ਕੈਨੇਡਾ ‘ਚ ਅਤਿਵਾਦੀ ਖ਼ਤਰੇ ਕਾਰਨ ਅਲਰਟ ਜਾਰੀ

public-safetyਔਟਵਾ, 11 ਦਸੰਬਰ : ਖਤਰਨਾਕ ਅਤਿਵਾਦੀ ਸੰਗਠਨ ਆਈ. ਐਸ. ਆਈ. ਐਸ. ਵਲੋਂ ਕੈਨੇਡਾ ਵਿਚ ਹਮਲਿਆਂ ਦੀ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਇਨ੍ਹਾਂ ਚਿਤਾਵਨੀਆਂ ਦੇ ਮੱਦੇਨਜ਼ਰ ਕੈਨੇਡਾ ‘ਚ ਐਲਰਟ ਜਾਰੀ ਕਰ ਦਿਤਾ ਗਿਆ ਹੈ |
ਇਹ ਜਾਣਕਾਰੀ ਜਨ ਸੁਰੱਖਿਆ ਮੰਤਰੀ ਰਾਲਫ ਗੁਡੇਲ ਨੇ ਦਿੱਤੀ ਹੈ | ਇਸ ਦੇ ਨਾਲ ਹੀ ਗੁਡੇਲ ਨੇ ਕਿਹਾ ਕਿ ਇਸ ਸਮੇਂ ਅਜਿਹਾ ਕੁਝ ਵੀ ਨਵਾਂ ਜਾਂ ਵੱਖ ਨਹੀਂ ਹੈ, ਜੋ ਕੈਨੇਡਾ ਵਿਚ ਸੁਰੱਖਿਆ ਦੀ ਸਥਿਤੀ ਨੂੰ ਪ੍ਰਭਾਵਤ ਕਰ ਸਕੇ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਮਿਲੀ ਹੈ, ਜੋ ਸਥਿਤੀਆਂ ਨੂੰ ਬਦਲਣ ਵਾਲੀ ਹੋਵੇ | ਜੇ ਕਰ ਕੁਝ ਨਵਾਂ ਵੀ ਹੁੰਦਾ ਹੈ ਤਾਂ ਨਿਸ਼ਚਿਤ ਤੌਰ ‘ਤੇ ਕੈਨੇਡਾ ਦੇ ਲੋਕਾਂ ਨੂੰ ਤੁਰਤ ਇਸ ਬਾਰੇ ਦੱਸਿਆ ਜਾਵੇਗਾ ਤੇ ਲੋੜੀਂਦੇ ਕਦਮ ਚੁੱਕੇ ਜਾਣਗੇ | ਮੰਤਰੀ ਦਾ ਇਹ ਬਿਆਨ ਜੇਨੇਵਾ ਵਲੋਂ ਕੀਤੀ ਗਈ ਸ਼ੱਕੀ ਜੇਹਾਦੀਆਂ ਦੀ ਖੋਜ ਤੋਂ ਬਾਅਦ ਆਇਆ ਹੈ | ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਸ਼ੱਕੀ ਜੇਹਾਦੀ ਆਈ. ਐਸ. ਆਈ. ਐਸ. ਨਾਲ ਸੰਪਰਕ ਵਿਚ ਸਨ, ਜਿਨ੍ਹਾਂ ਨੇ ਜਿਨੇਵਾ ਅਤੇ ਉਤਰੀ ਅਮਰੀਕਾ ਵਿਚ ਹਮਲਿਆਂ ਦੀ ਧਮਕੀ ਦਿਤੀ ਸੀ |
ਸਵਿਟਜ਼ਰਲੈਂਡ ਦੇ ਪੱਤਰਕਾਰਾਂ ਵਲੋਂ ਦੇਖੇ ਗਏ ਇਕ ਪੁਲਸੀਆ ਦਸਤਾਵੇਜ਼ ਵਿਚ ਜੇਨੇਵਾ, ਸ਼ਿਕਾਗੋ ਅਤੇ ਟੋਰਾਂਟੋ ਨੂੰ ਸੰਭਾਵਤ ਨਿਸ਼ਾਨੇ ਦੇ ਰੂਪ ਵਿਚ ਸੂਚੀਬੱਧ ਕੀਤਾ ਗਿਆ ਸੀ | ਓਟਾਵਾਵਿਚ ਇਕ ਇਸਲਾਮੀ ਬੰਦੂਕਧਾਰੀ ਵਲੋਂ ਇਕ ਸੁਰੱਖਿਆ ਕਰਮੀ ਦਾ ਕਤਲ ਕੀਤੇ ਜਾਣ ਦੇ ਬਾਅਦ ਤੋਂ ਕੈਨੇਡਾ ਵਿਚ ਸੁਰੱਖਿਆ ਐਲਰਟ ਦਾ ਪੱਧਰ ਮੱਧਮ ਬਣਿਆ ਹੋਇਆ ਹੈ | ਉਸ ਨੇ ਇਸ ਤੋਂ ਬਾਅਦ ਸੰਸਦ ‘ਤੇ ਹੱਲਾ ਬੋਲ ਦਿਤਾ ਸੀ |

468 ad

Submit a Comment

Your email address will not be published. Required fields are marked *