀਆਂ ਵੀ ਪਿੱਛੇ ਨਹੀਂ ਹਟੇ। ਟੋਰਾਂਟੋ ਦੇ ਕੌਂਸਲਰ ਚਿਨ ਲੀ ਨੇ ਵੀ ਦਸਤਾਰ ਸਜਾ ਕੇ ਸਿੱਖਾਂ ਦਾ ਮਾਣ ਵਧਾਇਆ। ਇਸ ਸਮਾਗਮ ਵਿਚ ਐਮ. ਪੀ. ਸੋਨੀਆ ਸਿੱਧੂ, ਬਰੈਂਪਟਨ ਪੂਰਬੀ ਤੋਂ ਐੱਮ. ਪੀ. ਰਾਜ ਗਰੇਵਾਲ, ਬਰੈਂਪਟਨ ਉੱਤਰੀ ਤੋਂ ਐੱਮ. ਪੀ. ਰੂਬੀ ਸਹੋਤਾ, ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਵੀ ਸ਼ਿਰਕਤ ਕੀਤੀ।
ਇੱਥੇ ਸਿੱਖ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਗਤਕਾ ਟੀਮਾਂ ਨੇ ਗਤਕੇ ਦੇ ਜੌਹਰ ਦਿਖਾ ਕੇ ਲੋਕਾਂ ਨੂੰ ਕੀਲ੍ਹ ਲਿਆ ਅਤੇ ਸਾਰਾ ਦਿਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਿੱਖ ਭਾਈਚਾਰੇ ਸਮੇਤ ਸਭ ਧਰਮਾਂ ਦੇ ਲੋਕਾਂ ਅਤੇ ਕੈਨੇਡੀਅਨਜ਼ ਨੇ ਗੁਰ-ਮਰਿਆਦਾ ਅਨੁਸਾਰ ਲੰਗਰ ਛਕਿਆ। ਕੁਲ ਮਿਲਾ ਕੇ ‘ਟਰਬਨ ਅਪ’ ਦਿਵਸ ਪੂਰੀ ਤਰ੍ਹਾਂ ਸਫਲ ਰਿਹਾ।

468 ad

Submit a Comment

Your email address will not be published. Required fields are marked *