ਕੈਨੇਡਾ ਈਸਟ ਅਤੇ ਕੈਲੇਫੋਰਨੀਆ ਦੀ ਸੰਗਤ ਵਲੋਂ ਭਾਈ ਜਰਨੈਲ ਸਿੰਘ ਦੇ ਇਲਾਜ ਲਈ ਭੇਜੀ ਗਈ ਮਾਇਕ ਮਦਦ

Bhai Jarnail Singhਟਰਾਂਟੋ/ਕੈਲੇਫੋਰਨੀਆ:- ਪਿਛਲੇ ਮਹੀਨੇ ਬੀਠੰਡਾ ਇਲਾਕੇ ਦੇ ਪਿੰਡ ਹਮੀਰਗੜ (ਜ਼ਮੀਰਗੜ) ਦੇ ਭਾਈ ਜਰਨੈਲ ਸਿੰਘ ਨੇ ਪੰਚਾਇਤ ਮੰਤਰੀ ਸਿਕੰਦਰ ਮਲੂਕਾ ਦੇ ਉਸ ਵੇਲੇ ਥੱਪੜ ਜੜ ਦਿੱਤਾ ਸੀ ਜਦੋਂ ਉਹ ਸੁਖਬੀਰ ਦੀ ਬਠਿੰਡਾ ਰੈਲੀ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਆਇਆ ਸੀ। ਕਿਸਾਨ ਜਰਨੈਲ ਸਿੰਘ, ਜਿਸ ਨੇ ਬਹਿਬਲ ਕਲਾਂ ਅਤੇ ਬਰਗਾੜੀ ਵਿੱਚ ਧਰਨਿਆਂ ਵਿੱਚ ਹਿੱਸਾ ਲਿਆ ਸੀ ਅਤੇ 10 ਨਵੰਬਰ ਨੂੰ ਸਰਬੱਤ ਖਾਲਸਾ ਵਿੱਚ ਸ਼ਾਮਲ ਹੋ ਕੇ ਪੰਥ ਦੀ ਸੂਰਤ-ਏ-ਹਾਲਾਤ ਨੂੰ ਨੇੜਿਓੁਂ ਹੋ ਕੇ ਤੱਕਿਆ ਸੀ, ਨੇ ਸਿਕੰਦਰ ਮਲੂਕਾ ਦੀਆਂ ਬੇਤੁੱਕੀਆਂ ਸੁਣਨ ਤੋਂ ਇਨਕਾਰ Bhai Jarnail Singh1ਕਰਦਿਆਂ ਇਹ ਕਾਰਾ ਕੀਤਾ ਸੀ। ਇਥੇ ਪੰਜਾਬ ਪੁਲੀਸ ਦੀ ਵੀ ਭਰਮਾਰ ਸੀ, ਪਰ ਰਿਪੋਰਟ ਅਨੁਸਾਰ ਮੰਤਰੀ ਮਲੂਕੇ ਦੇ ਗੁੰਡਿਆਂ ਨੇ ਭਾਈ ਜਰਨੈਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਿਸ ਕਾਰਣ ਉਹ ਕਈ ਦਿਨ ਕੋਮਾ ਵਿੱਚ ਰਿਹਾ।
ਗੁਡਿਆਂ ਵਲੋਂ ਕੀਤੀ ਕੁੱਟਮਾਰ ਸਦਕਾ ਕੈਨੇਡਾ ਅਤੇ ਯੂ ਐਸ ਏ ਦੀ ਸਿੱਖ ਸੰਗਤ ਨੇ ਪੰਜਾਬ ਪੁਲੀਸ ਤੋਂ ਮੰਗ ਕੀਤੀ ਸੀ ਕਿ ਮੰਤਰੀ ਸਿਕੰਦਰ ਮਲੂਕਾ ਖਿਲਾਫ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਈ ਜਰਨੈਲ ਸਿੰਘ ਦੀ ਸਿਹਤ ਬਾਰੇ ਉਨ੍ਹਾਂ ਦੇ ਸਪੁੱਤਰ ਸੁਖਿੰਦਰ ਸਿੰਘ ਨਾਲ ਟੈਲੀਫੋਨ ਰਾਹੀਂ ਗੱਲ ਕੀਤੀ ਸੀ ਅਤੇ ਮਾਇਕ ਮਦਦ ਦੀ ਪੇਸ਼ਕਸ਼ ਕੀਤੀ ਸੀ। ਹੰਸਰਾ ਨੇ ਕਿਹਾ ਕਿ ਅੱਜ ਕੈਲੇਫੋਰਨੀਆ ਅਤੇ ਕੈਨੇਡਾ ਈਸਟ ਦੀਆਂ ਸੰਗਤਾਂ ਵਲੋਂ ਭਾਈ ਜਰਨੈਲ ਸਿੰਘ ਦੇ ਇਲਾਜ ਲਈ ਭੇਜੀ ਗਈ ਮਾਇਕ ਮਦਦ ਸ੍ਰæ ਸਿਮਰਨਜੀਤ ਸਿੰਘ ਮਾਨ ਅਤੇ ਹੋਰਨਾਂ ਨੇ ਉਨ੍ਹਾਂ ਤੱਕ ਪਹੁੰਚਾ ਦਿੱਤੀ ਹੈ। ਕੈਲੇਫੋਰਨੀਆ ਤੋਂ ਭਾਈ ਹਰਮਿੰਦਰ ਸਿੰਘ ਸਮਾਣਾ, ਜਸਵਿੰਦਰ ਸਿੰਘ ਜੰਡੀ ਅਤੇ ਕੈਨੇਡਾ ਈਸਟ ਤੋਂ ਭਾਈ ਕਰਨੈਲ ਸਿੰਘ ਅਤੇ ਜਗਦੇਵ ਸਿੰਘ ਤੂਰ ਨੇ ਸ੍ਰæ ਸਿਮਰਨਜੀਤ ਸਿੰਘ ਮਾਨ, ਬੀਬੀ ਹਰਜਿੰਦਰ ਕੌਰ ਖਾਲਸਾ, ਪ੍ਰੋæ ਮੋਹਿੰਦਰਪਾਲ ਸਿੰਘ, ਸ਼ਿੰਗਾਰਾ ਸਿੰਘ ਬਡਲਾ ਅਤੇ ਰਮਿੰਦਰਜੀਤ ਸਿੰਘ ਮਿੰਟੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਜਰਨੈਲ ਸਿੰਘ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਹੈ। ਅਸੀਂ ਊਨ੍ਹਾਂ ਦੇ ਇਲਾਜ ਲਈ ਮਾਇਕ ਮਦਦ ਕਰਨ ਦੀ ਖੁਸ਼ੀ ਲੈ ਰਹੇ ਹਾਂ।

468 ad

Submit a Comment

Your email address will not be published. Required fields are marked *