ਕੇਰਲ ‘ਚ ਏਅਰ ਇੰਡੀਆ ਦੇ ਹਵਾਈ ਜਹਾਜ਼ ਦਾ ਟਾਇਰ ਫਟਿਆ

Air Indiaਕੋਝੀਕੋਡ- ਕੇਰਲ ‘ਚ ਕਾਲੀਕਟ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਨੀਵਾਰ ਨੂੰ ਏਅਰ ਇੰਡੀਆ ਦੇ ਇਕ ਹਵਾਈ ਜਹਾਜ਼ ਦੇ ਉਤਰਦੇ ਸਮੇਂ ਉਸ ਦਾ ਪਿਛਲਾ ਟਾਇਰ ਫਟ ਗਿਆ ਪਰ ਹਵਾਈ ਜਹਾਜ਼ ‘ਚ  ਸਵਾਰ ਸਭ ਮੁਸਾਫਿਰ ਅਤੇ ਅਮਲੇ ਦੇ ਮੈਂਬਰ ਵਾਲ-ਵਾਲ ਬਚ ਗਏ। ਹਵਾਈ ਜਹਾਜ਼ ‘ਚ ਕੁਲ 389 ਯਾਤਰੀ ਅਤੇ ਅਮਲੇ ਦੇ 18 ਮੈਂਬਰ ਸਵਾਰ ਸਨ। ਬਾਅਦ ‘ਚ ਇਸ ਹਵਾਈ ਜਹਾਜ਼ ਦਾ ਟਾਇਰ ਬਦਲਿਆ ਗਿਆ ਅਤੇ ਸ਼ਾਮ ਨੂੰ ਜੇਦਾਹ ਵਲ ਰਵਾਨਾ ਕੀਤਾ ਗਿਆ।

468 ad