ਕੈਨੇਡਾ ‘ਚ ਨਸਲੀ ਅਪਰਾਧ, ਗੁਰਦੁਆਰੇ ਦੀ ਵਾੜ ‘ਤੇ ‘ਗੋ ਹੋਮ’ ਲਿੱਖ ਕੇ ਸਿੱਖਾਂ ਨੂੰ ਬਣਾਇਆ ਨਿਸ਼ਾਨਾ

FACES_Gurdwara Guru Nanaksar_2010ਮਾਰਟਿੰਡੇਲ , 16 ਮਈ ( ਪੀਡੀ ਬੇਉਰੋ ) ਕੈਨੇਡਾ ਦੇ ਸ਼ਹਿਰ ਮਾਰਟਿੰਡੇਲ ਵਿਖੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰਲ ਸੈਂਟਰ ਨੇੜੇ ਇਕ ਵਾੜ ‘ਤੇ ਗ੍ਰਾਫਿਟੀ ਨਾਲ ਨਸਲੀ ਟਿੱਪਣੀ ਲਿਖੀ ਗਈ। ਗ੍ਰਾਫਿਟੀ ਨਾਲ ਵਾੜ ‘ਤੇ ਸਵਾਸਤਿਕ ਦਾ ਨਿਸ਼ਾਨ ਬਣਾਇਆ ਗਿਆ ਹੈ ਅਤੇ ਲਿਖਿਆ ਗਿਆ ਹੈ ‘ਗੋ ਹੋਮ’ (ਘਰ ਜਾਓ)। ਇਕ ਵਕੀਲ ਨੇ ਸੱਭ ਤੋਂ ਪਹਿਲਾਂ ਇਹ ਨਸਲੀ ਟਿੱਪਣੀ ਦੇਖੀ। ਇਹ ਨਸਲੀ ਟਿੱਪਣੀ ਅਜਿਹੇ ਸਮੇਂ ਲਿਖੀ ਗਈ ਹੈ ਜਦੋਂ ਇਕ ਦਿਨ ਪਹਿਲਾਂ ਹੀ ਇੱਥੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸੀ ਅਤੇ ਲੰਗਰ ਵਰਤਾਏ ਗਏ ਸਨ। ਦੱਸਣਯੋਗ ਹੈ ਕਿ ਕੈਨੇਡਾ ‘ਚ ਇਸ ਤੋਂ ਪਹਿਲਾਂ ਵੀ ਸਿੱਖਾਂ ਨੂੰ ਨਸਲੀ ਟਿੱਪਣੀਆਂ ਰਾਹੀਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਹਾਲਾਂਕਿ ਕੈਨੇਡਾ ‘ਚ ਵੱਡੀ ਗਿਣਤੀ ‘ਚ ਸਿੱਖ ਵੱਸਦੇ ਹਨ ਤੇ ਕੈਨੇਡਾ ਦੀ ਸੁਰੱਖਿਆ ਦੀ ਡੋਰ ਜਿੱਥੇ ਇਕ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਹੱਥ ਹੈ ਉਥੇ ਹੀ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਲੋਕਾਂ ਵੱਲੋਂ ਚੁਣੇ ਸਿੱਖ ਨੁਮਾਇੰਦੇ ਪੁੱਜੇ ਹਨ।

ਕੈਨੇਡਾ ਦੀ ਤਰੱਕੀ ‘ਚ ਵੀ ਸਿੱਖਾਂ ਦਾ ਵੱਡਾ ਯੋਗਦਾਨ ਹੈ। ਅਜਿਹੇ ‘ਚ ਸਿੱਖਾਂ ਵਿਰੁੱਧ ਅਜਿਹੀਆਂ ਨਸਲੀ ਟਿੱਪਣੀਆਂ ਸਿੱਖ ਭਾਈਚਾਰੇ ਨੂੰ ਨਿਰਾਸ਼ ਕਰਨ ਵਾਲੀਆਂ ਹਨ। ਇਸ ਨਸਲੀ ਟਿੱਪਣੀ ਨੂੰ ਦੇਖਣ ਵਾਲੇ ਵਕੀਲ ਉਸਮਾਨ ਮਹਿਮੂਦ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਸਲੀ ਕਾਰੇ ਨੂੰ ਦੇਖ ਕੇ ਉਹ ਹੈਰਾਨ ਹਨ। ਉਸ ਨੇ ਇਸ ਤਰ੍ਹਾਂ ਦੇ ਕਾਰਿਆਂ ਬਾਰੇ ਪੜ੍ਹਿਆ ਅਤੇ ਸੁਣਿਆ ਸੀ ਪਰ ਪਹਿਲੀ ਵਾਰ ਆਪਣੀਆਂ ਅੱਖਾਂ ਨਾਲ ਇਸ ਤਰ੍ਹਾਂ ਦੀ ਕਿਸੀ ਘਟਨਾ ਦਾ ਗਵਾਹ ਬਣਿਆ। ਮਹਿਮੂਦ ਨੇ ਕਿਹਾ ਕਿ ਆਪਣੇ ਸ਼ਹਿਰ ਮਾਰਟਿੰਡੇਲ ਬਾਰੇ ਉਸ ਨੂੰ ਸਭ ਤੋਂ ਜ਼ਿਆਦਾ ਇਹੀ ਗੱਲ ਪਸੰਦ ਹੈ ਕਿ ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਪਿਆਰ ਨਾਲ ਰਹਿੰਦੇ ਹਨ। ਇੱਥੇ ਕੁਝ ਹੀ ਕਿਲੋਮੀਟਰਾਂ ਦੀ ਦੂਰੀ ਵਿਚ ਕਿੰਨੇਂ ਧਰਮ, ਕਿੰਨੇਂ ਵਿਸ਼ਵਾਸ, ਕਿੰਨੇਂ ਭਾਈਚਾਰਿਆਂ ਦੇ ਲੋਕ ਪਿਆਰ ਅਤੇ ਸ਼ਾਂਤੀ ਨਾਲ ਰਹਿੰਦੇ ਹਨ ਪਰ ਇਸ ਤਰ੍ਹਾਂ ਦੇ ਨਸਲੀ ਕਾਰੇ ਨੂੰ ਦੇਖ ਕੇ ਉਸ ਨੂੰ ਦੁੱਖ ਲੱਗਾ। ਉਸਮਾਨ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੇ ਨਸਲੀ ਕਾਰੇ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਅੱਜ ਤੋਂ ਬਾਅਦ ਅਜਿਹਾ ਨਾ ਕੀਤਾ ਜਾਵੇ।

468 ad

Submit a Comment

Your email address will not be published. Required fields are marked *