ਕੇਦਰ ਸਰਕਾਰ ਵੱਲੋਂ ਸਭ ਸਕੂਲਾਂ ਵਿਚ ‘ਗੀਤਾ’ ਨੂੰ ਜ਼ਬਰੀ ਲਾਗੂ ਕਰਨ ਦੇ ਅਮਲ ਧਰਮੀ ਦੀ ਆਜ਼ਾਦੀ ਦੇ ਹੱਕ ਨੂੰ ਕੁਚਲਣ ਵਾਲੀ ਕਾਰਵਾਈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 24 ਮਈ ( ਡੇਲੀ ਬਿਉਰੋ )”ਕੇਦਰ ਦੀ ਮੁਤੱਸਵੀ ਮੋਦੀ ਹਕੂਮਤ ਵੱਲੋਂ ਜੋ ਇਹ ਕਾਨੂੰਨ ਲਿਆਂਦਾ ਜਾ ਰਿਹਾ ਹੈ ਕਿ ਹਿੰਦ ਦੇ ਸਭ ਸਕੂਲਾਂ ਦੀਆਂ ਕਲਾਸਾਂ ਵਿਚ ਹਿੰਦੂ ਗ੍ਰੰਥ ਗੀਤਾ ਦਾ ਪਾਠ ਲਾਗੂ ਕੀਤਾ ਜਾਵੇਗਾ, ਇਹ ਦੂਸਰੇ ਧਰਮਾਂ ਨੂੰ ਮੰਨਣ ਵਾਲਿਆਂ ਨੂੰ ਜੋ ਵਿਧਾਨ ਰਾਹੀ ਧਰਮ ਦੀ ਆਜ਼ਾਦੀ ਦੇ ਹੱਕ ਮਿਲੇ ਹੋਏ ਹਨ, ਉਨ੍ਹਾਂ ਨੂੰ ਕੁੱਚਲਣ ਵਾਲੀ ਅਸਹਿ ਕਾਰਵਾਈ ਹੈ । ਜੋ ਘੱਟ ਗਿਣਤੀ ਕੌਮਾਂ ਅਤੇ ਦੂਸਰੇ ਧਰਮਾਂ ਨਾਲ ਸੰਬੰਧਤ ਨਿਵਾਸੀਆਂ ਨੂੰ ਜ਼ਬਰੀ ਹਿੰਦੂ ਧਰਮ ਵੱਲ ਧਕੇਲਣ ਦੀ ਗੱਲ ਹੋਵੇਗੀ । ਜਿਸ ਨਾਲ ਸਮੁੱਚੇ ਮੁਲਕ ਦਾ ਅਮਨ, ਜਮਹੂਰੀਅਤ ਕਦਰਾਂ-ਕੀਮਤਾਂ ਅਤੇ ਕਾਨੂੰਨੀ ਵਿਵਸਥਾਂ ਨੂੰ ਖ਼ਤਰਾ ਪੈਦਾ ਹੋਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ ।”

ਇਹ ਵਿਚਾਰ ਸ਼ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੈਟਰ ਦੀ ਮੋਦੀ ਹਕੂਮਤ ਵੱਲੋਂ ਸਭ ਸਕੂਲਾਂ ਵਿਚ ਜ਼ਬਰੀ ਹਿੰਦੂ ਧਰਮ ਦੇ ਗ੍ਰੰਥ ਗੀਤਾ ਨੂੰ ਲਾਗੂ ਕਰਨ ਦੀਆਂ ਹੋ ਰਹੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲੈਦੇ ਹੋਏ ਅਤੇ ਇਨ੍ਹਾਂ ਮੁਤੱਸਵੀ ਹੁਕਮਰਾਨਾਂ ਵੱਲੋਂ ਪੂਰੇ ਹਿੰਦ ਵਿਚ ਹਿੰਦੂਤਵ ਪ੍ਰੋਗਰਾਮ ਜ਼ਬਰੀ ਲਾਗੂ ਕਰਨ ਦੀ ਕਾਰਵਾਈ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਇਸ ਤੋਂ ਪੈਦਾ ਹੋਣ ਵਾਲੀ ਵਿਸਫੋਟਕ ਸਥਿਤੀ ਤੋ ਸੁਚੇਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀਂ ਸਭ ਧਰਮਾਂ, ਉਨ੍ਹਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ । ਪਰ ਬਹੁਗਿਣਤੀ ਹੁਕਮਰਾਨਾਂ ਵੱਲੋਂ ਹਿੰਦੂ ਧਰਮ ਨਾਲ ਸੰਬੰਧਤ ਗ੍ਰੰਥ ਗੀਤਾ ਨੂੰ ਜੋ ਜ਼ਬਰੀ ਸਭ ਸਕੂਲਾਂ ਵਿਚ ਸਿਲੇਬਸ ਦਾ ਅੰਗ ਬਣਾਇਆ ਜਾ ਰਿਹਾ ਹੈ, ਇਹ ਦੂਸਰੇ ਧਰਮਾਂ ਨੂੰ ਮੰਨਣ ਵਾਲੇ ਅਤੇ ਉਨ੍ਹਾਂ ਦੀ ਧਰਮ ਦੀ ਆਜ਼ਾਦੀ ਉਤੇ ਕੋਝਾ ਹਮਲਾ ਹੈ । ਜਦੋਂਕਿ ਹਿੰਦ ਦੇ ਵਿਧਾਨ ਦੀ ਧਾਰਾ 14 ਇਥੋ ਦੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਅਤੇ ਵੱਖ-ਵੱਖ ਫਿਰਕਿਆ ਦੇ ਨਿਵਾਸੀਆਂ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸ ਨੂੰ ਕੁੱਚਲਣ ਵਾਲੀ ਕਾਰਵਾਈ ਹੈ । ਭਾਰਤ ਵਿਚ ਅਨੇਕਾ ਧਰਮਾਂ ਅਤੇ ਫਿਰਕਿਆ ਦੇ ਨਿਵਾਸੀ ਵੱਸਦੇ ਹਨ । ਇਹ ਵੱਖ-ਵੱਖ ਧਰਮਾਂ ਦੇ ਫੁੱਲਾਂ ਦੀ ਖੁਸਬੋ ਵਾਲਾ ਸਾਂਝਾ ਗੁਲਦਸਤਾ ਹੈ । ਜੇਕਰ ਕਿਸੇ ਇਕ ਵਿਸ਼ੇਸ਼ ਫਿਰਕੇ ਜਾਂ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ ਹੱਕਾਂ ਨੂੰ ਜ਼ਬਰੀ ਕੁੱਚਲਣ ਜਾਂ ਉਨ੍ਹਾਂ ਦੇ ਧਰਮ ਦੀ ਆਜ਼ਾਦੀ ਵਿਚ ਜ਼ਬਰੀ ਦਖਲ ਦੇਣ ਦੀ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਨਾਲ ਇਥੋ ਦਾ ਅਮਨਮਈ ਮਾਹੌਲ ਖ਼ਤਰੇ ਵਿਚ ਪੈ ਜਾਵੇਗਾ । ਇਸ ਲਈ ਭਾਰਤ ਦੇ ਹੁਕਮਰਾਨਾਂ ਨੂੰ ਮੁਤੱਸਵੀ ਸੋਚ ਅਧੀਨ ਅਜਿਹੀ ਕੋਈ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਸ ਨਾਲ ਪਹਿਲੋ ਹੀ ਅਸੰਤੁਸਟ ਹੋਈਆ ਘੱਟ ਗਿਣਤੀ ਕੌਮਾਂ ਵਿਚ ਬੇਗਾਨਗੀ ਪੈਦਾ ਹੋਵੇ ਅਤੇ ਉਨ੍ਹਾਂ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਆਪਣੀ ਮਾਨਸਿਕ ਪੱਧਰ ਨੂੰ ਦਬਾਅ ਵਿਚ ਆ ਕੇ ਕਿਸੇ ਦੂਸਰੇ ਧਰਮ ਦੇ ਗ੍ਰੰਥਾਂ ਨੂੰ ਜ਼ਬਰੀ ਪੜਨਾ ਪਵੇ ਅਤੇ ਉਨ੍ਹਾਂ ਵਿਚ ਵੱਡੀ ਬੇਚੈਨੀ ਪੈਦਾ ਹੋਵੇ । ਸ਼ ਟਿਵਾਣਾ ਨੇ ਭਾਰਤ ਦੇ ਹੁਕਮਰਾਨਾਂ ਤੋਂ ਸੰਜ਼ੀਦਾ ਰੂਪ ਵਿਚ ਉਮੀਦ ਕੀਤੀ ਕਿ ਉਹ ਗੀਤਾ ਨੂੰ ਜਬਰੀ ਸਕੂਲਾਂ ਵਿਚ ਲਾਗੂ ਕਰਕੇ ਬੇਚੈਨੀ ਪੈਦਾ ਕਰਨ ਦੀ ਗੁਸਤਾਖੀ ਨਹੀਂ ਕਰਨਗੇ ।

468 ad

Submit a Comment

Your email address will not be published. Required fields are marked *