ਕੈਨੇਡਾ ‘ਚ ਮਨਾਇਆ ਜਾਵੇਗਾ ‘ਸਿੱਖ ਅਵੇਅਰਨੈੱਸ ਡੇਅ’

ਕੈਨੇਡਾ 'ਚ ਮਨਾਇਆ ਜਾਵੇਗਾ 'ਸਿੱਖ ਅਵੇਅਰਨੈੱਸ ਡੇਅ'

ਸਿੱਖ ਯੂਥ ਫੈਡਰੇਸ਼ਨ ਵੱਲੋਂ ਸਿੱਖ ਭਾਈਚਾਰੇ ਵਿਚ ਸਿੱਖੀ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ 17 ਮਈ ਨੂੰ ਯੌਂਗ ਅਤੇ ਡੰਡਾਸ ਸਕੁਏਅਰ ਇਲਾਕੇ ਵਿਚ ਵਿਸ਼ੇਸ਼ ਤੌਰ ‘ਤੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਿੱਖ ਅਵੇਅਰਨੈੱਸ ਡੇਅ ਨੂੰ ਸਮਰਪਿਤ ਇਸ ਸਮਾਗਮ ਦੌਰਾਨ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਸਿੱਖ ਧਰਮ ਦੀਆਂ ਮਾਨਤਾਵਾਂ ਬਾਰੇ ਜਾਣਕਾਰੀ ਦੇ ਨਾਲ ਮਨੋਰੰਜਨ ਦੇ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਸਿੱਖ ਧਰਮ ਦੀਆਂ ਰਵਾਇਤਾਂ ਅਤੇ ਲੰਗਰ ਤੇ ਪੰਗਤ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੌਰਾਨ ਯੁੱਧ ਕਲਾ ਅਤੇ ਗਤਕੇ ਦਾ ਵੀ ਆਯੋਜਨ ਕੀਤਾ ਜਾਵੇਗਾ।
ਇਸ ਮੌਕੇ ਦਸਤਾਰ ਸਜਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਦਸਤਾਰ ਤੇ ਸਿੱਖ ਕਕਾਰਾਂ ਦੀ ਅਹਿਮਤੀਅਤ ਨੂੰ ਪ੍ਰਚਾਰਿਆ ਜਾਵੇਗਾ।

468 ad